01 to 02 year old children will be fed Albadazole syrup in District Tarn Taran-Civil Surgeon
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਵਿੱਚ 01 ਤੋਂ 02 ਸਾਲ ਦੇ ਬੱਚਿਆ ਨੂੰ ਪਿਲਾਇਆ ਜਾਵੇਗਾ ਐਲਬੈਡਾਜ਼ੋਲ ਸੀਰਪ-ਸਿਵਲ ਸਰਜਨ
ਤਰਨ ਤਾਰਨ, 10 ਅਕਤੂਬਰ :
“ਪੇਟ ਦੇ ਕੀੜਿਆ ਤੋਂ ਮੁਕਤੀ ਨਰੋਆ ਭਵਿੱਖ ਸਾਡਾ” ਇਸ ਥੀਮ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਡੀ-ਵੋਰਮਿੰਗ ਅਭਿਆਨ ਤਹਿਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਦੀ ਪ੍ਰਧਾਨਗੀ ਹੇਠ ਇੱਕ ਛੋਟੇ ਜਿਹੇ ਬੱਚੇ ਨੂੰ ਐਲਬੈਡਾਜੋਲ ਦਾ ਸੀਰਪ ਪਿਲਾਇਆ ਗਿਆ ।
ਇਸ ਮੌਕੇ ‘ਤੇ ਸੰਬੋਧਨ ਕਰਦਿਆ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਨੇ ਦੱਸਿਆ ਕਿ ਬੱਚਿਆ ਦੇ ਪੇਟ ਦੇ ਕੀੜੇ ਆਮ ਰੋਗ ਹਨ, ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾ ਇਹ ਰੋਗ ਹੋਰ ਕਈ ਬਿਮਾਰੀਆ ਦਾ ਰੂਪ ਧਾਰਨ ਕਰ ਸਕਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋ ਐਲਬੈਡਾਜੋਲ ਦਾ ਸੀਰਪ 01 ਤੋਂ 02 ਸਾਲ ਦੇ ਬੱਚਿਆ ਨੂੰ ਪਿਲਾਇਆ ਜਾ ਰਿਹਾ ਹੈ ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਖਾਣਾ ਖਾਣ ਤੋਂ ਪਹਿਲਾ ਅਤੇ ਪੈਖਾਨਾ ਜਾਣ ਤੋਂ ਬਾਅਦ ਹੱਥ ਧੋਣੇ ਬਹੁਤ ਜ਼ਰੂਰੀ ਹਨ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਆਸ਼ਾ ਅਤੇ ਆਗਣਵਾੜੀ ਵਰਕਰਾਂ ਵੱਲੋ ਘਰ-ਘਰ ਵਿੱਚ ਜਾ ਕੇ 01 ਤੋਂ 02 ਸਾਲ ਦੇ ਬੱਚਿਆ ਨੂੰ ਐਲਬੈਡਾਜ਼ੋਲ ਸੀਰਪ ਪਿਲਾਇਆ ਜਾਵੇਗਾ। ਉਹਨਾ ਨੇ ਕਿਹਾ ਕਿ ਇਸ ਸਾਲ ਦੇ ਟੀਚੇ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ 11,109 ਲੜਕਿਆਂ ਅਤੇ 10,054 ਕੁੜੀਆਂ ਨੂੰ ਇਹ ਸੀਰਪ ਪਿਲਾਇਆ ਜਾਵੇਗਾ ।