District Magistrate issued directives in continuation of curfew orders keeping in view the health of both men and animals in the public interest
Publish Date : 25/03/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਮੈਜਿਸਟਰੇਟ ਵੱਲੋਂ ਲੋਕ ਹਿੱਤ ਵਿੱਚ ਮਨੁੱਖਾਂ ਅਤੇ ਪਸ਼ੂਆ ਦੀ ਸਿਹਤ ਨੂੰ ਧਿਆਨ ਵਿੱਚ
ਰੱਖਦੇ ਹੋਏ ਕਰਫਿਊ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿੱਚ ਹਦਾਇਤਾਂ ਜਾਰੀ
ਤਰਨ ਤਾਰਨ, 25 ਮਾਰਚ :
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ, ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲਾ ਤਰਨ ਤਾਰਨ ਵਿੱਚ ਲਗਾਏ ਗਏ ਕਰਫਿਊ ਦੌਰਾਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ‘ਤੇ ਘੁੰਮਣ ਫਿਰਨ ਦੀ ਮਨਾਹੀ ਕੀਤੀ ਗਈ ਹੈ।ਇਸ ਸਬੰਧੀ ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਲੋਕ ਹਿੱਤ ਵਿੱਚ ਮਨੁੱਖਾਂ ਅਤੇ ਪਸ਼ੂਆ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਊ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਿਸ ਅਨੁਸਾਰ ਹਾਕਰਜ਼ ਵੱਲੋਂ ਅਖਬਾਰਾ ਵੇਚਣ ਦਾ ਕੰਮ ਸਵੇਰੇ 5:00 ਵਜੇ ਤੋਂ ਸਵੇਰੇ 8:00 ਵਜੇ ਤੱਕ ਮੁਕੰਮਲ ਕੀਤਾ ਜਾਵੇਗਾ, ਇਸ ਤੋਂ ਬਆਦ ਇਨਾਂ ਦੇ ਚੱਲਣ ਫਿਰਨ ‘ਤੇ ਪਬੰਦੀ ਹੋਵੇਗੀ ਅਤੇ ਸੜਕਾਂ ਦੇ ਕਿਨਾਰੇ ‘ਤੇ ਵੀ ਅਖਬਾਰਾ ਵੇਚਣ ਦੀ ਮਨਾਹੀ ਹੋਵੇਗੀ।
ਦੁੱਧ ਪਦਾਰਥਾਂ ਦੀ ਸਪਲਾਈ ਵਾਸਤੇ ਦੁੱਧ ਦੀਆਂ ਡੇਅਰੀਆ ਸਵੇਰੇ 5 ਵਜੇ ਤੋਂ ਸਵੇਰੇ 8:00 ਵਜੇ ਤੱਕ ਹੀ ਖੁੱਲਣਗੀਆਂ ਅਤੇ ਡੇਅਰੀਆ ਤੇ ਆਮ ਪਬਲਿਕ ਦੇ ਆਉਣ ਦੀ ਮਨਾਹੀ ਹੋਵੇਗੀ। ਇਨਾਂ ਡੇਅਰੀਆਂ ਤੋਂ ਦੋਧੀਆਂ/ਵਿਕਰੇਤਾਵਾਂ ਵੱਲੋਂ ਦੁੱਧ ਲੈ ਕੇ ਕੇਵਲ ਘਰ-ਘਰ ਜਾ ਕੇ ਹੀ ਸਪਲਾਈ ਕੀਤਾ ਜਾਵੇਗਾ ਅਤੇ ਡੇਅਰੀਆਂ ਤੋਂ ਆਮ ਪਬਲਿਕ ਨੁੰ ਦੁੱਧ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੇਰਕਾ ਅਤੇ ਅਮੁੱਲ ਕੰਪਨੀਆ ਵੱਲੋਂ ਘਰ-ਘਰ ਦੁੱਧ ਦੀ ਸਪਲਾਈ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ।
ਕੈਮਿਸਟਾਂ ਵੱਲੋਂ ਜ਼ਰੂਰੀ ਦਵਾਈਆ ਦੀ ਸਪਲਾਈ ਸਵੇਰੇ 5:00 ਵਜੇ ਤੋਂ ਸਵੇਰੇ 8:00 ਵਜੇ ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ। ਇਸ ਕੰਮ ਲਈ ਡਰੱਗ ਇੰਸਪੈਕਟਰ ਵੱਲੋਂ ਏਰੀਆ ਵਾਈਜ਼ ਰੋਟੇਸ਼ਨ ਦੇ ਆਧਾਰ ‘ਤੇ ਹੋਲਸੇਲਰਾਂ ਅਤੇ ਦੁਕਾਨਦਾਰਾਂ ਨੂੰ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਪਰਮਿਟ ਜਾਰੀ ਕੀਤਾ ਜਾਵੇਗਾ।ਇਹ ਦੁਕਾਨਦਾਰ ਆਪਣਾ ਮੋਬਾਇਲ ਨੰਬਰ ਜਨਤਕ ਕਰਨਗੇ ਅਤੇ ਪੁਲਿਸ ਦੁਆਰਾ ਪੁੱਛੇ ਜਾਣ ‘ਤੇ ਉਕਤ ਪਰਮਿਟ ਦਿਖਾਉਣਗੇ।
ਪੈਟਰੋਲ ਪੰਪ ਰੋਜਾਨਾ ਸਵੇਰੇ 5:00 ਵਜੇ ਤੋਂ ਸਵੇਰੇ 8:00 ਵਜੇ ਤੱਕ ਖੋਲੇ ਜਾਣਗੇ ਅਤੇ ਕੇਵਲ ਐਮਰਜੈਂਸੀ ਸੇਵਵਾਂ ਲਈ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਹੀ ਪੈਟਰੋਲ ਜਾਂ ਡੀਜ਼ਲ ਦੀ ਪੂਰਤੀ ਕੀਤੀ ਜਾਵੇਗੀ। ਇਸ ਤੋ ਇਲਾਵਾ ਨੈਸਨਲ ਹਾਈਵੇ-54, ਉਪਰ ਸਥਿਤ ਸਾਰੇ ਪੈਟਰੋਲ ਪੰਪ ਖੁੱਲੇ ਰਹਿਣਗੇ।
ਐਲ. ਪੀ. ਜੀ. ਗੈਸ ਸਿਲੰਡਰਾਂ ਦੀ ਸਪਲਾਈ ਲਈ ਆਮ ਜਨਤਾ ਵੱਲੋਂ ਸਬੰਧਤ ਗੈਸ ਏਜੰਸੀ ਨਾਲ ਫੋਨ ‘ਤੇ ਸਪੰਰਕ ਕੀਤਾ ਜਾਵੇਗਾ ਅਤੇ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕੇਵਲ ਘਰ-ਘਰ ਜਾ ਕੇ ਹੀ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਜਾਵੇਗੀ।ਗੈਸ ਏਜੰਸੀਆਂ ਦੇ ਗੋਦਾਮਾ ਤੋਂ ਖਪਤਕਾਰਾਂ ਨੂੰ ਸਿਲੰਡਰਾਂ ਦੀ ਸਪਲਾਈ ਕਰਨ ‘ਤੇ ਮੁਕੰਮਲ ਪਾਬੰਦੀ ਹੋਵੇਗੀ।
ਕਰਿਆਨਾ ਅਤੇ ਰਾਸ਼ਨ ਦੀਆ ਦੁਕਾਨਾਂ ਕੇਵਲ ਰੁਟੇਸਨ ਦੇ ਅਧਾਰ ‘ਤੇ ਸਵੇਰੇ 6:00 ਵਜੇ ਤੋਂ ਸਵੇਰੇ 10:00 ਵਜੇ ਤੱਕ ਖੋਲੀਆ ਜਾਣਗੀਆ ਅਤੇ ਸਮਾਨ ਦੀ ਡਿਲਿਵਰੀ ਘਰ-ਘਰ ਜਾ ਕੇ ਹੀ ਕੀਤੀ ਜਾਵੇਗੀ।ਦੁਕਾਨਦਾਰ ਵੱਲੋਂ ਕਿਸੇ ਵੀ ਗ੍ਰਾਹਕ ਨੂੰ ਸਿੱਧੇ ਤੌਰ ‘ਤੇ ਸਮਾਨ ਨਹੀਂ ਵੇਚਿਆ ਜਾਵੇਗਾ। ਇਸ ਮੰਤਵ ਲਈ ਜ਼ਿਲਾ ਫੂਡ ਅਤੇ ਸਿਵਲ ਸਪਲਾਈ ਕੰਟਰੋਲਰ ਵੱਲੋਂ ਏਰੀਆ ਵਾਈਜ਼ ਰੋਟੇਸ਼ਨ ਦੇ ਅਧਾਰ ‘ਤੇ ਹੋਲਸੇਲਰਾਂ ਅਤੇ ਦੁਕਾਨਦਾਰਾਂ ਨੂੰ ਸਬੰਧਤ ਉੱਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਪਰਮਿਟ ਜਾਰੀ ਕੀਤੀ ਜਾਵੇਗਾ। ਇਹ ਦੁਕਾਨਦਾਰ ਆਪਣਾ ਮੋਬਾਇਲ ਨੰਬਰ ਜਨਤਕ ਕਰਨਗੇ ਅਤੇ ਪੁਲਿਸ ਦੁਆਰਾ ਪੁੱਛੇ ਜਾਣ ‘ਤੇ ਆਪਣਾ ਪਰਮਿਟ ਦਖਾਉਣਗੇ।
ਇਸ ਤੋਂ ਇਲਾਵਾ ਜਿਲਾ ਫੂਡ ਅਤੇ ਸਿਵਲ ਸਪਲਾਈ ਕੰਟਰੋਲਰ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਾਉਣ ਲਈ ਰੇਲਾਂ ਵਿੱਚ ਅਨਾਜ ਦੀ ਢੋਆ ਢੁਆਈ ਲਈ ਕਰਮਚਾਰੀਆਂ ਅਤੇ ਕਾਮਿਆਂ ਲਈ ਪਰਮਿਟ ਵੀ ਜਾਰੀ ਕਰਨਗੇ।
ਆਮ ਜਨਤਾ ਨੂੰ ਖਾਣ ਵਾਸਤੇ ਆਟਾ ਮੁਹੱਇਆ ਕਰਵਾਉਣ/ਪਿਸਵਾਉਣ ਲਈ ਸੋਮਵਾਰ ਤੋਂ ਵੀਰਵਾਰ ਤੱਕ ਸਵੇਰੇ 6:00 ਵਜੇ ਤੋਂ ਸਵੇਰੇ 9:00 ਵਜੇ ਤੱਕ ਹੀ ਆਟਾ ਚੱਕੀਆ ਖੋਲਣ ਦੀ ਇਜਾਜਤ ਹੋਵੇਗੀ ਅਤੇ ਚੱਕੀਆਂ ‘ਤੇ 2 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੋਵੇਗੀ।
ਸਬਜ਼ੀਆ ਅਤੇ ਫਲਾਂ ਦੀ ਵਿੱਕਰੀ, ਸਮੂਹ ਉੱਪ ਮੰਡਲ ਮੈਜਿਸਟਰੇਟਾਂ ਵੱਲੋਂ ਸ਼ਨਾਖਤ ਕੀਤੀਆਂ ਗਈਆਂ ਰੇੜੀਆਂ/ਵਿਕਰੇਤਾਵਾਂ ਵੱਲੋਂ ਮੁਹੱਲਿਆ ਵਿੱਚ ਰੋਜ਼ਾਨਾ ਸਵੇਰੇੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕੀਤੀ ਜਾਵੇਗੀ। ਇਸ ਵਿਕਰੀ ਸਮੇਂ ਰੇੜੀ ਤੇ ਵਿਕਰੇਤਾ ਨੂੰ ਮਿਲਾ ਕੇ ਦੋ ਤੋਂ ਵੱਧ ਵਿਅਕਤੀ ਖੜੇ ਨਹੀਂ ਹੋਣਗੇ।ਇਸ ਤੋਂ ਇਲਾਵਾ ਜਿਲਾ ਮੰਡੀ ਅਫਸਰ ਸ਼ਹਿਰ ਵਿੱਚ ਸਬਜ਼ੀ ਅਤੇ ਫਲ ਵੇਚਣ ਵਾਲੇ ਦੁਕਾਨਦਾਰਾਂ ਦੀ ਸ਼ਨਾਖਤ ਕਰਕੇ ਸਬੰਧਤ ਉੱਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਪਰਮਿਟ ਜਾਰੀ ਕਰਨਗੇ, ਜੋ ਲੋਕਾਂ ਨੂੰ ਘਰ-ਘਰ ਜਾ ਕੇ ਸਬਜ਼ੀਆ ਅਤੇ ਫਲਾਂ ਦੀ ਸਪਲਾਈ ਕਰਨਗੇ।
ਪਸ਼ੂਆ ਲਈ ਤੂੜੀ ਅਤੇ ਚਾਰੇ ਸਬੰਧੀ ਟਾਲ ਅਤੇ ਦੁਕਾਨਾਂ ਰੋਜ਼ਾਨਾ ਸਵੇਰੇ 2:00 ਵਜੇ ਤੋਂ ਸਵੇਰੇ 8:00 ਵਜੇ ਤੱਕ ਖੱੁਲਣਗੀਆ ਅਤੇ ਦੋ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੋਵੇਗੀ।
ਪੋਲਟਰੀ ਫੀਡ/ਕੈਟਲ ਫੀਡ ਆਮ ਜਨਤਾ ਤੱਕ ਪਹੁਚਾਉਣ ਲਈ ਡਿਪਟੀ ਡਾਇਰੈਕਟਰ, ਪਸ਼ੂ ਪਾਲਣ/ਡੇਅਰੀ ਵਿਕਾਸ ਦੁਕਾਨਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਮੋਬਾਇਲ ਨੰਬਰ ਜਨਤਕ ਕਰਵਾਉਣ ਉਪਰੰਤ ਸਬੰਧਤ ਉੱਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈ ਕੇ ਪਰਮਿਟ ਜਾਰੀ ਕਰਨਗੇ ਅਤੇ ਲੋਕਾਂ ਮੰਗ ਅਨੁਸਾਰ ਪੋਲਟਰੀ ਫੀਡ/ਕੈਟਲ ਫੀਡ ਦੀ ਘਰ-ਘਰ ਜਾ ਕੇ ਸਪਲਾਈ ਕਰਵਾੳਣ ਦੇ ਜਿੰਮੇਵਾਰ ਹੋਣਗੇ।ਇਸ ਤੋਂ ਇਲਾਵਾ ਜ਼ਿਲੇ ਵਿੱਚ ਵੈਟਰਨਰੀ ਸੇਵਾਵਾਂ ਨੂੰ ਵੀ ਜ਼ਰੂਰੀ ਸੇਵਾਵਾਂ ਸਮਝਿਆ ਜਾਵੇਗਾ।
ਕਿਸਾਨਾਂ ਨੂੰ ਖੇਤੀ ਇਨਪੁੱਟਸ ਮੁਹੱਇਆ ਕਰਵਾਉਣ ਵਾਸਤੇ ਬਲਾਕ ਖੇਤੀਬਾੜੀ ਅਫਸਰਾ ਵੱਲੋਂ ਰੋਟੇਸ਼ਨ ਵਾਇਜ ਡੀਲਰਾਂ ਦੀ ਸੂਚੀ ਤਿਆਰ ਕਰਕੇ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਇਹ ਡੀਲਰ ਕਿਸਾਨਾ ਪਾਸੋਂ ਫੋਨ ‘ਤੇ ਆਰਡਰ ਲੈ ਕੇ ਉਹਨਾਂ ਦੀ ਮੰਗ ਅਨੁਸਾਰ ਸਬੰਧਤ ਬਲਾਕ ਖੇਤੀਬਾੜੀ ਅਫਸਰ ਅਤੇ ਸਟਾਫ ਨੂੰ ਨਾਲ ਲੈ ਕੇ ਖੇਤੀ ਇਨਪੁਟਸ ਕਿਸਾਨਾਂ ਨੂੰ ਨਿਰਧਾਰਤ ਰੇਟਾਂ ‘ਤੇ ਕੇਵਲ ਘਰ-ਘਰ ਪਹੁੰਚਾਉਣ ਦੇ ਹੀ ਜਿੰਮੇਵਾਰ ਹੋਣਗੇ, ਕਿਸੇ ਵੀ ਡੀਲਰ ਵੱਲੋਂ ਦੁਕਾਨ ‘ਤੇ ਖੇਤੀ ਇੰਨਪੁਟਸ ਵੇਚਣ ਦੀ ਮਨਾਹੀ ਹੋਵੇਗੀ।
ਜਿਲਾ ਤਰਨ ਤਾਰਨ ਦੇ ਸਾਰੇ ਪ੍ਰਾਈਵੇਟ ਹਸਪਤਾਲ ਕੇਵਲ ਐਮਰਜੰਸੀ ਸੇਵਾਵਾਂ ਲਈ ਖੁੱਲੇ ਰਹਿਣਗੇ। ਇਸ ਮੰਤਵ ਲਈ ਇਹਨਾਂ ਹਸਪਤਾਲਾਂ ਅਤੇ ਮੈਡੀਕਲ, ਪੈਰਾ-ਮੈਡੀਕਲ/ਹੋਰ ਸਟਾਫ ਨੂੰ ਸਿਵਲ ਸਰਜਨ ਵੱਲੋਂ ਪਰਮਿਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਨਸਾ ਛਡਾਉ ਕੇਂਦਰ/ਰੀਹੈਬਲੀਟੇਸਨ ਸੈਂਟਰ ਵੀ ਖੁੱਲੇ ਰਹਿਣਗੇ।
ਜ਼ਿਲੇ ਦੀ ਪੁਲਿਸ ਨੂੰ ਇਹ ਹਦਾਇਤ ਕੀਤੀ ਜਾਦੀ ਹੈ ਕਿ ਇਹਨਾਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਸਬੰਧਤ ਇਲਾਕੇ ਦੇ ਐੱਸ. ਐੱਚ. ਓ. ਨਿੱਜੀ ਤੌਰ ‘ਤੇ ਜਿੰਮੇਵਾਰ ਹੋਣਗੇ। ਉਪਰੋਕਤ ਸੇਵਾਵਾਂ ਲਈ ਮੈਡੀਕਲ ਸਟਾਫ, ਸਬੰਧਤ ਦੁਕਾਨਦਾਰਾਂ, ਵਿਕਰੇਤਾਵਾਂ, ਹਾਕਰਾਂ, ਰੇੜੀਆਂ ਵਾਲਿਆਂ ਆਦਿ ਨਾਲ ਸਹਿਯੋਗ ਕੀਤਾ ਜਾਵੇ ਅਤੇ ਉਨਾਂ ਦੇ ਆਈ. ਡੀ. ਕਾਰਡ, ਪਰਮਿਟ ਆਦਿ ਨੂੰ ਵਾਚ ਕੇ ਸਮੇਂ ਦੀ ਪਾਬੰਦੀ ਅਨੁਸਾਰ ਕਰਫਿਊ ਵਿੱਚ ਵਿਚਰਨ ਦੀ ਇਜ਼ਾਜਤ ਦਿੱਤੀ ਜਾਵੇ।
———————-