Strong arrangements have been made in the isolation ward of Civil Hospital Tarn Taran to deal with the Covid-19 epidemic – Dr. Swaranjit Dhawan

ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਗਏ ਪੁਖ਼ਤਾ ਪ੍ਰਬੰਧ-ਡਾ. ਸਵਰਨਜੀਤ ਧਵਨ
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹਰ ਰੋਜ਼ ਲਗਭਗ 150 ਮਰੀਜ਼ਾਂ ਦੀ ਕੀਤੀ ਜਾਂਦੀ ਹੈ ਸੈਂਪਲਿੰਗ ਰੋਜ਼ਾਨਾ ਲੱਗਭੱਗ 300 ਵਿਅਕਤੀਆਂ ਨੂੰ ਲਗਾਈ ਜਾ ਰਹੀ ਹੈ ਕੋਵਿਡ ਵੈਕਸੀਨ
ਤਰਨ ਤਾਰਨ, 04 ਮਈ :
ਕੋਵਿਡ-19 ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਆਈਸੋਲੇਸ਼ਨ ਵਾਰਡ ਵਿਖੇ ਮਰੀਜ਼ਾਂ ਦੇ ਇਲਾਜ਼ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਤਰਨ ਤਾਰਨ ਡਾ. ਸਵਰਨਜੀਤ ਧਵਨ ਨੇੇ ਦੱਸਿਆ ਕਿ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਇਲਾਜ ਦੇ ਲੋੜੀਂਦੇ ਪ੍ਰਬੰਧ ਹਨ ।
ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਸੈਂਟਰ ਲਾਈਨ ਸਪਲਾਈ ਆੱਫ ਆਕਸੀਜ਼ਨ (ਭਾਵ ਸਿਲੰਡਰ ਰਾਹੀਂ ਆਕਸੀਜ਼ਨ, ਮਰੀਜ਼ਾਂ ਨੂੰ ਪਾਈਪਾ ਰਾਹੀਂ ਆਕਸੀਜ਼ਨ ਪਹੁੰਚਾਉਣਾ, ਆਟੋਮੈਟਿਕ ਆਕਸੀਜ਼ਨ ਕੰਨਸਟਰੇਟਰ ) ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਹਸਪਤਾਲ ਵਿੱਚ ਤਿੰਨ ਵੈਂਟੀਲੇਟਰ ਵੀ ਮੌਜੂਦ ਹਨ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਕੋਵਿਡ-19 ਦੇ ਇੱਕ ਟਾਈਮ 100 ਮਰੀਜ਼ ਨੂੰ ਦਾਖ਼ਲ ਕਰਨ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਤਿੰਨ ਆਟੋਮੈਟਿਕ ਆਕਸੀਜ਼ਨ ਕੰਨਸਟਰੇਟਰ ਹਸਪਤਾਲ ਵਿੱਚ ਮੌਜੂਦ ਹਨ।ਉਹਨਾਂ ਦੱਸਿਆ ਕਿ ਇੱਕ ਆਟੋਮੈਟਿਕ ਆਕਸੀਜ਼ਨ ਕੰਨਸਟਰੇਟਰ ਦੋ ਮਰੀਜ਼ਾਂ ਨੂੰ ਲਗਾਇਆ ਜਾ ਸਕਦਾ ਹੈ । ਇਸ ਦੇ ਨਾਲ ਹੀ ਮਾਹਿਰ ਸਟਾਫ ਅਤੇ ਏ. ਸੀ. ਰੂਮਸ/ਨੌਨ ਏ. ਸੀ. ਰੂਮਸ ਅਤੇ 20 ਪ੍ਰਾਈਵੇਟ ਰੂਮ ਮੌਜੂਦ ਹਨ । ਉਹਨਾਂ ਕਿਹਾ ਕਿ ਕੋਵਿਡ-19 ਵਾਰਡ ਵਿੱਚ 24 ਘੰਟੇ ਲਾਈਟ ਅਤੇ ਪਾਣੀ ਦਾ ਪੁਖ਼ਤਾ ਪ੍ਰਬੰਧ ਹੈ । ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਆਈਸੋਲੇਸ਼ਨ ਵਾਰਡ ਲੈਵਲ 2 ਸ਼੍ਰੇਣੀ ਵਿੱਚ ਆਉਂਦਾ ਹੈ ।
ਐੱਸ. ਐੱਮ. ਓ. ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹਰ ਰੋਜ਼ ਲੱਗਭਗ 150 ਮਰੀਜ਼ਾਂ ਦੀ ਸੈਪਲਿੰਗ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਲੱਗਭੱਗ 300 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ।ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦਾ ਕੋਈ ਵੀ ਲੱਛਣ ਬੁਖ਼ਾਰ, ਖ਼ਾਸੀ, ਸਰੀਰਕ ਥਕਾਨ ਅਤੇ ਜ਼ੁਕਾਮ, ਗਲੇ ਵਿੱਚ ਖ਼ਾਰਸ਼ ਹੋਵੇ ਤਾਂ ਤੁਰੰਤ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਵਿਡ-19 ਟੈੱਸਟ ਜ਼ਰੂਰ ਕਰਵਾਓ ਅਤੇ ਉੱਪਰ ਦਿੱਤੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਇਲਾਜ ਲਈ ਸਰਕਾਰੀ ਹਸਪਤਾਲ ਤਰਨ ਤਾਰਨ ਨੂੰ ਪਹਿਲ ਦਿੱਤੀ ਜਾਵੇ । ਉਹਨਾਂ ਅਪੀਲ ਕੀਤੀ ਕਿ ਯੋਗ ਵਿਅਕਤੀ ਇਸ ਮਹਾਂਮਾਰੀ ਤੋਂ ਬਚਾਅ ਲਈ ਕੋਵਿਡ-19 ਸਬੰਧੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ।