Close

2159 poor families of Tarn Taran District given Benefit under Pradhan Mantri Awas Yojana (Rural) for construction of permanent houses – Deputy Commissioner

Publish Date : 26/08/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਜ਼ਿਲਾ ਤਰਨ ਤਾਰਨ ਦੇ 2159 ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਦਾ ਦਿੱਤਾ ਗਿਆ ਲਾਭ-ਡਿਪਟੀ ਕਮਿਸ਼ਨਰ
ਕੱਚੇ ਮਕਾਨ ਪੱਕੇ ਕਰਨ ਲਈ ਮੁਹੱਈਆ ਕਰਵਾਈ ਗਈ 25.90 ਕਰੋੜ ਦੀ ਰਾਸ਼ੀ
ਤਰਨ ਤਾਰਨ, 25 ਅਗਸਤ :
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਦੇ ਗਰੀਬ ਵਿਆਕਤੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪੱਕੇ ਮਕਾਨ ਬਨਾਉਣ ਲਈ ਸਕੀਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ  ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪ੍ਰਤੀ ਮਕਾਨ 3 ਕਿਸ਼ਤਾਂ ਵਿੱਚ ਕੁੱਲ 1,20,000 ਰੁਪਏ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਆਨਲਾਈਨ ਰਾਸ਼ੀ ਜਾਰੀ ਕੀਤੀ ਜਾਂਦੀ ਹੈ।ਜਿਸ ਸਕੀਮ ਤਹਿਤ ਜਿਲਾ ਤਰਨ ਤਾਰਨ ਦੇ 8 ਬਲਾਕਾਂ ਦੇ ਵੱਖ-ਵੱਖ ਪਿੰਡਾਂ ਦੇ ਸਾਲ 2011 ਦੀ ਸਮਾਜਿਕ-ਆਰਥਿਕ ਜਨਗਣਨਾ ਲਿਸਟ ਅਨੁਸਾਰ ਕੁੱਲ 2159 ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਲਾਭ ਦੇ ਦਿੱਤਾ ਗਿਆ ਹੈ।
ਡਿਪਟੀ ਕਮਿਸਨਰ ਤਰਨ ਤਾਰਨ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਵਿਅਕਤੀਆਂ ਪਾਤਰਤਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ 2011 ਦੇ ਸਮਾਜਿਕ-ਆਰਥਿਕ ਜਨਗਣਨਾ ਦੇ ਡਾਟਾ ਵਿੱਚ ਸ਼ਾਮਿਲ ਨਹੀਂ ਹੋ ਸਕੇ, ਅਜਿਹੇ 7950 ਯੋਗ ਲਾਭਪਾਰੀਆਂ ਦੇ ਨਾਮ ਰਜਿਸਟਰਡ ਕੀਤੇ ਜਾ ਚੱਕੇ ਹਨ।ਪ੍ਰਵਾਨਗੀ ਤੋਂ ਬਾਅਦ ਇਹਨਾਂ ਲਾਭਪਾਤਰੀਆਂ ਨੂੰ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਲਦੀ ਹੀ ਲਾਭ ਦੇ ਦਿੱਤਾ ਜਾਵੇਗਾ।
————–