Close

240 beneficiaries registered during the camp at Bhikhiwind for providing equipment to the disabled

Publish Date : 10/03/2021
ਦਿਵਿਆਂਗਜਨਾਂ ਨੂੰ ਉਪਕਰਣ ਦੇਣ ਸਬੰਧੀ ਭਿੱਖੀਵਿੰਡ ਵਿਖੇ ਲਗਾਏ ਕੈਂਪ ਦੌਰਾਨ 240 ਲਾਭਪਾਤਰੀਆਂ ਦੀ ਕੀਤੀ ਗਈ ਰਜਿਸਟਰੇਸ਼ਨ
ਲੋੜਵੰਦਾਂ ਨੂੰ ਮੁਹੱਈਆ ਕਰਵਾਏ ਜਾਣਗੇ ਲੱਗਭੱਗ 639 ਉਪਕਰਣ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂਆਂ ਵਿਖੇ 05 ਮਾਰਚ ਲੱਗੇਗਾ ਕੈਂਪ
ਭਿੱਖੀਵਿੰਡ, (ਤਰਨ ਤਾਰਨ), 04 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੇ ਅਗਵਾਈ ਹੇਠ ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆੱਫ਼ ਇੰਡੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ ਕੈਂਪ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਤੌਰ ‘ਤੇ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਪ੍ਰੀਤ ਕੌਰ, ਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਅਤੇ ਅਨੁਜ ਚੌਧਰੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਐੱਸ. ਡੀ. ਐੱਮ. ਸ੍ਰੀ ਰਾਜੇਸ਼ ਸ਼ਰਮਾ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ 240 ਲੋੜਵੰਦ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ, ਜਿੰਨਾਂ ਨੂੰ ਲੋੜ ਅਨੁਸਾਰ ਲੱਗਭੱਗ 639 ਉਪਕਰਣ ਮੁਹੱਈਆ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਜਿੰਨ੍ਹਾਂ ਲੋਕਾਂ ਦੇ ਅੰਗ ਕੱਟੇ ਗਏ ਹਨ ਜਾਂ ਜਿੰਨ੍ਹਾਂ ਨੂੰ ਚੱਲਣ ਫਿਰਨ ਵਿੱਚ ਕੋਈ ਮੁਸ਼ਕਿਲ ਹੈ, ਜਾਂ ਬੀਮਾਰੀ ਦੀ ਵਜ੍ਹਾ ਨਾਲ ਸੁਣਨ ਅਤੇ ਕੰਮ ਕਰਨ ਵਿਚ ਤੰਗੀ ਆਉਂਦੀ ਹੈ ਉਹਨਾਂ ਨੂੰ ਬਨਾਉਟੀ ਅੰਗ ਮੁਫਤ ਦੇਣ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ 05 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂਆਂ ਵਿਖੇ ਵੀ ਇਹ ਕੈਂਪ ਲਗਾਇਆ ਜਾਵੇਗਾ।
ਉਹਨਾਂ ਅਪੀਲ ਕੀਤੀ ਕਿ ਕੈਂਪ ਵਿੱਚ ਲਾਭਪਾਤਰੀ ਆਪਣੀ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਯੂ. ਡੀ. ਆਈ. ਕਾਰਡ (ਵਿਕਲਾਂਗਤਾ ਸਰਟੀਫਿਕੇਟ) ਅਤੇ ਆਮਦਨ ਸਰਟੀਫਿਕੇਟ (15 ਹਜ਼ਾਰ ਪ੍ਰਤੀ ਮਹੀਨੇ ਤੋਂ ਘੱਟ) ਜੋ ਕਿ ਐੱਮ. ਸੀ. ਜਾਂ ਸਰਪੰਚ ਵੱਲੋਂ ਤਸਦੀਕ-ਸ਼ੁਦਾ ਹੋਵੇ, ਅਸਲ ਅਤੇ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਆਉਣ।