Close

2875 Cattle Sheds Under Manrega Scheme In 575 Villages Of District Tarn Taran

Publish Date : 10/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਦੇ 575 ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ ਬਣਾਏ ਜਾ ਰਹੇ ਹਨ 2875 ਕੈਟਲ ਸ਼ੈੱਡ_ਡਿਪਟੀ ਕਮਿਸ਼ਨਰ
ਪਿੰਡ ਪੰਡੋਰੀ ਗੋਲਾ ਵਿਖੇ ਬਣਿਆ ਕੈਟਲ ਸ਼ੈੱਡ ਲੋਕਾਂ ਦੀ ਖਿੱਚ ਦਾ ਕੇਂਦਰ
ਤਰਨ ਤਾਰਨ, 9 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਜ਼ਿਲ੍ਹਾ ਤਰਨ ਤਾਰਨ ਦੇ 575 ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ 2875 ਕੈਟਲ ਸ਼ੈੱਡ ਬਣਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਵੱਸਦੇ ਲੋੜਵੰਦ, ਗਰੀਬ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵੈ ਰੁਜ਼ਗਾਰ ਨਾਲ ਜੋੜਨ ਅਤੇ ਪਸ਼ੂ ਪਾਲਣ ਤੇ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਮਗਨਰੇਗਾ ਸਕੀਮ ਤਹਿਤ ਤਰਨ ਤਾਰਨ ਜ਼ਿਲ੍ਹੇ ਅੰਦਰ ਪਸ਼ੂਆਂ ਲਈ ਇੱਕ ਲੱਖ ਰੁਪਏ ਦੀ ਲਾਗਤ ਨਾਲ ਕੈਟਲ ਸ਼ੈੱਡ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਤਰਨ ਤਾਰਨ ਅਧੀਨ ਪੈਂਦੇ ਪਿੰਡ ਪੰਡੋਰੀ ਗੋਲਾ ਵਿਖੇ ਪਸ਼ੂਆਂ ਦੇ ਰੱਖ-ਰਖਾਵ ਲਈ ਕੈਟਲ ਸ਼ੈੱਡ ਬਣਾਇਆ ਗਿਆ, ਜਿਸ ਅਧੀਨ ਪਸ਼ੂਆਂ ਨੂੰ ਇੱਕੋ ਜਗ੍ਹਾ ਇਕੱਠਾ ਰੱਖਿਆ ਜਾਂਦਾ ਹੈ ਜਿਸ ਨਾਲ ਪਿੰਡ ਦੀ ਦਿੱਖ ਬਦਲੀ ਅਤੇ ਪਿੰਡ ਦੀ ਸਫਾਈ ਵਿੱਚ ਸੁਧਾਰ ਹੋਇਆ। ਇਸ ਕੰਮ ਲਈ ਆਮ ਪਬਲਿਕ ਵੱਲੋਂ ਕਾਫੀ ਤਸੱਲੀ ਪ੍ਰਗਟਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਛੋਟੇ ਅਤੇ ਸੀਮਤ ਕਿਸਾਨਾਂ ਸਮੇਤ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਧਵਾਂ ਔਰਤਾਂ ਅਤੇ ਜਿਹੜੇ ਲੋਕ ਇਹ ਲਾਭ ਲੈਣ ਦੇ ਯੋਗ ਹਨ, ਜਿਨ੍ਹਾਂ ਕੋਲ ਪਸ਼ੂ ਤਾਂ ਹਨ, ਪਰੰਤੂ ਉਨ੍ਹਾਂ ਲਈ ਕੋਈ ਪੱਕਾ ਸ਼ੈੱਡ ਨਹੀਂ ਹੈ, ਉਨ੍ਹਾਂ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਮਗਨਰੇਗਾ ਸਕੀਮ ਤਹਿਤ 5-5 ਕੈਟਲ ਸ਼ੈਡ ਬਣਾਏ ਜਾ ਰਹੇ ਹਨ।
—————–