Close

Unauthorized water connections can be made regular till July 31

Publish Date : 18/07/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
31 ਜੁਲਾਈ ਤੱਕ ਗੈਰ ਮਨਜੂਰਸ਼ੁਦਾ ਪਾਣੀ ਦੇ ਕੁਨੈਕਸ਼ਨਾਂ ਨੂੰ ਕਰਵਾਇਆ ਜਾ ਸਕਦੇ ਨਿਯਮਿਤ-ਡਿਪਟੀ ਕਮਿਸ਼ਨਰ
ਸਵੈ-ਇੱਛਕ ਖੁਲਾਸਾ ਸਕੀਮ ਤਹਿਤ ਪੇਂਡੂ ਖੇਤਰਾਂ ਵਿਚ ਕੁਨੈਕਸ਼ਨਾਂ ਨੂੰ ਨਿਯਮਿਤ ਕਰਵਾਉਣ ਦਾ ਮੌਕਾ
ਤਰਨ ਤਾਰਨ, 17 ਜੁਲਾਈ :
ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿਚ ਗੈਰ-ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨਾਂ ਨੂੰ ਮੁਫਤ ਰੈਗੂਲਰ ਕਰਨ ਦੀ ਸਵੈ-ਇੱਛਕ ਖੁਲਾਸਾ ਸਕੀਮ (ਵੀ.ਡੀ.ਐੱਸ.) ਤਹਿਤ ਗੈਰ-ਮਨਜ਼ੂਰਸ਼ੁਦਾ ਕੁਨੈਕਸ਼ਨ ਮੁਫਤ (ਬਿਨਾ ਕੋਈ ਜੁਰਮਾਨਾ / ਫੀਸ) ਰੈਗੂਲਰ ਕੀਤੇ ਜਾ ਰਹੇ ਹਨ। ਪਹਿਲਾ ਇਹ ਯੋਜਨਾ 15 ਜੁਲਾਈ 2020 ਤੱਕ ਲਾਗੂ ਕੀਤੀ ਗਈ ਸੀ। ਪਰ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਖਪਤਾਕਾਰਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਨੂੰ 31 ਜੁਲਾਈ 2020 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਆਖਰੀ ਤਰੀਕ ਹੁਣ 31 ਜੁਲਾਈ 2020 ਹੈ। ਉਨਾਂ ਦੱਸਿਆ ਕਿ ਬਿਨਾਂ ਮਨਜ਼ੂਰੀ ਚੱਲ ਰਹੇ ਪਾਣੀ ਦੇ ਕੁਨੈਕਸ਼ਨ ਬਿਨਾਂ ਫੀਸ ਅਤੇ ਬਿਨਾਂ ਕਿਸੇ ਜ਼ੁਰਮਾਨੇ ਦੇ ਮੁਫਤ ਰੈਗੂਲਰ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਪੰਚ, ਗ੍ਰਾਮ ਪੰਚਾਇਤ, ਪੰਪ ਆਪਰੇਟਰ, ਸੈਕਸ਼ਨ ਦਫਤਰ, ਸਬ-ਡਵੀਜ਼ਨ ਦਫਤਰ ਜਾਂ ਟੋਲ ਫ੍ਰੀ ਨੰਬਰ 1800-103-6999 ‘ਤੇ ਕਾਲ ਕਰ ਕੇ ਇਹ ਕੁਨੈਕਸ਼ਨ ਰੈਗੂਲਰ ਕਰਵਾਏ ਜਾ ਸਕਦੇ ਹਨ।ਉਨਾਂ ਕਿਹਾ ਕਿ ਉਪ ਮੰਡਲ ਇੰਜੀਨੀਅਰ, ਚੇਅਰਮੈਨ ਜੀ. ਪੀ. ਡਬਲਿਊ. ਐੱਸ. ਸੀ. ਅਤੇ ਸਰਪੰਚ ਗ੍ਰਾਮ ਪੰਚਾਇਤ ਨੂੰ ਬਿਨੈ- ਪੱਤਰ ਪ੍ਰਾਪਤ ਹੋਣ ਦੇ 7 ਦਿਨਾਂ ਦੇ ਅੰਦਰ ਕੁਨੈਕਸ਼ਨ ਦੀ ਮਨਜ਼ੂਰੀ ਦੇਣਗੇ।
ਉਨਾਂ ਦੱਸਿਆ ਕਿ ਘਰੇਲੂ ਅਤੇ ਵਪਾਰਕ ਕੁਨੈਕਸ਼ਨਾਂ ’ਤੇ ਇਹ ਸਕੀਮ ਲਾਗੂ ਹੋਵੇਗੀ ਅਤੇ ਆਖਰੀ ਤਰੀਕ ਤੱਕ ਖਪਤਕਾਰ ਵੱਲੋਂ ਆਪਣਾ ਕੁਨੈਕਸ਼ਨ ਰੈਗੂਲਰ ਨਾ ਕਰਵਾਉਣ ਤੇ ਕੁਨੈਕਸ਼ਨ ਕੱਟ ਕੇ ਪਿਛਲੀ ਵਰਤੋਂ ਦਾ ਭੁਗਤਾਨ ਕਰਵਾਇਆ ਜਾਵੇਗਾ।ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਯੋਗ ਲਾਭਪਾਤਰੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ।
————-