Close

Temporary license to be issued for sale of firecrackers , Draw for temporary license will be drawn on October 11 at 2pm- District Magistrate

Publish Date : 10/10/2019
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪਟਾਖੇ ਵੇਚਣ ਸਬੰਧੀ ਜਾਰੀ ਕੀਤੇ ਜਾਣਗੇ ਆਰਜ਼ੀ ਲਾਈਸੈਂਸ-ਜ਼ਿਲ੍ਹਾ ਮੈਜਿਸਟਰੇਟ
ਆਰਜ਼ੀ ਲਾਈਸੈਂਸ ਲੈਣ ਲਈ 11 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਕੱਢਿਆ ਜਾਵੇਗਾ ਡਰਾਅ
ਤਰਨ ਤਾਰਨ, 10 ਅਕਤੂਬਰ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਮਨਾਏ ਜਾਣ ਵਾਲੇ ਦਿਵਾਲੀ ਦੇ ਤਿਉਹਾਰ ਲਈ ਪਟਾਖਿਆਂ (ਫਾਇਰ ਕਰੈਕਰਸ) ਨੂੰ ਵੇਚਣ ਸਬੰਧੀ ਆਰਜ਼ੀ ਲਾਈਸੈਂਸ ਜਾਰੀ ਕੀਤੇ ਜਾਣੇ ਹਨ।
ਇਸ ਸਬੰਧੀ ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਪ੍ਰਾਪਤ ਅਰਜ਼ੀਆਂ ਵਿੱਚੋਂ ਆਰਜ਼ੀ ਲਾਈਸੈਂਸ ਲੈਣ ਲਈ ਡਰਾਅ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਵੱਲੋਂ 11 ਅਕਤੂਬਰ, 2019 ਨੂੰ ਬਾਅਦ ਦੁਪਹਿਰ 2 ਵਜੇ ਮੀਟਿੰਗ ਹਾਲ, ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਕੱਢਿਆ ਜਾਵੇਗਾ।
————