35th dental fortnight started at Civil Hospital Patti – Senior Medical Officer
Publish Date : 13/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸਿਵਲ ਹਸਪਤਾਲ ਪੱਟੀ ਵਿਖੇ 35ਵਾਂ ਦੰਦਾਂ ਦਾ ਪੰਦਰਵਾੜਾ ਸ਼ੁਰੂ -ਸੀਨੀਅਰ ਮੈਡੀਕਲ ਅਫਸਰ
ਪੱਟੀ/ਤਰਨ ਤਾਰਨ, 11 ਫ਼ਰਵਰੀ :
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਪੂਰੇ ਪੰਜਾਬ ਅੰਦਰ ਦੰਦਾ ਦੇ ਪੰਦਰਵਾੜੇ ਮਨਾਏ ਜਾ ਰਹੇ ਹਨ। ਇਸੇ ਕੜੀ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ, ਜ਼ਿਲ੍ਹਾ ਡੈਟਲ ਸਿਹਤ ਅਫਸਰ ਡਾ. ਵੇਦ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰ ਭਗਤ ਸਿਵਲ ਹਸਪਤਾਲ ਪੱਟੀ ਵੱਲੋਂ ਦੰਦਾਂ ਦਾ ਪੰਦਰਵਾੜਾ ਮਿਤੀ 16 ਫਰਵਰੀ ਤੋਂ 02 ਮਾਰਚ ਤੱਕ ਮਨਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਾ. ਪੰਕਜ ਅਰੋੜਾ ਮੈਡੀਕਲ ਅਫ਼ਸਰ ਡੈਟਲ ਨੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ 10 ਕੰਪਲੀਟ ਡੈਚੁਰ, ਦੰਦਾਂ ਦੀ ਪੁਟਾਈ, ਇਲਾਜ, ਦਵਾਈਆਂ ਬਿਲਕੁਲ ਫ੍ਰੀ ਦਿਤੀਆਂ ਜਾਣਗੀਆਂ ਅਤੇ ਸਕੂਲਾ, ਭੱਠਿਆਂ, ਝੁੁੱਗੀਆਂ ਝੌਂਪੜੀਆਂ, ਕੈਂਪਾਂ ਆਦਿ ‘ਤੇ ਜਾ ਕੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਐਸ ਐਮ ਓ ਪੱਟੀ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਪੱਟੀ ਵਿਚ ਜਾ ਕੇ ਇਸ ਪੰਦਰਵਾੜੇ ਚ ਸਰਕਾਰ ਵੱਲੋਂ ਦਿੱਤੀਆਂ ਸੇਵਾਵਾਂ ਦਾ ਭਰਪੂਰ ਲਾਭ ਲਿਆ ਜਾਵੇ ਆਪਣੇ ਮੂੰਹ, ਦੰਦਾਂ ਦੀ ਸਾਂਭ ਸੰਭਾਲ ਬਾਰੇ ਸਿਹਤ ਵਰਕਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾਵੇ।