Close

150 persons coming from outside send to their homes by different buses

Publish Date : 14/05/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਾਹਰਲੇ ਰਾਜਾਂ ਦੇ 150 ਵਿਅਕਤੀਆਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਵੱਖ-ਵੱਖ ਬੱਸਾਂ ਰਾਹੀਂ ਕੀਤਾ ਰਾਵਾਨਾ-ਡਿਪਟੀ ਕਮਿਸ਼ਨਰ
ਤਰਨ ਤਾਰਨ, 14 ਮਈ :
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਬਾਹਰਲੇ ਰਾਜਾਂ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਮੌਜੂਦ ਵਿਅਕਤੀਆਂ ਨੰੁ ਉਹਨਾਂ ਦੇ ਘਰ ਪੁਹੰਚਾਉਣ ਦੀ ਪਹਿਲਕਦਮੀ ਕਰਦਿਆਂ ਅੱਜ 150 ਵਿਅਕਤੀਆਂ ਨੂੰ ਬੱਸ ਸਟੈਂਡ ਤਰਨ ਤਾਰਨ ਤੋਂ ਵੱਖ-ਵੱਖ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ।ਉਹਨਾਂ ਦੱਸਿਆ ਕਿ ਇਸ ਕੰਮ ਨੂੰ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰ ਪਾਲ ਸਿੰਘ ਦੀ ਦੇਖ-ਰੇਖ ਹੇਠ ਨੇਪਰੇ ਚਾੜ੍ਹਿਆ ਜਾ ਰਿਹਾ ਹੈ।ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਵੀ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਅੱਜ ਸਵੇਰੇ ਕਾਨਪੁਰ ਨੂੰ ਜਾਣ ਵਾਲੇ 90 ਵਿਅਕਤੀਆਂ, ਜਿੰਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ, ਨੂੰ ਤਿੰਨ ਬੱਸਾਂ ਰਾਹੀਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਲਈ ਰਾਵਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਯਾਤਰੀਆਂ ਦੀ ਜ਼ੀਰਾ ਵਿਖੇ ਮੈਡੀਕਲ ਜਾਂਚ ਵੀ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਫਿਰੋਜ਼ਪੁਰ ਰੇਲਵੇ ਸਟੇਸ਼ਨ ਪੁਹੁੰਚਾਇਆ ਜਾਵੇਗਾ, ਜਿੱਥੋਂ ਇਹ ਯਾਤਰੀ ਕਾਨਪੁਰ ਨੂੰ ਜਾਣ ਵਾਲੀ ਟਰੇਨ ਵਿੱਚ ਅੱਗੇ ਜਾਣ ਲਈ ਰਵਾਨਾ ਹੋਣਗੇ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 60 ਹੋਰ ਵਿਅਕਤੀਆਂ ਨੂੰ 2 ਬੱਸਾਂ ਰਾਹੀਂ ਰਾਜਸਥਾਨ ਭੇਜਣ ਲਈ ਰਵਾਨਾ ਕੀਤਾ ਗਿਆ ਹੈ। ਇਹ ਸਾਰੇ ਯਾਤਰੂਆਂ ਨੂੰ ਰਾਜਸਥਾਨ ਬਾਰਡਰ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਅੱਗੇ ਸਥਾਨਕ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਘਰ-ਘਰ ਪੁਹੰਚਾਉਣ ਲਈ ਇੰਤਜ਼ਾਮ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਸਾਰੇ ਯਾਤਰੂਆਂ ਨੇ ਪੰਜਾਬ ਸਰਕਾਰ ਸ਼ੁਰੂ ਕੀਤੇ ਗਏ ਆਨਲਾਈਨ ਪੋਰਟਲ ਰਾਹੀਂ ਆਪਣੇ ਗ੍ਰਹਿ ਰਾਜਾਂ ਵਿੱਚ ਜਾਣ ਲਈ ਰਜਿਸਟਰੇਸ਼ਨ ਕਰਵਾਈ ਗਈ ਸੀ।ਉਹਨਾਂ ਕਿਹਾ ਕਿ ਇਹਨਾਂ ਯਾਤਰੀਆਂ ਨੂੰ ਬੱਸਾਂ ਵਿੱਚ ਜਾਣ ਲਈ “ਸ਼ੋਸ਼ਲ ਡਿਸਟੈਸਿੰਗ” ਦਾ ਧਿਆਨ ਰੱਖਣ ਲਈ ਹਦਾਇਤਾਂ ਜਾਰੀ ਕੀਤੀ ਗਈਆਂ ਹਨ।
ਉਹਨਾਂ ਦੱਸਿਆ ਕਿ ਫਿਰੋਜ਼ਪੁਰ ਜਾਣ ਵਾਲੀਆਂ ਬੱਸਾਂ ਨਾਲ ਐੱਸ. ਡੀ. ਓ. ਮੰਡੀਬੋਰਡ ਸ੍ਰੀ ਸੁਦੇਸ਼ ਕੁਮਾਰ ਅਤੇ ਜ਼ਿਲ੍ਹਾ ਲੇਬਰ ਅਫ਼ਸਰ ਸ੍ਰੀ ਸੰਤੋਖ ਸਿੰਘ ਅਤੇ ਰਾਜਸਥਾਨ ਜਾਣ ਵਾਲੀਆਂ ਬੱਸਾਂ ਨਾਲ ਸ੍ਰੀ ਮਨਜੀਤ ਸਿੰਘ ਜੇ. ਈ. ਮੰਡੀਬੋਰਡ ਨੂੰ ਭੇਜਿਆ ਗਿਆ ਹੈ।
————