Close

District Magistrate Tarn Taran keeping in view the daily needs of the general public approves relaxation of essential facilities during curfew

Publish Date : 29/03/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਆਮ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ
 ਤਰਨ ਤਾਰਨ ਵੱਲੋਂ ਕਰਫ਼ਿਊ ਦੌਰਾਨ ਜ਼ਰੂਰੀ ਸੁਵਿਧਾਵਾਂ ਸਬੰਧੀ ਢਿੱਲ ਦੇਣ ਦੀ ਪ੍ਰਵਾਨਗੀ
ਕਰਿਆਨੇ/ਰਾਸ਼ਨ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਰੋਜ਼ਾਨਾ ਖੋਲ੍ਹੀਆਂ ਜਾਣਗੀਆਂ
ਸਮਾਨ ਦੀ ਡਲਿਵਰੀ ਘਰ-ਘਰ ਜਾ ਕੇ ਕੀਤੀ ਜਾਵੇਗੀ
ਕੈਮਿਸਟਾਂ ਦੀਆਂ ਦੁਕਾਨਾਂ ਵੀ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਰੋਜ਼ਾਨਾਂ ਖੋਲ੍ਹੀਆਂ ਜਾਣਗੀਆਂ
ਦੁਕਾਨਦਾਰਾਂ ਵੱਲੋਂ ਕਿਸੇ ਵੀ ਗ੍ਰਾਹਕ ਨੂੰ ਦੁਕਾਨ ਤੋਂ ਸਿੱਧਾ ਸਮਾਨ ਨਹੀਂ ਦਿੱਤਾ ਜਾਵੇਗਾ
ਤਰਨ ਤਾਰਨ, 29 ਮਾਰਚ :
ਕਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਆਮ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾ ਜਾਰੀ ਹੁਕਮਾਂ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਕਰਫ਼ਿਊ ਦੌਰਾਨ ਨਿਮਨ ਲਿਖਤ ਸੁਵਿਧਾਵਾਂ ਸਬੰਧੀ ਢਿੱਲ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਕਰਿਆਨੇ/ਰਾਸ਼ਨ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਰੋਜ਼ਾਨਾ ਖੋਲ੍ਹੀਆਂ ਜਾਣਗੀਆਂ ਅਤੇ ਸਮਾਨ ਦੀ ਡਲਿਵਰੀ ਘਰ-ਘਰ ਜਾ ਕੇ ਕੀਤੀ ਜਾਵੇਗੀ।ਦੁਕਾਨਦਾਰਾਂ ਵੱਲੋਂ ਕਿਸੇ ਵੀ ਗ੍ਰਾਹਕ ਨੂੰ ਦੁਕਾਨ ਤੋਂ ਸਿੱਧਾ ਸਮਾਨ ਨਹੀਂ ਦਿੱਤਾ ਜਾਵੇਗਾ।
ਕੈਮਿਸਟਾਂ ਦੀਆਂ ਦੁਕਾਨਾਂ ਵੀ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਰੋਜ਼ਾਨਾਂ ਖੋਲ੍ਹੀਆਂ ਜਾਣਗੀਆਂ ਅਤੇ ਘਰ-ਘਰ ਦਵਾਈਆਂ ਪਹੰਚਾਉਣ ਦਾ ਕੰਮ ਕਰਨਗੀਆਂ।ਕੈਮਿਸਟਾਂ ਦਾ ਲਾਈਸੰਸ ਫਾਰਮ 20/21/21-ਸੀ ਜਿਸਦੇ ਉੱਪਰ ਉਹਨਾਂ ਦੀ ਫੋਟੋ ਲੱਗੀ ਹੋਵੇ, ਉਹਨਾਂ ਦਾ ਕਰਫ਼ਿਊ ਪਾਸ ਮੰਨਿਆ ਜਾਵੇਗਾ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਡਰੱਗ ਇੰਸਪੈਕਟਰ ਜਿੰਮੇਵਾਰ ਹੋਣਗੇ।
ਫਲ਼ ਅਤੇ ਸਬਜ਼ੀਆਂ ਨੂੰ ਘਰ-ਘਰ ਵਿੱਚ ਸਪਲਾਈ ਕਰਨ ਅਤੇ ਸਬਜ਼ੀ ਮੰਡੀਆਂ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲਣਗੀਆਂ ਅਤੇ ਫਰੂਟ/ ਸਬਜ਼ੀ ਵੈਂਡਰਜ਼ ਲਈ ਘਰ-ਘਰ ਡਲਿਵਰੀ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।ਮੰਡੀਆਂ ਵਿੱਚ ਸਬਜ਼ੀਆਂ ਅੇਤ ਫਲ਼ ਲੈ ਕੇ ਆਉਣ ਲਈ ਕਿਸਾਨਾਂ ਨੂੰ ਕਰਫ਼ਿਊ ਪਾਸ ਜ਼ਿਲ੍ਹਾ ਪੱਧਰ ‘ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ, ਉੱਪ ਮੰੰਡਲ ਭਿੱਖੀਵੰਡ ਲਈ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਅਤੇ ਉੱਪ ਮੰਡਲ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਲਈ ਸਬੰਧਿਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਜਾਣਗੇ।
ਆਮ ਜਨਤਾ ਨੂੰ ਖਾਣ ਵਾਸਤੇ ਆਟਾ ਮੁਹੱਈਆ ਕਰਵਾਉਣ/ਪਿਸਵਾਉਣ ਲਈ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਟਾ ਚੱਕੀਆਂ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਅਤੇ ਚੱਕੀਆਂ ‘ਤੇ 2 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੋਵੇਗੀ।
ਖੇਤੀਬਾੜੀ ਉੱਪਜ ਦੀਆਂ ਫਸਲਾਂ ਜਿਵੇਂ ਗੰਨਾ, ਆਲੂ ਆਦਿ ਦੀ ਕਟਾਈ, ਸਟੋਰੇਜ਼, ਪ੍ਰੋਸੈਸਿੰਗ ਅਤੇ ਉਹਨਾਂ ਦੀ ਟਰਾਂਸਪੋਟੇਸ਼ਨ ਸਬੰਧੀ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰ ‘ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ, ਉੱਪ ਮੰੰਡਲ ਭਿੱਖੀਵੰਡ ਲਈ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਅਤੇ ਉੱਪ ਮੰਡਲ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਲਈ ਸਬੰਧਿਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ।ਕਿਸਾਨਾਂ ਨੂੰ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜਾਂ ਸਬੰਧੀ ਵੀ ਉਪਰੋਕਤ ਅਨੁਸਾਰ ਪਰਮਿਟ ਲੈਚ ਉਪਰੰਤ ਦਿਨ ਭਰ ਹੋਮ ਡਲਿਵਰੀ ਕੀਤੀ ਜਾਵੇਗੀ।
ਮਿੱਲਾਂ ਅਤੇ ਹੋਲਸੇਲ ਵਪਾਰੀਆਂ ਤੋਂ ਰਿਟੇਲ ਵਪਾਰੀਆਂ ਤੱਕ ਸਮਾਨ ਲਿਆਉਣ ਲਈ ਇਹਨਾਂ ਅਦਾਰਿਆਂ ਨੂੰ ਖੋਲ੍ਹ ਕੇ ਢੋਆ-ਢੁਆਈ ਕਰਨ ਦੀ ਆਗਿਆ ਹੋਵੇਗੀ।ਇਸ ਸਬੰਧੀ ਜ਼ਿਲ੍ਹਾ ਪੱਧਰ ‘ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ, ਉੱਪ ਮੰੰਡਲ ਭਿੱਖੀਵੰਡ ਲਈ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਅਤੇ ਉੱਪ ਮੰਡਲ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਲਈ ਸਬੰਧਿਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ।
ਆਂਡੇ, ਬਰਾਇਲਰ ਅਤੇ ਪੋਲਟਰੀ ਨਾਲ ਸਬੰਧਿਤ ਹੋਰ ਉਤਪਾਦਾਂ ਦੀ ਹੋਮ ਡਲਿਵਰੀ ਜ਼ਿਲ੍ਹਾ ਪੱਧਰ ‘ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ, ਉੱਪ ਮੰੰਡਲ ਭਿੱਖੀਵੰਡ ਲਈ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਅਤੇ ਉੱਪ ਮੰਡਲ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਲਈ ਸਬੰਧਿਤ ਉੱਪ ਮੰਡਲ ਮੈਜਿਸਟਰੇਟ ਪਾਸੋਂ ਪਰਮਿਟ ਲੈਣ ਉਪਰੰਤ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤੀ ਜਾ ਸਕਦੀ ਹੈ।
ਕੈਸਰ, ਦਿਲ ਅਤੇ ਸ਼ੂਗਰ ਦੇ ਮਰੀਜ਼, ਡਾਇਲੈਸਿਜ਼ ਕੇਸ, ਗਰਭਵਤੀ ਔਰਤਾਂ ਅਤੇ ਹੋਰ ਆਪਾਤਲਾਕੀਨ ਸਥਿਤੀ ਸਮੇਂ ਇਲਾਜ ਲਈ ਜਾਂਦੇ ਮਰੀਜ਼ਾਂ ਨੂੰ ਡਾਕਟਰ ਵੱਲੋਂ ਦਿੱਤੀ ਗਈ ਹਦਾਇਤ ਅਨੁਸਾਰ ਅਤੇ ਮੈਡੀਕਲ ਪ੍ਰੀਸਕ੍ਰਿਪਸ਼ਨ ਨਾਲ ਰੱਖਦੇ ਹੋਏ, ਆਉਣ-ਜਾਣ ਦੀ ਆਗਿਆ ਦਿੱਤੀ ਜਾਂਦੀ ਹੈ।ਇਸ ਸਬੰਧੀ ਵੱਖਰੇ ਕਰਫ਼ਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ।
ਕਲੀਨਿਕ  ਅਤੇ ਕਲੀਨੀਕਲ ਲੈਬਾਰਟਰੀਆਂ ਅਤੇ ਡਾਇਗਨੋਸਟਿਕ ਸੈਂਟਰ ਵੀ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਦੀ ਆਗਿਆ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਮਿਤੀ 25 ਮਾਰਚ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਦਿੱਤੀਆਂ ਗਈ ਛੋਟਾਂ ਵੀ ਲਾਗੂ ਰਹਿਣਗੀਆਂ।
ਉੱਕਤ ਦਿੱਤੇ ਗਏ ਹੁਕਮਾਂ ਵਿੱਚ ਕੋਵਿਡ-19 ਸਬੰਧੀ ਹਦਾਇਤਾਂ, ਜਿਵੇਂ ਮਾਸਕ, ਦਸਤਾਨਿਆਂ, ਸੈਨੀਟਾਈਜ਼ਰ ਦੀ ਸਪਲਾਈ, ਘੱਟੋ-ਘਟ 2 ਮੀਟਰ ਦੀ ਸਮਾਜਿਕ ਦੂਰੀ ਆਦਿ ਦੀ ਪਾਲਣਾ ਦੁਕਾਨ, ਅਦਾਰੇ ਦੇ ਮਾਲਕ ਆਦਿ ਵੱਲੋਂ ਆਪਣੇ ਪੱਧਰ ‘ਤੇ ਯਕੀਨੀ ਬਣਾਈ ਜਾਵੇਗੀ, ਜਿਸ ਦੀ ਪਰਮਿਟ ਜਾਰੀ ਕਰਨ ਵਾਲ ਅਧਿਕਾਰੀ ਕਦੇ ਵੀ ਪੜਤਾਲ ਕਰ ਸਕਦਾ ਹੈ।
ਹੁਕਮਾਂ ਅਨੁਸਾਰ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਉੱਕਤ ਸਹੂਲਤਾਂ ਸਬੰਧੀ ਗੱਡੀਆਂ ਵਿੱਚ ਤਿੰਨ ਤੋਂ ਜ਼ਿਆਦਾ ਵਿਅਕਤੀਆਂ ਦੇ ਬੈਠਣ ਦੀ ਮਨਾਹੀ ਹੋਵੇਗੀ।ਹਰੇਕ ਗੱਡੀ ਵਿੱਚ ਸੈਨੀਟਾਈਜ਼ਰ ਰੱਖਿਆ ਜਾਵੇ ਅਤੇ ਹਰੇਕ ਵਿਅਕਤੀ ਵੱਲੋਂ ਆਪਣੇ ਮੂੰਹ ‘ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ।ਹਰ ਪ੍ਰਕਾਰ ਦੀਆਂ ਕਰੋਨਾ ਵਾੲਰਿਸ ਨਾਲ ਸਬੰਧਿਤ ਸਾਵਧਾਨੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
————–