Close

98 students of District Tarn Taran conducted the NMMS exam

Publish Date : 26/07/2022
1

ਜ਼ਿਲ੍ਹਾ ਤਰਨ ਤਾਰਨ ਦੇ 98 ਵਿਦਿਆਰਥੀਆਂ ਨੇ ਕੀਤੀ ਐਨ ਐਮ ਐਮ ਐਸ ਪ੍ਰੀਖਿਆ

ਪਹਿਲੀਆਂ ਤਿੰਨੇ ਪੁਜੀਸ਼ਨਾਂ ਸਰਕਾਰੀ ਮਿਡਲ ਸਕੂਲ ਖਵਾਸਪੁਰ ਦੀ ਝੋਲੀ

ਤਰਨ ਤਾਰਨ 22 ਜੁਲਾਈ ( )- ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ 2021-22 ਦਾ ਨਤੀਜਾ ਅੱਜ ਆਉਣ ਤੇ ਪ੍ਰੀਖਿਆ ਵਿੱਚ ਆਪਣੀ ਮਿਹਨਤ ਦੇ ਬਲਬੂਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਖੁਸ਼ੀ ਦਾ ਠਿਕਾਣਾ ਨੇ ਰਿਹਾ । ਜ਼ਿਲ੍ਹਾ ਤਰਨ ਤਾਰਨ ਵਿਚ 98 ਵਿਦਿਆਰਥੀਆਂ ਨੇ ਐਨ ਐਮ ਐਮ ਐਸ ਪ੍ਰੀਖਿਆ ਪਾਸ ਕੀਤੀ । ਜ਼ਿਲ੍ਹੇ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਸਰਕਾਰੀ ਮਿਡਲ ਸਕੂਲ ਖਵਾਸਪੁਰ ਦੇ ਵਿਦਿਆਰਥੀਆਂ ਨਰਿੰਦਰ ਕੌਰ, ਮੋਨਿਕਾ ਅਤੇ ਸ਼ਿਵ ਕੁਮਾਰ ਦੀ ਝੋਲੀ ਪਈਆਂ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਨੇ ਸਮੂਹ ਪ੍ਰੀਖਿਆ ਪਾਸ ਵਾਲੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਭ ਅਧਿਆਪਕ ਸਹਿਬਾਨ ਵੱਲੋਂ ਕਰਵਾਈ ਜਾਂਦੀ ਮਿਹਨਤ ਦਾ ਨਤੀਜਾ ਹੈ । ਉਹਨਾਂ ਸਮੂਹ ਅਧਿਆਪਕ ਸਹਿਬਾਨ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਦੁਹਰਾਉਣ ਲਈ ਪ੍ਰੇਰਿਤ ਕੀਤਾ ।