Fire crackers to be sold for Diwali festival to be issued temporary license – district magistrate
Publish Date : 19/09/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਦਿਵਾਲੀ ਦੇ ਤਿਉਹਾਰ ਲਈ ਫਾਇਰ ਕਰੈਕਰਸ ਨੂੰ ਵੇਚਣ ਸਬੰਧੀ ਜਾਰੀ ਕੀਤੇ ਜਾਣਗੇ ਆਰਜ਼ੀ ਲਾਈਸੈਂਸ-ਜ਼ਿਲ੍ਹਾ ਮੈਜਿਸਟਰੇਟ
ਤਰਨ ਤਾਰਨ, 19 ਸਤੰਬਰ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿੱਚ 28 ਅਕਤੂਬਰ, 2019 ਨੂੰ ਮਨਾਏ ਜਾਣ ਵਾਲੇ ਦਿਵਾਲੀ ਦੇ ਤਿਉਹਾਰ ਲਈ ਫਾਇਰ ਕਰੈਕਰਸ ਨੂੰ ਵੇਚਣ ਸਬੰਧੀ ਆਰਜ਼ੀ ਲਾਈਸੈਂਸ ਜਾਰੀ ਕੀਤੇ ਜਾਣੇ ਹਨ।
ਇਸ ਸਬੰਧੀ ਮਿਤੀ 20 ਸਤੰਬਰ ਤੋਂ 3 ਅਕਤੂਬਰ, 2019 ਨੂੰ ਸ਼ਾਮ 5 ਵਜੇ ਤੱਕ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।ਇਸ ਲਈ ਅਰਜ਼ੀਆਂ ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ, ਕਮਰਾ ਨੰਬਰ 101, ਅਸਲਾ ਸ਼ਾਖਾ ਵਿੱਚ ਜਮ੍ਹਾਂ ਕਰਵਾਈਆ ਜਾ ਸਕਦੀਆਂ ਹਨ।ਆਰਜ਼ੀ ਲਾਈਸੈਂਸ ਲੈਣ ਲਈ ਡਰਾਅ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਵੱਲੋਂ 4 ਅਕਤੂਬਰ, 2019 ਨੂੰ ਸ਼ਾਮ 3 ਵਜੇ ਮੀਟਿੰਗ ਹਾਲ, ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਕੱਢਿਆ ਜਾਵੇਗਾ।
———-