Locations are selected by the district administration for fireworks
Publish Date : 14/10/2019
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵਲੋਂ ਤਿਉਹਾਰਾਂ ਮੌਕੇ ਪਟਾਖਿਆ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਲਗਾਉਣ ਲਈ ਸਥਾਨ ਨਿਰਧਾਰਿਤ
ਤਰਨ ਤਾਰਨ, 14 ਅਕਤੂਬਰ :
ਪੰਜਾਬ ਸਰਕਾਰ ਵਲੋਂ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲ੍ਹਿਆਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017 ਤਹਿਤ ਜਾਰੀ ਹਦਾਇਤਾਂ ਦੇ ਮੱਦੇ ਨਜ਼ਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਹੋ ਸਕੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 6 ਵਿਅਕਤੀਆਂ ਨੂੰ ਨਿਰਧਾਰਿਤ ਥਾਵਾਂ ‘ਤੇ ਸਿਰਫ਼ ਇੱਕ ਦਿਨ (27 ਅਕਤੂਬਰ, 2019) ਲਈ ਪਟਾਖੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਆਰਜ਼ੀ ਲਾਇਸੰਸ ਲਾਟਰੀ ਸਿਸਟਮ ਰਾਹੀਂ ਜਾਰੀ ਕੀਤੇ ਗਏ ਹਨ।ਉਹਨਾਂ ਕਿਹਾ ਕਿ ਇਹ ਲਾਇਸੰਸ ਹਿੰਸਕ ਹਾਲਾਤ/ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਬਣਾਏ ਜਾਣ ਵਾਲੇ ਨਿਯਮਾਂ ਨੂੰ ਨਾ ਮੰਨਣ ਅਤੇ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਮੁਅੱਤਲ ਵੀ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਖੇ ਲਗਾਉਣ ਲਈ ਦੁਸਹਿਰਾ ਗਰਾਂਊਂਡ ਤਰਨ ਤਾਰਨ, ਸ੍ਰੀ ਗੂਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਆਈ. ਟੀ. ਆਈ. ਭਿੱਖੀਵਿੰਡ ਅਤੇ ਦੁਸਹਿਰਾ ਗਰਾਂਊਂਡ ਪੱਟੀ ਸਥਾਨ ਨਿਰਧਾਰਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿ ਪਟਾਕੇ ਕੇਵਲ ਨਿਰਧਾਰਤ ਥਾਵਾਂ ‘ਤੇ ਹੀ ਵਿਕ ਸਕਣਗੇ, ਜਿਥੇ ਫਾਈਰਬ੍ਰਿਗੇਡ, ਪੀ. ਸੀ. ਆਰ. ਅਤੇ ਐਂਬੂਲੈਂਸ ਵੀ ਉਪਲੱਬਧ ਹੋਵੇਗੀ।ਇਹਨਾਂ ਲਾਇਸੈਂਸ ਧਾਰਕਾਂ ਤੋਂ ਪ੍ਰਾਪਤ ਹੋਣ ਵਾਲੀ ਰਕਮ ਨਗਰ ਕੌਂਸਲ ਅਤੇ ਸਿਹਤ ਵਿਭਾਗ ਵਿੱਚ 60:40 ਦੇ ਅਨੁਪਾਤ ਵਿਚ ਉਪਰੋਕਤ ਸੇਵਾਵਾਂ ਬਦਲੇ ਵੰਡੀ ਜਾਵੇਗੀ।
ਉਹਨਾਂ ਦੱਸਿਆ ਕਿ ਸਟਾਲ ਕੇਵਲ ਨਿਰਧਾਰਤ ਥਾਵਾਂ ਅਤੇ ਭੀੜ ਭਾੜ ਵਾਲੀ ਥਾਵਾਂ ਤੋਂ ਦੂਰ ਹੋਣਗੇ। ਲਾਈਸੰਸ ਧਾਰਕ ਨਿਰਧਾਰਤ ਥਾਵਾਂ ਤੋਂ ਪਾਸੇ ਪਟਾਖੇ ਨਹੀਂ ਵੇਚ ਸਕੇਗਾ। ਇਸ ਤੋਂ ਬਿਨਾਂ ਲਾਈਸੈਂਸ ਧਾਰਕ 2008 ਦੇ ਧਮਾਕਾਖੇਜ ਸਮਗਰੀ ਰੂਲਜ਼ ਦੀ ਵੀ ਪਾਲਣਾ ਕਰਣਗੇ। ਜਿਸ ਤਹਿਤ ਪਟਾਕੇ ਗੈਰ ਜਲਨਸ਼ੀਲ ਪਦਾਰਥ ਤੋਂ ਬਣੇ ਸੈਡ ਅੰਦਰ ਰੱਖੇ ਜਾਣਗੇ। ਸ਼ੈਡ ਇੱਕ ਦੂਜੇ ਤੋਂ ਘੱਟੋ ਘੱਟ 3 ਮੀਟਰ ਦੀ ਦੂਰੀ ਤੇ ਹੋਣਗੇ ਅਤੇ ਇਹਨਾਂ ਦੇ ਮੂੰਹ ਆਮਣੇ ਸਾਹਮਣੇ ਨਹੀ ਹੋਣਗੇ। ਇਥੇ ਕੋਈ ਵੀ ਤੇਲ ਨਾਲ ਜਲਣ ਵਾਲੇ ਲੈਂਪ ਜਾ ਦੀਵਾ ਨਹੀਂ ਜਗਾਇਆ ਜਾ ਸਕੇਗਾ। ਅਜਿਹੇ ਖੇਤਰ ਵਿਚ ਸ਼ਿਗਰਟਨੋਸ਼ੀ ਦੀ ਵੀ ਮਨਾਹੀ ਹੋਵੇਗੀ। ਵਿਕਰੇਤਾ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਣਾ ਚਾਹੀਦਾ ਅਤੇ ਲਾਈਸੈਂਸ ਧਾਰਕ ਆਪਣੇ ਸੇਲਜ਼ ਮੈਨ ਦੀ ਸੂਚਨਾ ਉਪਲਬੱਧ ਕਰਵਾਏਗਾ।ਵਿਕ੍ਰੇਤਾ ਨੇ ਸੂਤੀ ਕੱਪੜੇ ਪਾਏ ਹੋਣ। ਸਾਈਲੈਂਸ ਜੋਨ ਵਿਚ ਪਟਾਖੇ ਚਲਾਉਣ ਦੀ ਮਨਾਹੀ ਹੋਵੇਗੀ।ਉੱਚੀ ਆਵਾਜ਼ ਵਿਚ ਚੱਲਣ ਵਾਲੇ ਪਟਾਕਿਆਂ ‘ਤੇ ਰੋਕ ਰਹੇਗੀ। ਪਟਾਕੇ ਕੋਰਟ ਵਲੋਂ ਨਿਰਧਾਰਤ ਸਮੇਂ ਅਨੁਸਾਰ ਹੀ ਚਲਾਏ ਜਾਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਤੋਂ ਪਰਹੇਜ਼ ਕਰਨ ਕਿਉਂਕਿ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।
————