Close

6 licenses will be issued in the district for selling fireworks for Diwali

Publish Date : 25/10/2023

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ
ਦਿਵਾਲੀ ਲਈ ਆਤਿਸ਼ਬਾਜੀ ਵੇਚਣ ਵਾਸਤੇ ਜਿਲ੍ਹੇ ਵਿੱਚ 6 ਲਾਇਸੰਸ ਜਾਰੀ ਕੀਤੇ ਜਾਣਗੇ
1 ਨਵੰਬਰ ਤੱਕ ਦਿੱਤੀ ਜਾ ਸਕਦੀ ਹੈ ਅਰਜੀ

ਤਰਨ ਤਾਰਨ, 23 ਅਕਤੂਬਰ:

12 ਨਵੰਬਰ ਨੂੰ ਮਨਾਏ ਜਾਣ ਵਾਲੇ ਰੋਸ਼ਨੀਆਂ ਦੇ ਤਿਉਹਾਰ ਦਿਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਤਰਨ ਤਾਰਨ ਵਿਚ ਆਤਿਸ਼ਬਾਜੀ ਵੇਚਣ ਵਾਸਤੇ 6 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਹਨ। ਇਸ ਸਬੰਧੀ ਮਿਤੀ 25 ਅਕਤੂਬਰ ਤੋਂ 1 ਨਵੰਬਰ ਨੂੰ ਸ਼ਾਮ 5:00 ਤੱਕ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਅਰਜੀਆਂ ਸੇਵਾ ਕੇਂਦਰ ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵਿਖੇ ਜਮ੍ਹਾ ਕਰਵਾਈਆ ਜਾਣ। ਆਤਿਸ਼ਬਾਜੀ ਵੇਚਣ ਦੇ ਆਰਜੀ ਲਾਇਸੰਸ ਦੇਣ ਸਬੰਧੀ ਡਰਾਅ ਸ੍ਰੀ ਸੰਦੀਪ ਕੁਮਾਰ ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ ਵੱਲੋ ਮਿਤੀ 3 ਨਵੰਬਰ ਨੂੰ ਬਾਅਦ ਦੁਪਹਿਰ 3:00 ਵਜੇ ਮੀਟਿੰਗ ਹਾਲ ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵਿਖੇ ਕੱਢਿਆ ਜਾਵੇਗਾ।