Close

100 free dentures distributed during the closing ceremony of the 36th dental care fortnight by the health department Tarn Taran

Publish Date : 23/10/2023

ਸਿਹਤ ਵਿਭਾਗ ਤਰਨਤਾਰਨ ਵਲੋਂ 36ਵੇਂ ਦੰਦਾਂ ਦੀ ਸੰਭਾਲ ਪੰਦਰਵਾੜੇ ਦੇ ਸਮਾਪਨ ਸਮਾਰੋਹ ਦੌਰਾਨ ਵੰਡੇ ਗਏ100 ਮੁਫਤ ਡੈਂਚਰ
ਤਰਨ ਤਾਰਨ 19 ਅਕਤੂਬਰ :
ਸਿਵਲ ਸਰਜਨ ਤਰਨਤਾਰਨ ਡਾ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ, ਡੀ.ਡੀ.ਐਚ.ਓ. ਡਾ ਸੰਦੀਪ ਬਬੂਰੀਆ ਵਲੋ ਮਿਤੀ 3 ਅਕਤੂਬਰ ਤੋ 18 ਅਕਤੂਬਰ ਤੱਕ 36ਵੇਂ ਵਿਸ਼ੇਸ਼ ਡੈਂਟਲ ਪੰਦਰਵਾੜੇ ਦੌਰਾਨ 100 ਜਰੂਰਤਮੰਦ ਲੋਕਾਂ ਨੂੰ ਮੁਫਤ ਡੈਂਚਰ ਵੰਡੇ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆ ਸਿਹਤ ਸੰਸਥਾਵਾ ਵਿੱਚ ਦੰਦਾ ਅਤੇ ਮਸੂੜਿਆ ਦੀ ਦੇਖਭਾਲ ਲਈ ਵੱਖ ਵੱਖ ਥਾਵਾਂ ਤੇ ਕੈਂਪ ਲਗਾਏ ਗਏ ਹਨ। ਇਨਾਂ ਕੈਂਪਾ ਵਿੱਚ ਲਗਭਗ 4500 ਤੋਂ ਵੱਧ ਮਰੀਜਾ ਨੇ ਲਾਭ ਉਠਾਇਆ, ਜਿਨਾਂ੍ਹ ਵਿਚ ਰੂਟ ਕਨਾਲ ਟਰੀਟਮੈਂਟ, ਫਿਲਿੰਗਸ, ਦੰਦਾਂ ਤੇ ਮਸੂੜਿਆਂ ਦਾ ਇਲਾਜ ਦਵਾਈਆਂ ਦੀਆਂ ਸਾਰੀਆਂ ਸਹੂਲਤਾਂ ਮੁਫਤ ਦਿਤੀਆਂ ਗਈਆਂ ਹਨ। ਉਹਨਾਂ ਵਲੋਂ ਸਮੂਹ ਡੈਂਟਲ ਡਾਕਟਰਾਂ ਅਤੇ ਟੀਮਾਂ ਦੀ ਸ਼ਲਾਘਾ ਕੀਤੀ ਅਤੇ ਵਧੀਆਂ ਕਾਰਗੁਜਾਰੀ ਲਈ ਵਧਾਈ ਦਿੱਤੀ।
ਡੀ.ਡੀ.ਐਚ.ਓ. ਡਾ ਸੰਦੀਪ ਬਬੂਰੀਆ ਨੇ ਇਸ ਅਵਸਰ ਤੇ ਕਿਹਾ ਕਿ ਇਸ ਪੰਦਰਵਾੜੇ ਦੌਰਾਣ ਵੱਖ-ਵੱਖ ਸਕੁਲਾਂ ਵਿਚ ਜਾ ਕੇ ਬੱਚਿਆ ਦੇ ਦੰਦਾ ਦਾ ਚੈਕ-ਅੱਪ ਕੀਤਾ ਗਿਆ ਅਤੇ ਬੱਚਿਆ ਨੂੰ ਮੁਫਤ ਡੈਂਟਲ ਕਿੱਟਾਂ ਵੀ ਵੰਡੀਆ ਗਈਆਂ ਹਨ। ਇਸ ਤੋਂ ਇਲਾਵਾ ਜਿਲੇ ਭਰ ਦੇ ਸਾਰੇ ਡੇਰੇ ਅਤੇ ਪਛੜੇ ਇਲਾਕਿਆ ਵਿੱਚ ਵਿਸ਼ੇਸ਼ ਜਾਗਰੁਕਤਾ ਕੈਪ ਲਗਾਕੇ ਲੋਕਾ ਨੂੰ ਦੰਦਾ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਹੈ।ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਕੰਵਲਜੀਤ ਸਿੰਘ, ਡੀ.ਐਮ.ਸੀ. ਡਾ ਸੰਦੀਪ ਕਾਲੜਾ, ਡਾ ਸੁਖਜਿੰਦਰ ਸਿੰਘ, ਡਾ ਹਰਪ੍ਰੀਤ ਸਿੰਘ, ਡਾ ਸ਼ਿਨ ਕੁਮਾਰ, ਡਾ ਵਿਕਾਸਦੀਪ ਅਤੇ ਸਮੂਹ ਸਟਾਫ ਹਾਜਰ ਸੀ।