Close

Vigilance Awareness Seminar held at Bhai Jodh Ji hall under the leadership of Mr. Harjinder Singh D.S.P Vigilance Gram Panchayat Khadur Sahib

Publish Date : 02/11/2021
DSP

ਸ਼੍ਰੀ ਹਰਜਿੰਦਰ ਸਿੰਘ ਡੀ.ਐਸ.ਪੀ. ਵਿਜੀਲੈਂਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਖਡੂਰ ਸਾਹਿਬ,
ਭਾਈ ਜੋਧ ਜੀ ਹਾਲ ਵਿਖੇ ਲਗਾਇਆ ਗਿਆ ਵਿਜੀਲੈਂਸ ਜਾਗਰੂਕਤਾ ਸੈਮੀਨਾਰ
ਤਰਨ ਤਾਰਨ, 01 ਨਵੰਬਰ :
  ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਵਿਜੀਲੈਂਸ ਬਿਊਰੋ, ਯੂਨਿਟ ਤਰਨਤਾਰਨ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਖਡੂਰ ਸਾਹਿਬ ਭਾਈ ਜੋਧ ਜੀ ਹਾਲ (ਗੁਰੂਦੁਆਰਾ ਸ਼੍ਰੀ ਖਡੂਰ ਸਾਹਿਬ), ਜਿਲਾ ਤਰਨਤਾਰਨ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਥੇ ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਦੇ ਕਰਮਚਾਰੀਆ ਨਾਲ, ਗ੍ਰਾਮ ਪੰਚਾਇਤ ਖਡੂਰ ਸਾਹਿਬ ਦੇ ਮੋਹਤਬਰ ਵਿਅਕਤੀ ਸ਼੍ਰੀ ਸਰਬਜੀਤ ਸਿੰਘ ਪ੍ਰਧਾਨ ਗੁਰੂਦੁਆਰਾ ਸ਼੍ਰੀ ਖਡੂਰ ਸਾਹਿਬ, ਸ਼੍ਰੀ ਨਰਿੰਦਰ ਸਿੰਘ ਸ਼ਾਹ, ਸ਼੍ਰੀ ਨਰਿੰਦਰ ਸਿੰਘ ਸਰਪੰਚ ਖਡੂਰ ਸਾਹਿਬ, ਸ਼੍ਰੀ ਪਰਮਜੀਤ ਸਿੰਘ, ਡਾ. ਵਰਿਆਮ ਸਿੰਘ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਬਚਨ ਸਿੰਘ, ਸ਼੍ਰੀ ਕੁਲਬੀਰ ਸਿੰਘ, ਸ਼੍ਰੀ ਹਰਜੀਤ ਸਿੰਘ ਅਤੇ ਹੋਰਨਾ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਸੈਮੀਨਾਰ ਦੌਰਾਨ ਸਾਰਿਆ ਨੂੰ ਵਿਜੀਲੈਂਸ ਦੇ ਕੰਮਾ ਤੋਂ ਵਿਸਥਾਰ ਨਾਲ ਸਮਝਾ ਕੇ ਜਾਣੂ ਕਰਵਾਇਆ ਗਿਆ, ਪੰਫਲੈਟ ਵੰਡੇ ਗਏ ਅਤੇ ਸਰੇਆਮ ਜਗਾ੍ਹ ਪਰ ਪੋਸਟਰ ਲਗਾਏ ਗਏ। ਸਾਰਿਆਂ ਨੂੰ ਜਾਗਰੁਕ ਕੀਤਾ ਗਿਆ ਕਿ ਜਦੋਂ ਵੀ ਕੋਈ ਸਰਕਾਰੀ ਅਧਿਕਾਰੀ/ਕ੍ਰਮਚਾਰੀ ਉਹਨਾਂ ਪਾਸਂੋ ਉਹਨਾਂ ਦੇ ਕਿਸੇ ਕੰਮ ਕਰਨ ਦੇ ਬਦਲੇ ਸਰਕਾਰੀ ਫੀਸ ਤੋਂ ਇਲਾਵਾ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਸਰਕਾਰੀ ਕੰਮਾਂ ਵਿੱਚ ਘਪਲੇਬਾਜੀ ਕਰਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਤਾਂ ਇਸ ਦੀ ਤੁਰੰਤ ਸੂਚਨਾ ਮੁੱਖ ਦਫਤਰ ਵਿਜੀਲੈਂਸ ਬਿਊਰੋ ਪੰਜਾਬ ਦੇ ਟੋਲਫਰੀ ਨੰਬਰ 1800-1800-1000, ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਜੀ ਦੇ ਦਫਤਰ ਟੈਲੀਫੋਨ 0183-2210413 ਅਤੇ ਮੋਬਾਇਲ ਨੰਬਰ 91159-00848, ਡੀ.ਐਸ.ਪੀ. ਵਿਜੀਲੈਂਸ ਬਿਊਰੋ ਤਰਨ ਤਾਰਨ ਨੂੰ ਦਫਤਰ ਦੇ ਟੈਲੀਫੋਨ ਨੰਬਰ 01852-229600, ਅਤੇ ਮੋਬਾਇਲ ਨੰਬਰ 97797-00149 ਪਰ ਇਤਲਾਹ ਦਿੱਤ਼ੀ ਜਾਵੇ।
ਇਸ ਤੋਂ ਇਲਾਵਾ ਡੀ.ਐਸ.ਪੀ. ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦਾ ਵੇਰਵੇ ਦਿੰਦੇ ਹੋਏ ਭ੍ਰਿਸ਼ਟ ਸਰਕਾਰੀ ਮੁਲਾਜਮਾਂ ਨੂੰ ਰੰਗੇ ਹੱਥੀ ਫੜਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਪ੍ਰਾਪਟੀ ਦੀ ਦੁਰਵਰਤੋ ਕਰਦਾ ਹੈ, ਸਰਕਾਰੀ ਫੰਡਾ ਵਿੱਚ ਘਪਲੇਬਾਜੀ ਕਰਦਾ ਹੈ, ਸਰਕਾਰ ਵੱਲੋਂ ਵੱਖ ਵੱਖ ਸਕੀਮਾ ਤਹਿਤ ਮਿਲੀਆ ਗ੍ਰਾਂਟਾ/ਫੰਡਾਂ ਵਿੱਚ ਘਪਲੇਬਾਜੀ ਕਰਦਾ ਹੈ ਤਾਂ ਉਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਸੈਮੀਨਾਰ ਵਿਚ ਸ਼ਾਮਲ ਮੋਹਰਬਰ ਵਿਅਕਤੀਆ ਨੂੰ ਰਿਸ਼ਵਤ ਨਾ ਲੈਣ ਬਾਬਤ ਸੁੰਹ ਚੁਕਾਈ ਗਈ। ਰਿਸ਼ਵਤ ਨਾ ਦੇਣ ਸਬੰਧੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ/ਕ੍ਰਮਚਾਰੀਆਂ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੂੰ ਕਰਨ ਸਬੰਧੀ ਵੀ ਸੁੰਹ ਚੁਕਾਈ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵਿਭਾਗ, ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ।