The total number of people battling with Covid-19 in the district is 162 – Deputy Commissioner
Publish Date : 11/05/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 162 ਹੋਈ-ਡਿਪਟੀ ਕਮਿਸ਼ਨਰ
ਅੱਜ ਪ੍ਰਾਪਤ 90 ਨਤੀਜਿਆਂ ਵਿੱਚੋਂ 1 ਸੈਂਪਲ ਦੀ ਰਿਪੋਰਟ ਆਈ ਕੋਵਿਡ-19 ਪੋਜ਼ੇਟਿਵ
ਜਾਂਚ ਲਈ ਭੇਜੇ ਗਏ 89 ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
ਤਰਨ ਤਾਰਨ, 11 ਮਈ :
ਜ਼ਿਲੇ ਦੇ ਲੋਕਾਂ ਦੇ ਲਏ ਗਏ ਨਮੂਨਿਆਂ ਵਿਚੋਂ ਅੱਜ 1 ਹੋਰ ਸੈਂਪਲ ਦੀ ਟੈਸਟ ਰਿਪੋਰਟ ਪੋਜ਼ਟਿਵ ਆਉਣ ਨਾਲ ਹੁਣ ਜ਼ਿਲ੍ਹੇ ਵਿੱਚ ਕੋਵਿਡ-19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 162 ਹੋ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਟੈਸਟ ਲਈ ਭੇਜੇ ਗਏ ਸੈਂਪਲਾਂ ਦੇ ਅੱਜ ਪ੍ਰਾਪਤ 90 ਨਤੀਜਿਆਂ ਵਿੱਚੋਂ 1 ਸੈਂਪਲ ਦੀ ਰਿਪੋਰਟ ਕੋਵਿਡ-19 ਪੋਜ਼ੇਟਿਵ ਪਾਈ ਗਈ ਹੈ ਅਤੇ ਜਾਂਚ ਲਈ ਭੇਜੇ ਗਏ 89 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉਹਨਾਂ ਦੱਸਿਆ ਕਿ ਪੋਜ਼ਟਿਵ ਆਏ ਵਿਅਕਤੀ ਨੂੰ ਇਲਾਜ ਲਈ ਆਈਸੋਲੇਸ਼ਨ ਵਾਰਡ ਵਿੱਚ ਭੇਜਿਆ ਗਿਆ ਹੈ।ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤੇ ਗਏ 10 ਮਰੀਜ਼ਾਂ ਦੇ ਸੈਂਪਲ ਦੁਬਾਰਾ ਟੈਸਟ ਕਰਨ ਲਈ ਮੈਡੀਕਲ ਲੈਬ ਵਿੱਚ ਭੇਜੇ ਗਏ ਹਨ। ਇਸ ਤੋਂ ਇਲਾਵਾ ਖਡੂਰ ਸਾਹਿਬ ਵਿਖੇ ਕੋਆਰੰਟੀਨ ਸੈਂਟਰ ਵਿੱਚ ਇਕਾਂਤਵਾਸ ਕੀਤੇ ਗਏ ਰਾਜ ਤੋਂ ਬਾਹਰੋਂ ਆਏ 45 ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਮੈਡੀਕਲ ਲੈਬ ਵਿਖੇ ਭੇਜੇ ਜਾ ਰਹੇ ਹਨ।
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤੇ ਗਏ ਮਰੀਜ਼ਾਂ ਨੂੰ ਹਰ ਤਰਾਂ ਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।ਇੱਥੇ ਇਲਾਜ ਲਈ ਦਾਖਲ ਕੀਤੇ ਗਏ ਸਾਰੇ ਮਰੀਜ਼ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ।