Close

On the occasion of Children’s Day, a relay race of election literacy clubs was organized in the schools

Publish Date : 16/11/2021

 ਭਾਰਤ ਚੋਣ ਕਮਿਸ਼ਨ ਵਲੋ ਜਾਰੀ ਹਦਾਇਤਾਂ ਅਨੁਸਾਰ 14 ਨਵੰਬਰ 2021 ਨੂੰ ਬਾਲ ਦਿਵਸ ਦੇ ਮੌਕੇ ਤੇ ਸਕੂਲਾਂ ਵਿੱਚ ਸਥਾਪਤ ਚੋਣ ਸਾਖਰਤਾ ਕਲੱਬਾਂ ਦੀ ਜਿ਼ਲ੍ਹਾ ਤਰਨ ਤਾਰਨ ਵਿੱਚ ਰਿਲੇਅ ਦੌੜ ਕਰਵਾਈ ਗਈ ।ਵੋਟਰ ਜਾਗਰੂਕਤਾ ਅਤੇ ਵੱਧ ਤੋਂ ਵੱਧ ਨੌਜਵਾਨ ਵਿਦਿਆਰਥੀਆਂ ਦੀ ਵੋਟਰ ਰਜਿਸ਼ਟੇ੍ਰਸਨ ਦੇ ਮੰਤਵ ਨਾਲ ਕੱਢੀ ਗਈ ਇਹ ਦੌੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਰਨ ਤਾਰਨ ਤੋਂ ਮਾਨਯੋਗ ਡਿਪਟੀ ਕਮਿਸ਼ਨਰ ਕਮ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਕੁਲਵੰਤ ਸਿੰਘ ਵੱਲੋ ਹਰੀ ਝੰਡੀ ਦੇ ਕੇ ਰਵਾਨਾਂ ਕੀਤੀ ਗਈ ।ਵਿਦਿਆਰਥੀਆਂ ਦੇ ਨਾਲ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਜਿ਼ਲ੍ਹਾ ਚੋਣ ਦਫ਼ਤਰ ਦੇ ਚੋਣ ਕਾਨੂੰਗੋੇ ਨਾਲ ਨਾਲ ਦੌੜੇਅਤੇ ਇਹ ਦੌੜ ਸਹਿਰ ਦੀਆਂ ਪ੍ਰਮੁੱਖ ਥਾਵਾਂਕਮੇਟੀ ਘਰ ਬੋਹੜੀ ਚੌਕ ਤੋਂ ਹੁੰਦੀ ਹੋਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੱਕ ਪਹੁੰਚੀ ।ਤਕਰੀਬਨ 100 ਦੇ ਕਰੀਬ ਨੌਜਵਾਨ ਵਿਦਿਆਰਥੀਆਂ ਨੇ ਇਸ ਦੌੜ ਵਿੱਚ ਭਾਗ ਲੈ ਕੇ ਵੋਟ ਪਾਉਣ ਦਾ ਹੱਕਵੋਟਰ ਰਜਿਸ਼ਟੇ੍ਰਸਨ ਅਤੇ ਚੱਲ ਰਹੀ ਸਰਸਰੀ ਸੁਧਾਈ 2022 ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲਤਰਨ ਤਾਰਨ ਵਿਖੇ ਇਹ ਦੌੜ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਸੰਬੋਧਨ ਨਾਲ ਸਮਾਪਤ ਕੀਤੀ ਗਈ