Close

Vigilance Awareness Seminar Held By Vigilance Bureau Unit Tarn Taran At Gram Panchayat Fatehabad

Publish Date : 01/11/2021
VA

ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਗ੍ਰਾਮ ਪੰਚਾਇਤ ਫਤਿਆਬਾਦ ਵਿਖੇ ਲਗਾਇਆ ਗਿਆ ਵਿਜੀਲੈਂਸ ਜਾਗਰੂਕਤਾ ਸੈਮੀਨਾਰ
ਰਿਸ਼ਵਤ ਨਾ ਦੇਣ ਸਬੰਧੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ/ਕਰਮਚਾਰੀਆਂ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੂੰ ਕਰਨ ਸਬੰਧੀ ਚੁਕਾਈ ਗਈ ਸਹੁੰ
ਤਰਨ ਤਾਰਨ, 30 ਅਕਤੂਬਰ :
ਸ਼੍ਰੀ ਹਰਜਿੰਦਰ ਸਿੰਘ ਪੀ. ਪੀ. ਐਸ., ਡੀ.ਐਸ.ਪੀ. ਵਿਜੀਲੈਂਸ ਬਿਊਰੋ, ਯੂਨਿਟ ਤਰਨਤਾਰਨ ਦੀ ਅਗਵਾਈ ਹੇਠ ਅੱਜ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਗ੍ਰਾਮ ਪੰਚਾਇਤ ਫਤਿਆਬਾਦ ਸਬ-ਤਹਿਸੀਲ ਗੋਇਦਵਾਲ ਸਾਹਿਬ, ਜਿਲਾ ਤਰਨਤਾਰਨ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਦੇ ਕਰਮਚਾਰੀਆ ਨਾਲ, ਗ੍ਰਾਮ ਪੰਚਾਇਤ ਫਤਿਆਬਾਦ ਦੇ ਮੋਹਤਬਰ ਵਿਅਕਤੀ ਸ਼੍ਰੀ ਕੁਲਜੀਤ ਸਿੰਘ ਜਿਲਾ ਮੈਨੇਜਰ ਸਕੱਤਰ ਪ੍ਰਧਾਨ ਕੋ-ਆਪ੍ਰੇਟਿਵ ਸੁਸਾਇਟੀ ਫਤਿਆਬਾਦ, ਸ਼੍ਰੀ ਸੁਰਜੀਤ ਸਿੰਘ ਸਰਪੰਚ ਪਿੰਡ ਭਰੋਵਾਲ, ਸ਼੍ਰੀ ਭੋਲਾ ਸਿੰਘ ਮੈਂਬਰ ਪੰਚਾਇਤ ਪਿੰਡ ਖੁਆਸਪੁਰ, ਸ਼੍ਰੀ ਹਰਦੀਪ ਸਿੰਘ, ਜੋਬਨਜੀਤ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਸਵਿੰਦਰ ਸਿੰਘ, ਸ਼੍ਰੀ ਸੁਖਦੇਵ ਸਿੰਘ ਅਤੇ ਹੋਰਨਾ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਸੈਮੀਨਾਰ ਦੌਰਾਨ ਸਾਰਿਆ ਨੂੰ ਵਿਜੀਲੈਂਸ ਦੇ ਕੰਮਾ ਤੋਂ ਵਿਸਥਾਰ ਨਾਲ ਸਮਝਾ ਕੇ ਜਾਣੂ ਕਰਵਾਇਆ ਗਿਆ, ਪੰਫਲੈਟ ਵੰਡੇ ਗਏ ਅਤੇ ਸਰੇਆਮ ਜਗਾ੍ਹ ਪਰ ਪੋਸਟਰ ਲਗਾਏ ਗਏ। ਸਾਰਿਆਂ ਨੂੰ ਜਾਗਰੁਕ ਕੀਤਾ ਗਿਆ ਕਿ ਜਦੋਂ ਵੀ ਕੋਈ ਸਰਕਾਰੀ ਅਧਿਕਾਰੀ/ਕ੍ਰਮਚਾਰੀ ਉਹਨਾਂ ਪਾਸਂੋ ਉਹਨਾਂ ਦੇ ਕਿਸੇ ਕੰਮ ਕਰਨ ਦੇ ਬਦਲੇ ਸਰਕਾਰੀ ਫੀਸ ਤੋਂ ਇਲਾਵਾ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਸਰਕਾਰੀ ਕੰਮਾਂ ਵਿੱਚ ਘਪਲੇਬਾਜ਼ੀ ਕਰਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਤਾਂ ਇਸ ਦੀ ਤੁਰੰਤ ਸੂਚਨਾ ਮੁੱਖ ਦਫਤਰ ਵਿਜੀਲੈਂਸ ਬਿਊਰੋ ਪੰਜਾਬ ਦੇ ਟੋਲਫਰੀ ਨੰਬਰ 1800-1800-1000, ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਜੀ ਦੇ ਦਫਤਰ ਟੈਲੀਫੋਨ 0183-2210413 ਅਤੇ ਮੋਬਾਇਲ ਨੰਬਰ 91159-00848, ਡੀ.ਐਸ.ਪੀ. ਵਿਜੀਲੈਂਸ ਬਿਊਰੋ ਤਰਨ ਤਾਰਨ ਨੂੰ ਦਫ਼ਤਰ ਦੇ ਟੈਲੀਫੋਨ ਨੰਬਰ 01852-229600 ਅਤੇ ਮੋਬਾਇਲ ਨੰਬਰ 97797-00149 ਪਰ ਇਤਲਾਹ ਦਿੱਤ਼ੀ ਜਾਵੇ।
ਇਸ ਤੋਂ ਇਲਾਵਾ ਡੀ.ਐਸ.ਪੀ. ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦਾ ਵੇਰਵੇ ਦਿੰਦੇ ਹੋਏ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ ਨੂੰ ਰੰਗੇ ਹੱਥੀ ਫੜਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਪ੍ਰਾਪਟੀ ਦੀ ਦੁਰਵਰਤੋਂ ਕਰਦਾ ਹੈ, ਸਰਕਾਰੀ ਫੰਡਾ ਵਿੱਚ ਘਪਲੇਬਾਜ਼ੀ ਕਰਦਾ ਹੈ, ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਮਿਲੀਆ ਗ੍ਰਾਂਟਾ/ਫੰਡਾਂ ਵਿੱਚ ਘਪਲੇਬਾਜ਼ੀ ਕਰਦਾ ਹੈ ਤਾਂ ਉਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਸੈਮੀਨਾਰ ਵਿਚ ਸ਼ਾਮਲ ਮੋਹਤਬਰ ਵਿਅਕਤੀਆ ਨੂੰ ਰਿਸ਼ਵਤ ਨਾ ਲੈਣ ਬਾਬਤ ਸਹੁੰ ਚੁਕਾਈ ਗਈ।
ਰਿਸ਼ਵਤ ਨਾ ਦੇਣ ਸਬੰਧੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ/ਕਰਮਚਾਰੀਆਂ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੂੰ ਕਰਨ ਸਬੰਧੀ ਵੀ ਸਹੁੰ ਚੁਕਾਈ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵਿਭਾਗ, ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ।