ਬਾਲ ਦਿਵਸ ਦੇ ਮੌਕੇ ਤੇ ਸਕੂਲਾਂ ਵਿੱਚ ਸਥਾਪਤ ਚੋਣ ਸਾਖਰਤਾ ਕਲੱਬਾਂ ਦੀ ਰਿਲੇਅ ਦੌੜ ਕਰਵਾਈ ਗਈ
ਭਾਰਤ ਚੋਣ ਕਮਿਸ਼ਨ ਵਲੋ ਜਾਰੀ ਹਦਾਇਤਾਂ ਅਨੁਸਾਰ 14 ਨਵੰਬਰ 2021 ਨੂੰ ਬਾਲ ਦਿਵਸ ਦੇ ਮੌਕੇ ਤੇ ਸਕੂਲਾਂ ਵਿੱਚ ਸਥਾਪਤ ਚੋਣ ਸਾਖਰਤਾ ਕਲੱਬਾਂ ਦੀ ਜਿ਼ਲ੍ਹਾ ਤਰਨ ਤਾਰਨ ਵਿੱਚ ਰਿਲੇਅ ਦੌੜ ਕਰਵਾਈ ਗਈ ।ਵੋਟਰ ਜਾਗਰੂਕਤਾ ਅਤੇ ਵੱਧ ਤੋਂ ਵੱਧ ਨੌਜਵਾਨ ਵਿਦਿਆਰਥੀਆਂ ਦੀ ਵੋਟਰ ਰਜਿਸ਼ਟੇ੍ਰਸਨ ਦੇ ਮੰਤਵ ਨਾਲ ਕੱਢੀ ਗਈ ਇਹ ਦੌੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਰਨ ਤਾਰਨ ਤੋਂ ਮਾਨਯੋਗ ਡਿਪਟੀ ਕਮਿਸ਼ਨਰ ਕਮ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਕੁਲਵੰਤ ਸਿੰਘ ਵੱਲੋ ਹਰੀ ਝੰਡੀ ਦੇ ਕੇ ਰਵਾਨਾਂ ਕੀਤੀ ਗਈ ।ਵਿਦਿਆਰਥੀਆਂ ਦੇ ਨਾਲ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਜਿ਼ਲ੍ਹਾ ਚੋਣ ਦਫ਼ਤਰ ਦੇ ਚੋਣ ਕਾਨੂੰਗੋੇ ਨਾਲ ਨਾਲ ਦੌੜੇ, ਅਤੇ ਇਹ ਦੌੜ ਸਹਿਰ ਦੀਆਂ ਪ੍ਰਮੁੱਖ ਥਾਵਾਂ, ਕਮੇਟੀ ਘਰ , ਬੋਹੜੀ ਚੌਕ ਤੋਂ ਹੁੰਦੀ ਹੋਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੱਕ ਪਹੁੰਚੀ ।ਤਕਰੀਬਨ 100 ਦੇ ਕਰੀਬ ਨੌਜਵਾਨ ਵਿਦਿਆਰਥੀਆਂ ਨੇ ਇਸ ਦੌੜ ਵਿੱਚ ਭਾਗ ਲੈ ਕੇ ਵੋਟ ਪਾਉਣ ਦਾ ਹੱਕ, ਵੋਟਰ ਰਜਿਸ਼ਟੇ੍ਰਸਨ ਅਤੇ ਚੱਲ ਰਹੀ ਸਰਸਰੀ ਸੁਧਾਈ 2022 ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਇਹ ਦੌੜ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਸੰਬੋਧਨ ਨਾਲ ਸਮਾਪਤ ਕੀਤੀ ਗਈ