Close

Verka turmeric milk will be very useful for boosting our immunity in covid-19 epidemic.

Publish Date : 23/09/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਾਡੀ ਰੋਗ ਪ੍ਰਤੀਰੋਗੀ ਸ਼ਕਤੀ (ਇਮਿਊਨਿਟੀ) ਨੂੰ ਵਧਾਉਣ ਵਿੱਚ ਬਹੁਤ ਫਾਇਦੇਮੰਦ ਹੋਵੇਗਾ ਵੇਰਕਾ ਹਲਦੀ ਦੁੱਧ-ਡਿਪਟੀ ਕਮਿਸ਼ਨਰ
ਵੇਰਕਾ ਹਲਦੀ ਦੁੱਧ ਦੀਆਂ ਵਿਸ਼ੇਸਤਾਂਵਾ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਰੀਲਾਂਚ
ਤਰਨ ਤਾਰਨ, 22 ਸਤੰਬਰ :
ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਮੁੱਢ ਤੋਂ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ।ਇਹ ਅਦਾਰਾ ਆਈ ਐੱਸ. ਓ. : 9001-2015 ਅਤੇ ਆਈ. ਐੱਸ. 15000 (ਐੱਚ. ਏ. ਸੀ. ਸੀ. ਪੀ.) ਸਰਟੀਫਾਈਡ ਹੈ ਅਤੇ ਫੂਡ ਸੇਫ਼ਟੀ ਮਾਪਦੰਡਾਂ ਉੱਤੇ ਖਰ੍ਹਾ ਉਤਰਦੇ ਹੋਏ ਇਲਾਕਾ ਨਿਵਾਸੀਆਂ ਨੂੰ ਵਧੀਆ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰ ਰਿਹਾ ਹੈ।ਇਹ ਅਦਾਰਾ ਅ੍ਰੰਮਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉੱਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਖਿੱਤੇ ਦੇ ਵਸਨੀਕਾਂ ਨੂੰ ਸਪਲਾਈ ਕਰ ਰਿਹਾ ਹੈ । ਦੁੱਧ ਪਦਾਰਥ ਤਿਆਰ ਕਰਨ ਸਮੇਂ ਕੁਆਲਟੀ ਦਾ ਹਰ ਪੱਧਰ ਤੇ ਪੂਰਾ ਖਿਆਲ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਸਕੇ ।
ਕਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਕਰਫਿਊ/ ਲਾਕਡਾਊਨ ਵਿੱਚ ਵੀ ਵੇਰਕਾ ਵੱਲੋਂ ਆਪਣੇ ਖਪਤਕਾਰਾਂ ਲਈ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਵੇਰਕਾ ਸਪਲਾਈ ਜਾਰੀ ਰੱਖਣ ਲਈ ਵਚਨਬੱਧ ਹੈ।ਵੇਰਕਾ ਦੇ ਦੁੱਧ ਅਤੇ ਦੁੱਧ ਪਦਾਰਥਾਂ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਅਤ ਹੋਰ ਖਣਿਜ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਰਕੇ ਇਹਨਾ ਦੇ ਸੇਵਨ ਨਾਲ ਇੰਮਉਨਟੀ ਸਿਸਟਮ ਵਿੱਚ ਸੁਧਾਰ ਹੁੰਦਾ ਹੈ ਅਤੇ ਮਨੁੱਖੀ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ।
ਇਸ ਲੜੀ ਨੂੰ ਅੱਗੇ ਤੋਰਦਿਆਂ ਅਤੇ ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ 30 ਜੁਲਾਈ, 2020 ਨੂੰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬੀਮਾਰੀ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਪੰਜਾਬ ਦੁਆਰਾ ਤਿਆਰ ਇੱਕ ਪੌਸ਼ਟਿਕ ਡਰਿੰਕ ਵੇਰਕਾ “ਹਲਦੀ ਦੁੱਧ” ਲਾਂਚ ਕੀਤਾ ਗਿਆ।
ਹਲਦੀ ਦੁੱਧ ਦੀਆਂ ਵਿਸ਼ੇਸਤਾਂਵਾ ਨੂੰ ਮੁੱਖ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ. ਕੁਲਵੰਤ ਸਿੰਘ ਵੱਲੋਂ ਇਸ ਨੂੰ ਰੀਲਾਂਚ ਕੀਤਾ ਗਿਆ। ਇਸ ਮੌਕੇ ‘ਤੇ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਵੇਰਕਾ ਹਲਦੀ ਦੁੱਧ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਨਾਲ ਸਿਹਤਮੰਦ ਸਮਾਜ ਦੀ ਸਿਰਜਣਾ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਮਿਸ਼ਨ ਫਤਿਹ ਮੁਹਿੰਮ” ਨੂੰ ਭਰਵਾ ਹੁੰਗਾਰਾ ਮਿਲੇਗਾ, ਕਿਉਂਕਿ ਇਹ ਸਾਡੀ ਰੋਗ ਪ੍ਰਤੀਰੋਗੀ ਸ਼ਕਤੀ (ਇਮਿਊਨਿਟੀ) ਨੂੰ ਵਧਾਉਣ ਵਿੱਚ ਬਹੁਤ ਫਾਇਦੇਮੰਦ ਹੈ।ਵੇਰਕਾ ਦੇ ਹਲਦੀ ਦੁੱਧ ਦਾ ਸੁਆਦ ਬਹੁਤ ਹੀ ਵਧੀਆ ਹੈ ਅਤੇ ਇਸ ਨੂੰ ਬੱਚੇ ਵੀ ਸ਼ੌਕ ਨਾਲ ਪੀ ਸਕਦੇ ਹਨ।ਉਹਨਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਨੂੰ ਸਾਰਿਆਂ ਨੂੰ ਆਪਣੇ ਖਾਣ-ਪੀਣ ਦੀਆਂ ਵਸਤਾਂ ਦੀ ਕੁਆਲਟੀ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਵਧੀਆ ਖੁਰਾਕ ਰਾਹੀ ਅਸੀਂ ਬੀਮਾਰੀਆ ਦਾ ਸਾਹਮਣਾ ਕਰਦੇ ਹੋਏ ਨਿਰੋਗ ਰਹਿ ਸਕਦੇ ਹੋ।
ਇਸ ਮੌਕੇ ‘ਤੇ ਬੋਲਦਿਆ ਸ. ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ, ਵੇਰਕਾ ਅੰਮ੍ਰਿਤਸਰ ਡੇਅਰੀ ਨੇ ਦੱਸਿਆ ਕਿ ਵੇਰਕਾ ਦੇ ਹਲਦੀ ਦੁੱਧ ਵਿੱਚ ਪਾਈ ਹੋਈ ਹਲਦੀ ਇਕ ਸਪੈਸ਼ਲ ਫਾਰਮੂਲੇਸ਼ਨ ਤਹਿਤ ਵਰਤੀ ਗਈ ਹੈ, ਜੋ ਕਿ ਇਨਸਾਨੀ ਸਰੀਰ ਵਿੱਚ ਆਮ ਹਲਦੀ ਨਾਲੋ 10 ਗੁਣਾ ਵੱਧ ਐਬਜਾਰਬ ਹੁੰਦੀ ਹੈ। ਇਸ ਤੋਂ ਇਲਾਵਾ ਇਹ ਹਲਦੀ ਪੂਰੀ ਤਰਾਂ ਘੁਲਣਸ਼ੀਲ ਹੈ ਥੱਲੇ ਨਹੀਂ ਬੈਠਦੀ ਅਤੇ ਇਸ ਹਲਦੀ ਦੁੱਧ ਨੂੰ ਗਰਮ ਜਾਂ ਠੰਡਾਂ ਦੋਵੇ ਤਰਾਂ ਵਰਤਿਆ ਜਾ ਸਕਦਾ ਹੈ।
    ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ  ਜਗਵਿੰਦਰਪਾਲ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਸ. ਅਰਵਿੰਦਰਪਾਲ ਸਿੰਘ, ਸ. ਸੁੱਖਾ ਸਿੰਘ, ਸ. ਜੇ. ਪੀ. ਸਿੰਘ, ਸ. ਪ੍ਰੀਤਪਾਲ ਸਿੰਘ ਸਿਵੀਆ, ਇੰਚਾਰਜ ਮਾਰਕੀਟਿੰਗ  ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
——————