Request for applications till August 17 for recruitment in Air Force under Agnipath Yojana
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਅਗਨੀਪਥ ਯੋਜਨਾ ਤਹਿਤ ਵਾਯੂ ਸੈਨਾ ’ਚ ਭਰਤੀ ਲਈ 17 ਅਗਸਤ ਤੱਕ ਬਿਨੈਪੱਤਰਾਂ ਦੀ ਮੰਗ
ਅਕਤੂਬਰ ਮਹੀਨੇ ’ਚ ਲਈ ਜਾਵੇਗੀ ਆਨ ਲਾਈਨ ਪ੍ਰੀਖਿਆ
ਤਰਨ ਤਾਰਨ, 31 ਜੁਲਾਈ :
ਭਾਰਤੀ ਵਾਯੂ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਭਾਰਤੀ ਵਾਯੂ ਸੈਨਾ ਅਗਨੀਪਥ ਯੋਜਨਾ ਤਹਿਤ ਸਾਲ 2024 ਲਈ 17 ਅਗਸਤ 2023 ਤੱਕ ਆਨਲਾਈਨ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਨੇ ਦੱਸਿਆ ਕਿ ਚਾਹਵਾਨ ਨੌਜਵਾਨ 17 ਅਗਸਤ 2023 ਤੱਕ http://agnipathvayu.cdac.in ’ਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ, ਜਿਸ ਦੀ ਆਨ-ਲਾਈਨ ਪ੍ਰੀਖਿਆ ਅਕਤੂਬਰ 2023 ਵਿੱਚ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਦਾ ਜਨਮ 27 ਜੂਨ 2003 ਤੋਂ 27 ਦਸੰਬਰ 2006 ਦੇ ਵਿਚਕਾਰ ਹੋਣਾ ਚਾਹੀਦਾ ਹੈ, ਲੋੜੀਂਦੀ ਯੋਗਤਾ O2 ਸਾਇੰਸ ਵਿਸ਼ੇ ਨਾਲ, O2 ਦੂਜੇ ਹੋਰ ਵਿਸ਼ਿਆਂ ਨਾਲ ਜਾਂ 3 ਸਾਲਾ ਡਿਪਲੋਮਾ ਇੰਜੀਨੀਅਰਿੰਗ ਕੋਰਸ ਮਾਨਤਾ ਪ੍ਰਾਪਤ ਪੋਲੀਟੈਕਨਿਕ ਕਾਲਜ ਤੋਂ ਕੀਤਾ ਹੋਵੇ। ਅਗਨੀਵੀਰ ਵਾਯੂ ਦੀ ਭਰਤੀ ਲਈ ਅਣ-ਵਿਆਹੇ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ।
ਚਾਹਵਾਨ ਉਮੀਦਵਾਰ ਮੈਡੀਕਲ ਸਟੈਂਡਰਡ, ਯੋਗਤਾ ਅਤੇ ਨੌਕਰੀ ਸਬੰਧੀ ਆਨਲਾਈਨ ਫਾਰਮ ਅਪਲਾਈ ਕਰਨ ਲਈ ਵੈਬਸਾਈਟ http://agnipathvayu.cdac.in ’ਤੇ ਲਾਗਇਨ ਕਰ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।