Close

165 pass issued to Ahdatiya at market committee Patti to help farmers to bring their wheat into market

Publish Date : 17/04/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਿਸਾਨਾਂ ਨੂੰ ਆਪਣੀ ਕਣਕ ਮੰਡੀ ਵਿੱਚ ਲਿਆਉਣ ਲਈ ਮਾਰਕੀਟ ਕਮੇਟੀ ਪੱਟੀ ਵਿਖੇ ਆੜ੍ਹਤੀਆ ਨੂੰ ਜਾਰੀ ਕੀਤੇ ਗਏ 165 ਪਾਸ-ਡਿਪਟੀ ਕਮਿਸ਼ਨਰ
ਪੱਟੀ (ਤਰਨ ਤਾਰਨ), 17 ਅਪ੍ਰੈਲ :
ਜ਼ਿਲ੍ਹੇ ਵਿੱਚ ਇਸ ਵਾਰ ਮੌਸਮ ਕਾਰਨ ਕਣਕ ਵਾਢੀ ਨੇ ਹਾਲੇ ਜੋਰ ਨਹੀਂ ਫੜਿਆ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਫਸਲ ਮੰਡੀਆਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲੇ ਵਿੱਚ ਕਿਸਾਨਾਂ ਨੂੰ ਆਪਣੀ ਕਣਕ ਮੰਡੀ ਵਿੱਚ ਲਿਆਉਣ ਲਈ ਅੱਜ ਮਾਰਕੀਟ ਕਮੇਟੀ ਪੱਟੀ ਵਿਖੇ ਆੜ੍ਹਤੀਆ ਨੂੰ 165 ਪਾਸ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਜਾਰੀ ਕੀਤੇ ਗਏ ਪਾਸ ‘ਤੇ 19 ਅਪ੍ਰੈਲ ਨੂੰ ਕਿਸਾਨ ਆਪਣੀ ਕਣਕ ਮੰਡੀਆਂ ਵਿੱਚ ਲੈ ਕੇ ਆਉਣਗੇ।ਉਨ੍ਹਾਂ ਦੱਸਿਆ ਕਿ ਜਾਰੀ ਕੀਤੇ ਗਏ 165 ਪਾਸਾਂ ਵਿੱਚੋਂ 60 ਪਾਸ ਪੱਟੀ ਮੰਡੀ ਲਈ, 35 ਪਾਸ ਸਭਰਾ ਮੰਡੀ ਲਈ, 20 ਪਾਸ ਕੋਟ ਬੁੱਢਾ ਮੰਡੀ ਲਈ, 35 ਪਾਸ ਭੰਗਾਲਾ ਮੰਡੀ ਲਈ, 10 ਪਾਸ ਦੁੱਬਲੀ ਮੰਡੀ ਲਈ ਅਤੇ 5 ਪਾਸ ਤੂਤਾਂ ਮੰਡੀ ਲਈ ਜਾਰੀ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਰਨਤਾਰਨ ਜਿਲੇ ਵਿੱਚ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਕੋਵਿਡ-19 ਦੇ ਮੱਦੇਨਜ਼ਰ ਜ਼ਿਲੇ ਦੀਆਂ ਮੰਡੀਆਂ `ਚ ਕਣਕ ਲਿਆਉਣ ਸਮੇਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਪਾਸ ਆੜ੍ਹਤੀਆਂ ਨੂੰ ਵੰਡੇ ਜਾ ਰਹੇ ਹਨ।
ਇਸ ਮੌਕੇ ਸ਼੍ਰੀ ਸੱਭਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ, ਉਹਨਾਂ ਕਿਹਾ ਕਿ ਕਣਕ ਦਾ 12% ਤੋਂ ਵੱਧ ਮਾਊਸਚਰ ਨਹੀ ਲਿਆ ਜਾਵੇਗਾ।ਉਹਨਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਲਿਆਉਣ ਲਈ ਕਿਸਾਨਾਂ ਨੂੰ ਸਪੈਸ਼ਲ ਪਾਸ ਜਾਰੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੀ ਕਟਾਈ ਕਰਨ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ।
ਇਸ ਮੌਕੇ ਐੱਸ. ਡੀ. ਐੱਮ. ਪੱਟੀ ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਥਿੰਦ ਤਹਿਸੀਲਦਾਰ ਪੱਟੀ, ਕੰਵਲਪ੍ਰੀਤ ਸਿੰਘ ਮੰਡ ਡੀ. ਐਸ. ਪੀ ਪੱਟੀ, ਮੇਜਰ ਸਿੰਘ ਧਾਰੀਵਾਲ ਚੇਅਰਮੈਨ ਮਾਰਕੀਟ ਕਮੇਟੀ ਪੱਟੀ, ਰਾਜਪਾਲ ਸਿੰਘ ਸੈਕਟਰੀ ਮਾਰਕੀਟ ਕਮੇਟੀ ਪੱਟੀ, ਲਾਲਜੀਤ ਸਿੰਘ ਭੁਲੱਰ ਚੇਅਰਮੈਨ ਆੜਤੀ ਅੇਸੋਸੀਏਸ਼ਨ ਜਿਲ੍ਹਾ ਤਰਨਤਾਰਨ ਆਦਿ ਹਾਜਰ ਸਨ।
————-