Strictly follow the instructions of the Department of Health to the patients who are isolated at home
Publish Date : 10/09/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ ਵਿੱਚ ਏਕਾਂਤਵਾਸ ਹੋਏ ਮਰੀਜ਼ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ-ਡਿਪਟੀ ਕਮਿਸ਼ਨਰ
ਤਰਨ ਤਾਰਨ, 09 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਏਕਾਂਤਵਾਸ ਵਿਚ ਰਹਿ ਰਹੇ ਕੋਰੋਨਾ ਪ੍ਰਭਾਵਤ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਗ ਵਲੋਂ ਜਾਰੀ ਗਾਈਡਲਾਈਨਜ਼ ਦੀ ਸਖਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਤਿੰਨ ਪਰਤਾਂ ਵਾਲ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ, ਵਰਤੋਂ ਦੇ 8 ਘੰਟਿਆਂ ਬਾਅਦ ਜਾਂ ਗਿੱਲੇ ਹੋਣ ਤੇ ਮਾਸਕ ਬਦਲੋ, ਮਾਸਕ ਨੂੰ ਸੁੱਟਣ ਤੋਂ ਪਹਿਲਾਂ ਸਾਬਣ ਵਲੇ ਪਾਣੀ ਨਾਲ ਧੋ ਕੇ ਅਤੇ ਸੁਕਾ ਕੇ ਸੰਕਰਮਣ ਤੋਂ ਮੁਕਤ ਕਰਕੇ ਸੁੱਟੋ।
ਉਨਾਂ ਦੱਸਿਆ ਕਿ ਮਰੀਜ਼ ਨੂੰ ਘਰ ਦੇ ਬਾਕੀ ਮੈਂਬਰਾਂ ਤੋਂ ਵੱਖਰੇ ਇਕ ਨਿਰਧਾਰਤ ਕਮਰੇ ਵਿਚ ਰਹਿਣਾ ਚਾਹੀਦਾ ਹੈ। ਖਾਸ ਕਰਕੇ ਬਜ਼ੁਰਗ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਰੋਗੀਆਂ, ਦਿਲ ਅਤੇ ਗੁਰਦੇ ਦੇ ਮਰੀਜਾਂ ਨੂੰ ਦੂਰ ਰਹਿਣਾ ਚਾਹੀਦਾ ਹੈ।ਹੱਥਾਂ ਨੂੰ ਨਿਯਮਤ ਤੌਰ ‘ਤੇ ਸਾਬਣ ਅਤੇ ਪਾਣੀ ਨਾਲ 40 ਸੈਕਿੰਡ ਤਕ ਧੋਤਾ ਜਾਣਾ ਚਾਹੀਦਾ ਹੈ ਜਾਂ ਹੱਥਾਂ ਨੂੰ ਅਲਕੋਹਲ ਅਧਾਰਤ ਸ਼ੈਨਾਟਾਇਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ। ਦੂਜੀਆਂ ਨਾਲ ਨਿੱਜੀ ਚੀਜਾਂ ਸਾਂਝੀਆਂ ਨਹੀ ਕਰਨੀਆਂ ਚਾਹੀਦੀਆਂ ਹਨ। ਮਰੀਜ਼ ਨੂੰ ਕਾਫੀ ਮਾਤਰਾ ਵਿਚ ਆਰਾਮ ਲੈਣਾ ਚਾਹੀਦਾ ਹੈ ਅਤੇ ਕਾਫੀ ਪੀਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਰ-ਬਾਰ ਛੂਹਣ ਵਾਲੀਆਂ ਸਤਹਾਂ ਜਿਵੇ ਕਿ ਦਰਵਾਜ਼ੇ ਦੀਆਂ ਖਾਰਾ, ਹੈਡਲਜ਼ ਆਦਿ ਨੂੰ ਸਾਬਣ ਵਾਲੇ ਪਾਣੀ ਨਾਲ ਸਾਫ਼ ਕਰੋ। ਮਰੀਜ਼ ਨੂੰ ਡਾਕਟਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦਾ ਹੈ। ਮਰੀਜਾਂ ਨੂੰ ਆਪਣੇ ਤਾਪਮਾਨ ਨੂੰ ਨਿਯਮਤ ਤੌਰ ‘ਤੇ ਜਾਚਣਾ ਚਾਹੀਦਾ ਹੈ ਅਤੇ ਜੇ ਲੱਛਣ ਵਿਗੜ ਜਾਂਦੇ ਹਨ ਤਾਂ ਉਨਾਂ ਨੂੰ ਤੁਰੰਤ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਰੋਗੀ ਲੱਛਣਾਂ ਦੀ ਸ਼ੁਰੂਆਤ ਦੇ 10 ਦਿਨਾਂ (ਜੇਕਰ) ਲੱਛਣ ਨਾ ਹੋਣ ਤਾਂ ਸੈਂਪਲ ਲੈਣ ਦੀ ਤਾਰੀਖ ਤੋਂ 10 ਦਿਨਾਂ ਬਾਅਦ ਬਸ਼ਰਤੇ 3 ਦਿਨਾਂ ਤੋਂ ਬੁਖਾਰ ਨਾ ਹੋਵੇ ਤਾਂ ਰੋਗੀ ਦੀ ਘਰੇਲੂ ਇਕਾਂਤਵਾਸ ਦਾ ਸਮਾਂ ਖਤਮ ਹੋਵੇ, ਇਸ ਤੋਂ ਇਲਾਵਾ ਰੋਗੀ ਨੂੰ ਅਗਲੇ 7 ਦਿਨਾਂ ਤੱਕ ਆਪਣੀ ਨਿਗਰਾਨੀ ਕਰਨੀ ਹੋਵੇਗੀ। ਲੱਛਣਾ ਦੇ ਸ਼ੁਰੂ ਹੋਣ ਜਾਂ ਲੱਛਣ ਨਾ ਹੋਣ ਤਾਂ ਸੈਂਪਲ ਦੀ ਤਾਰੀਖ ਤੋਂ 17 ਦਿਨ ਬਾਅਦ ਰੋਗੀ ਦੀ ਘਰੇਲੂ ਏਕਾਂਤਵਾਸ ਖਤਮ ਹੋ ਜਾਵੇਗੀ।
—————–