• Social Media Links
  • Site Map
  • Accessibility Links
  • English
Close

1400 players tried their best in Bhikhiwind block games

Publish Date : 05/09/2022

ਭਿੱਖੀਵਿੰਡ ਬਲਾਕ ਦੀਆਂ ਖੇਡਾਂ ਵਿਚ 1400 ਖਿਡਾਰੀਆਂ ਨੇ ਕੀਤੀ ਜ਼ੋਰ ਅਜਮਾਈ

ਤਰਨਤਾਰਨ, 4 ਸਤੰਬਰ ( )-ਖੇਡਾਂ ਵਤਨ ਪੰਜਾਬ ਦੀਆਂ ਨੂੰ ਪੰਜਾਬ ਦੀ ਸਰਹੱਦੀ ਪੱਟੀ ਵਿਚ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਪਿੰਡਾਂ, ਕਸਬਿਆਂ ਦੇ ਖਿਡਾਰੀ ਬੜੇ ਉਤਸ਼ਾਹ ਨਾਲ ਇੰਨਾ ਖੇਡਾਂ ਵਿਚ ਭਾਗ ਲੈ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਪਾਲ ਸਿੰਘ ਨੇ ਦੱਸਿਆ ਕਿ ਦੋ ਦਿਨ ਭਿੱਖੀਵਿੰਡ ਬਲਾਕ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ 1400 ਦੇ ਕਰੀਬ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗ ਵਿਚ ਭਾਗ ਲਿਆ। ਉਨਾਂ ਦੱਸਿਆ ਕਿ ਲੜਕੀਆਂ ਨੇ ਵੀ ਬੜੇ ਉਤਸ਼ਾਹ ਨਾਲ ਖੇਡਾਂ ਵਿਚ ਹਿੱਸਾ ਲਿਆ ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਆਏ ਨਤੀਜਿਆਂ ਦਾ ਵੇਰਵਾ ਦਿੰਦੇ ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਭਿੱਖੀਵਿੰਡ ਬਲਾਕ ਦੀਆਂ ਖੇਡਾਂ ਵਿਚ ਅੰਡਰ 17 ਸ਼ਾਟ ਪੁੱਟ ਵਿਚ ਦਿਆਲਪੁਰਾ ਦਾ ਰਾਕੇਸ਼ਦੀਪ ਸਿੰਘ ਪਹਿਲੇ, ਛੀਨਾ ਬਿਦੀ ਦਾ ਅਕਾਸ਼ਦੀਪ ਸਿੰਘ ਦੂਸਰੇ ਤੇ ਝਾਮਕਾ ਖੁਰਦ ਦਾ ਜਸਕਰਨ ਸਿੰਘ ਤੀਸਰੇ ਸਥਾਨ ਉਤੇ ਰਹੇ। ਅੰਡਰ 21 ਦੌੜ 800 ਮੀਟਰ ਲੜਕੀਆਂ ਵਿਚ ਡੱਲ ਵਾਸੀ ਸੁਰਜੀਤ ਕੌਰ ਪਹਿਲੇ, ਨਵਜੋਤ ਕੌਰ ਦੂਸਰੇ ਤੇ ਅਮਨਦੀਪ ਕੌਰ ਤੀਸਰੇ ਸਥਾਨ ਉਤੇ ਰਹੀਆਂ। ਅੰਡਰ 40 ਲੜਕੀਆਂ ਵਿਚ ਮਾੜੀ ਮੇਘਾ ਤੋਂ ਮਨਜਿੰਦਰ ਕੌਰ ਪਹਿਲੇ, ਮਾੜੀ ਨੌਬਾਦ ਤੋਂ ਰਾਜਵਿੰਦਰ ਕੌਰ ਦੂਸਰੇ ਅਤੇ ਚੂੰਘ ਤੋਂ ਪਲਕਪ੍ਰੀਤ ਕੌਰ ਤਸੀਰੇ ਸਥਾਨ ਉਤੇ ਰਹੀਆਂ। ਅੰਡਰ 17 ਦੌੜ 800 ਮੀਟਰ ਵਿਚ ਕਿਰਨਪ੍ਰੀਤ ਕੌਰ ਅਲਗੋਂ ਖੁਰਦ ਪਹਿਲੇ ਤੇ ਕੋਮਲਪ੍ਰੀਤ ਕੌਰ ਦਿਆਲਪੁਰਾ ਦੂਸਰੇ, ਅੰਡਰ 21 ਦੌੜ 800 ਮੀਟਰ ਵਿਚ ਰਵੀ ਸਿੰਘ ਪਹਿਲੇ, ਲਵਪ੍ਰੀਤ ਸਿੰਘ ਦੂਸਰੇ ਤੇ ਅਰਸ਼ਦੀਪ ਸਿੰਘ ਤੀਸਰੇ ਸਥਾਨ ਉਤੇ ਰਹੇ। ਅੰਜਰ 17 ਦੌੜ 800 ਮੀਟਰ ਵਿਚ ਸੁਖਜਿੰਦਰ ਸਿੰਘ ਪਹਿਲੇ, ਰਣਧੀਰ ਸਿੰਘ ਦੂਸਰੇ ਤੇ ਜੋਬਨਜੀਤ ਸਿੰਘ ਤੀਸਰੇ ਸਥਾਨ ਉਤੇ ਰਹੇ। ਅੰਡਰ 40 ਦੌੜ 400 ਮੀਟਰ ਵਿਚ ਅਮਨਦੀਪ ਕੌਰ ਪਹਿਲੇ ਸਥਾਨ ਉਤੇ ਰਹੀ। ਇਸੇ ਉਮਰ ਵਿਚ 200 ਮੀਟਰ ਦੌੜ ਲਈ ਹਰਮਨਦੀਪ ਸਿੰਘ ਪਹਿਲੇ, ਰੇਸ਼ਪਾਲ ਸਿੰਘ ਦੂਸਰੇ ਤੇ ਜਸ਼ਨਪ੍ਰੀਤ ਸਿੰਘ ਤੀਸਰੇ ਸ਼ਥਾਨ ਉਤੇ ਰਹੇ। ਅੰਡਰ 14 ਦੌੜ 200 ਮੀਟਰ ਵਿਚ ਹਰਮਜੀਤ ਸਿੰਘ ਪਹਿਲੇ, ਰਛਪਾਲ ਸਿੰਘ ਦੂਸਰੇ ਤੇ ਪਵਨਦੀਪ ਸਿੰਘ ਤੀਸਰੇ, ਅੰਡਰ 17 200 ਮੀਟਰ ਵਿਚ ਜਸ਼ਨਦੀਪ ਸਿੰਘ ਪਹਿਲੇ, ਮਨਜੋਤ ਸਿੰਘ ਦੂਸਰੇ ਤੇ ਗੁਰਪ੍ਰਤਾਪ ਸਿੰਘ ਤੀਸਰੇ, ਅੰਡਰ 17 ਦੌੜ 200 ਮੀਟਰ ਵਿਚ ਗੁਰਪ੍ਰਤਾਪ ਸਿੰਘ ਪਹਿਲੇ, ਸਾਹਿਲਪ੍ਰੀਤ ਸਿੰਘ ਦੂਸਰੇ ਤੇ ਅੰਮ੍ਰਿਤਪਾਲ ਸਿੰਘ ਤੀਸਰੇ, ਅੰਡਰ 21 ਦੌੜ 1500 ਮੀਟਰ ਵਿਚ ਕਰਮਜੀਤ ਕੌਰਰ ਪਹਿਲੇ, ਕੁਲਦੀਪ ਕੌਰ ਦੂਸਰੇ ਤੇ ਨਵਪ੍ਰੀਤ ਕੌਰ ਤੀਸਰੇ, ਅੰਜਰ 17 ਦੌੜ 1500 ਮੀਟਰ ਵਿਚ ਗੁਰਪ੍ਰੀਤ ਕੌਰ ਪਹਿਲੇ, ਅੰਡਰ 50 ਵਿਚ ਰਾਮ ਸਿੰਘ ਪਹਿਲੇ, ਅੰਡਰ 40 ਵਿਚ ਬਲਦੇਵ ਸਿੰਘ ਪਹਿਲੇ ਸਥਾਨ ਉਤੇ ਰਹੇ। ਫੁੱਟਬਾਲ ਅੰਡਰ 14 ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਰ ਸਿੰਘ ਪਹਿਲੇ, ਸਰਕਾਰੀ ਹਾਈ ਸਕੂਲ ਮਾੜੀ ਕੰਬੋਕੇ ਦੂਸਰੇ ਸਥਾਨ ਉਤੇ ਰਹੇ। ਅੰਡਰ 17 ਫੁੱਟਬਾਲ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪਹਿਲੇ ਤੇ ਸਰਕਾਰ ਸਕੂਲ ਖਾਲੜਾ ਦੂਸਰੇ, ਅੰਡਰ 21 ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਰ ਸਿੰਘ ਪਹਿਲੇ ਤੇ ਸਰਕਾਰੀ ਸਕੂਲ ਖਾਲੜਾ ਦੂਸਰੇ ਸਥਾਨ ਉਤੇ ਰਹੇ। ਅੰਡਰ 50 ਸ਼ਾਟ ਪੁੱਟ ਵਿਚ ਬਲਜੀਤ ਸਿੰਘ ਪਹਿਲੇ, ਸਾਵਲ ਸਿੰਘ ਦੂਸਰੇ, ਅੰਡਰ 21 ਸ਼ਾਟਪੁਟ ਵਿਚ ਜਸਪਾਲ ਸਿੰਘ ਪਹਿਲੇ ਸਥਾਨ ਉਤੇ ਰਹੇ। ਉਨਾਂ ਦੱਸਿਆ ਕਿ ਖੇਡਾਂ ਵਿਚ ਜਿਲ੍ਹਾ ਮੈਨੇਜਰ ਖੇਡਾਂ ਮਨਿੰਦਰ ਸਿੰਘ ਤੇ ਸਾਰੇ ਸਕੂਲਾਂ ਦੇ ਅਧਿਆਪਕ ਸਾਹਿਬਾਨ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਨਾਂ ਜੇਤੂ ਬੱਚਿਆਂ ਨੂੰ ਮੁਬਾਰਕ ਦਿੰਦੇ ਜਿਲ੍ਹਾ ਪੱਧਰੀ ਖੇਡਾਂ ਲਈ ਤਿਆਰੀ ਕਰਨ ਦਾ ਸੱਦਾ ਵੀ ਦਿੱਤਾ।
ਕੈਪਸ਼ਨ
ਭਿੱਖੀਵਿੰਡ ਬਲਾਕ ਦੀਆਂ ਬਲਾਕ ਪੱਧਰੀ ਖੇਡਾਂ ਦੀਆਂ ਕੁੱਝ ਝਲਕੀਆਂ।