Close

Workshops conducted on business facilitation under the guidance of Deputy Commissioner

Publish Date : 28/11/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਪਾਰ ਸ਼ੂਰੂ ਕਰਨ ਦੇ ਕੰਮ-ਕਾਜ ਨੂੰ ਸੂਖਾਲਾ ਕਰਨ ਸਬੰਧੀ ਵਰਕਸ਼ਾਪ ਆਯੋਜਿਤ
“ਵਣਜ ਵਿੱਚ ਸੌਖ” ਪ੍ਰੋਗਰਾਮ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ 301 ਰੀਫੋਰਮ
ਤਰਨ ਤਾਰਨ, 27 ਨਵੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਐੱਸ. ਆਰ. ਏ. ਪੀ.-2020 ਤਹਿਤ ਵਪਾਰ ਸ਼ੂਰੂ ਕਰਨ ਦੇ ਕੰਮ-ਕਾਜ ਨੂੰ ਸੂਖਾਲਾ ਕਰਨ ਸਬੰਧੀ ਵਰਕਸ਼ਾਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਆਯੋਜਿਤ ਕੀਤੀ ਗਈ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ “ਵਣਜ ਵਿੱਚ ਸੌਖ” ਸਬੰਧੀ  ਹਾਜ਼ਰ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ 301 ਰੀਫੋਰਮ ਜਾਰੀ ਕੀਤੇ ਗਏ ਹਨ ਅਤੇ ਇਸ ਅਨੁਸਾਰ ਹੀ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਨਿਰਧਾਰਿਤ ਸਮੇਂ ਅੰਦਰ ਪ੍ਰਾਪਤ ਹੋਈਆਂ  ਆਨਲਾਈਨ ਐਪਲੀਕੇਸ਼ਨਾਂ ‘ਤੇ ਆਨਲਾਈਨ ਹੀ  ਕਾਰਵਾਈ ਕਰਦੇ ਹੋਏ ਰੈਗੂਲੇਟਰੀ ਕਲੀਰੈਂਸ ਜਾਰੀ ਕੀਤੀਆਂ ਜਾਣ ਤਾਂ ਜੋ ਸਰਕਾਰ ਵੱਲੋ ਕੀਤੇ ਜਾ ਰਹੇ ਸੁਧਾਰਾਂ ਦਾ ਵੱਧ ਤੋਂ ਵੱਧ ਲੋਕਾਂ ਵੱਲੋ ਲਾਭ ਉਠਾਇਆ ਜਾ ਸਕੇ । 
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਉਦਯੋਗਪਤੀਆਂ ਨੂੰ ਆੱਨਲਾਈਨਪੋਰਟਲ pbindustries.gov.in  ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ  ਪੰਜਾਬ ਸਰਕਾਰ ਵੱਲੋ ਪੋਰਟਲ ਰਾਹੀਂ ਦਿੱਤੀਆਂ  ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ । 
ਇਸ ਵਕਰਸ਼ਾਪ ਵਿਚ ਵੱਖ ਵੱਖ ਵਿਭਾਗਾਂ ਜਿਵੇਂ ਕਰ ਅਤੇ ਆਬਕਾਰੀ ਵਿਭਾਗ, ਜਿਲ੍ਹਾ ਟਾਊਨ ਪਲੈਨਰ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਲੇਬਰ ਵਿਭਾਗ , ਫਾਈਰ ਵਿਭਾਗ, ਡਿਪਟੀ ਡਾਇਰੈਕਟਰ ਫੈਕਟਰੀਜ, ਨਾਪ ਤੋਲ ਵਿਭਾਗ , ਪੰਜਾਬ ਪਾਵਰ ਕਾਰਪੋਰੇਸ਼ਨ, ਲੀਡ ਜਿਲ੍ਹਾ ਮੈਨੇਜਰ ਅਤੇ ਸ੍ਰ: ਬਲਵਿੰਦਰਪਾਲ ਸਿੰਘ,  ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਤਰਨ ਤਾਰਨ ਵੱਲੋ ਭਾਗ ਲਿਆ ਗਿਆ ।
—————-