Close

20 new services related to technical education will now be available from 21 service centers in the district – Deputy Commissioner

Publish Date : 02/11/2021

ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਤੋਂ ਹੁਣ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ-ਡਿਪਟੀ ਕਮਿਸ਼ਨਰ
ਤਰਨ ਤਾਰਨ, 01 ਨਵੰਬਰ :
      ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ `ਚ ਤਕਨੀਕੀ  ਸਿੱਖਿਆ ਨਾਲ ਸਬੰਧਤ 20 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਿਰਧਾਰਿਤ ਸੇਵਾ ਫ਼ੀਸ ਦੇਣੀ ਹੋਵੇਗੀ। ਆਮ ਜਨਤਾ ਨੂੰ ਮਿਤੀ 01 ਨਵੰਬਰ 2021 ਤੋਂ ਇਨ੍ਹਾਂ ਸੇਵਾਵਾਂ ਦਾ ਲਾਭ ਮਿਲੇਗਾ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਤੋਂ ਹੁਣ ਜ਼ਿਲ੍ਹੇ ਦੇ 21 ਸੇਵਾਂ ਕੇਂਦਰਾਂ ‘ਤੇ ਇਹਨਾਂ ਸੇਵਾਵਾਂ ਦਾ ਲਾਭ ਮਿਲੇਗਾ । ਉਹਨਾਂ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਿਤ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧੀ ਜਿਵਂੇ ਕਿ ਬੈਕਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਕ੍ਰਿਪਟ ਅਤੇ ਸਾਰੇ ਡੀ.ਐਮ.ਸੀ ਅਤੇ ਡਿਗਰੀ ਸਬੰਧੀ, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ ਸਬੰਧੀ, ਡੁਪਲੀਕੇਟ ਡੀ.ਐਮ.ਸੀ ਸਬੰਧੀ, ਡੁਪਲੀਕੇਟ ਡਿੱਗਰੀ ਸਬੰਧੀ, ਤਸਦੀਕਸ਼ੁਦਾ ਡੀ.ਐਮ.ਸੀ ਤੇ ਡਿਗਰੀ ਸਬੰਧੀ, ਐਪਲੀਕੇਸ਼ਨ ਟਰਾਂਸਕ੍ਰਿਪਟ ਵਰਗੀਆਂ ਸਹੂਲਤਾਂ ਹੁਣ ਸੇਵਾਂ ਕੇਂਦਰਾਂ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਿਤ ਡੁਪਲੀਕੇਟ ਸਰਟੀਫਿਕੇਟ, ਸਰਟੀਫਿਕੇਟ ਦੀ ਤਰੁੱਟੀ ਸਬੰਧੀ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ, ਇਸ਼ੂ ਆਫ਼ ਆਫੀਸ਼ੀਅਲ ਟ੍ਰਾਂਸਕ੍ਰਿਪਟ, ਡੀ.ਐਮ.ਸੀ ਜਾਰੀ ਕਰਵਾਉਣ ਸਬੰਧੀ, ਯੋਗਤਾ ਸਰਟੀਫਿਕੇਟਾਂ ਦੀ ਤਸਦੀਕ ਸਬੰਧੀ, ਨਤੀਜੇ ਅਤੇ ਰੀਵੈਲੂਯਏਸ਼ਨ ਸਬੰਧੀ, ਡੀ.ਐਮ.ਸੀ./ਡਿਗਰੀ ਤਸਦੀਕ ਸਬੰਧੀ, ਮਾਈਗਰੇਸ਼ਨ ਸਰਟੀਫਿਕੇਟ ਅਤੇ ਪ੍ਰੋਵੇਜ਼ਨਲ ਡਿਗਰੀ ਆਦਿ ਵਰਗੀਆ ਸੁਵਿਧਾਵਾਂ ਹੁਣ ਸੇਵਾ ਕੇਂਦਰਾਂ ਤੋਂ ਮਿਲ ਸਕਣਗੀਆ।