Close

District Magistrate orders curfew to continue till May 17, 2020 within Tarn Taran district

Publish Date : 03/05/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਮੈਜਿਸਟਰੇਟ ਨੇ ਜ਼ਿਲਾ ਤਰਨ ਤਾਰਨ ਦੀ ਹਦੂਦ ਅੰਦਰ 17 ਮਈ, 2020 ਤੱਕ ਕਰਫ਼ਿਊ ਜਾਰੀ ਰੱਖਣ ਦੇ ਦਿੱਤੇ ਹੁਕਮ
ਤਰਨ ਤਾਰਨ, 3 ਮਈ :
ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲਾ ਤਰਨ ਤਾਰਨ ਦੀ ਹਦੂਦ ਅੰਦਰ 17 ਮਈ, 2020 ਤੱਕ ਕਰਫ਼ਿਊ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।ਕਰਫ਼ਿਊ ਦੌਰਾਨ ਲੋਕਾਂ ਦੇ ਘਰ ‘ਚੋ ਬਾਹਰ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ ‘ਤੇ ਆਉਣ ਦੀ ਸਖਤ ਮਨਾਹੀ ਹੋਵੇਗੀ।
ਇਹ ਹੁਕਮ ਵਰਦੀਧਾਰੀ ਪੁਲਿਸ ਮੁਲਾਜ਼ਮਾਂ, ਆਰਮੀ, ਬੀ. ਐੱਸ. ਐੱਫ਼, ਐੱਨ. ਡੀ. ਆਰ. ਐੱਫ਼ ਅਤੇ ਹੋਰਹੋਰ ਪੈਰਾ ਮਿਲਟਰੀ ਫੋਰਸਾਂ, ਸਿਹਤ ਅਧਿਕਾਰੀਆਂ ਅਤੇ ਜ਼ਿਲਾ ਮੈਜਿਸਟਰੇਟ ਜਾਂ ਉਸ ਵੱਲੋਂ ਅਧਿਕਾਰਤ ਕੀਤੇ ਗਏ ਅਧਿਕਾਰੀ ਵੱਲੋਂ ਜਾਰੀ ਪਰਮਿਟ ਧਾਰਕਾਂ ‘ਤੇ ਲਾਗੂ ਨਹੀਂ ਹੋਣਗੇ।
ਕਰਫ਼ਿਊ ਦੌਰਾਨ ਜ਼ਿਲਾ ਮੈਜਿਸਟਰੇਟ ਦਫ਼ਤਰ, ਤਰਨ ਤਾਰਨ ਵੱਲੋਂ ਪਹਿਲਾ ਜਾਰੀ ਹੁਕਮਾਂ ਅਨੁਸਾਰ ਦਿੱਤੀਆਂ ਗਈਆਂ ਛੋਟਾਂ 17 ਮਈ, 2020 ਤੱਕ ਬਣੀਆਂ ਰਹਿਣਗੀਆਂ।
ਜ਼ਿਲਾ ਮੈਜਿਸਟਰੇਟ ਵੱਲੋਂ ਇਹ ਹੁਕਮ ਪੰਜਾਬ ਰਾਜ ਵਿੱਚ ਕੋਵਿਡ-19 ਦੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅਤੇ ਜ਼ਿਲਾ ਤਰਨ ਤਾਰਨ ਵਿੱਚ ਕੋਵਿਡ-19 ਦੇ ਕੁੱਝ ਸ਼ੱਕੀ ਮਰੀਜ਼ ਸਾਹਮਣੇ ਆਉਣ ਕਾਰਨ ਬਣੇ ਹੰਗਾਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਹਿੱਤ ਵਿੱਚ ਜਾਰੀ ਕੀਤੇ ਗਏ ਹਨ।
————-