Close

23 units of blood collected during blood donation camp – Deputy Commissioner

Publish Date : 06/10/2021

ਖ਼ੂਨਦਾਨ ਕੈਂਪ ਦੌਰਾਨ ਇਕੱਠੇ ਹੋਏ ਖ਼ੂਨ ਦੇ 23 ਯੂਨਿਟ :- ਡਿਪਟੀ ਕਮਿਸ਼ਨਰ
ਤਰਨ ਤਾਰਨ 1 ਅਕਤੂਬਰ:— ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਖੂਨ ਦਾਨ ਕੈਂਪ ਦਾ ਉਦਘਾਟਨ ਕੀਤਾ। ਉਦਘਾਟਨ  ਕਰਨ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ , ਕਿਉਂਕਿ ਖ਼ੂਨਦਾਨ ਮਹਾਂਦਾਨ ਹੈ । ਜਿਸ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ । ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦਾ ਹੈ ।
ਉਨ੍ਹਾਂ ਨੇ ਕਿਹਾ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਆਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ । ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਜੀ ਨੇ ਕਿਹਾ ਕਿ ਬਲੱਡ ਟ੍ਰਾਸਫਿਊਜ਼ਨ ਖ਼ੂਨਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਖ਼ੂਨ ਦੇ ਚਾਰ ਕੰਪੋਨੈਂਟ ਪਲਾਜ਼ਮਾਂ, ਆਰ.ਬੀ.ਸੀ. ਪਲੇਟਲੈਟ ਤੇ ਤੌਰ ਤੇ ਅਤੇ ਹਿਮੋਫੀਲੀਆ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ । ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਆਏ ਹੋਏ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸੀਨੀਅਰ ਮੈਂਡੀਕਲ ਅਫ਼ਸਰ ਡਾ. ਧਵਨ, ਡਾ. ਰੇਖਾ, ਨਿਰਵੈਲ ਸਿੰਘ, ਗੁਰਬਖ਼ਸ ਸਿੰਘ, ਅੰਗਰੇਜ਼ ਸਿੰਘ, ਗੁਰਬਿੰਦਰ ਸਿੰਘ, ਹਾਜ਼ਰ ਸਨ ।