There has been a change in the timing of service centers
Publish Date : 05/07/2021
ਸੇਵਾ ਕੇਂਦਰਾਂ ਦੇ ਸਮੇਂ ‘ਚ ਵੀ ਹੋਈ ਤਬਦੀਲੀ
-ਹੁਣ ਸੇਵਾ ਕੇਂਦਰ ਵੀ ਸਵੇਰੇ 08 ਵਜੇ ਤੋਂ ਬਾਅਦ ਦੁਪਹਿਰ 02 ਵਜੇ ਤੱਕ ਖੁੱਲਣਗੇ
ਤਰਨ ਤਾਰਨ, 02 ਜੁਲਾਈ :–ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਵੀ ਬਿਜਲੀ ਦੀ ਕਿੱਲਤ ਕਰਕੇ ਹੁਣ ਸਵੇਰੇ 08 ਵਜੇ ਤੋਂ ਬਾਅਦ ਦੁਪਹਿਰ 02 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ।
ਸਰਕਾਰ ਦੀਆਂ ਹਦਾਇਤਾਂ ਅਨੁਸਾਰ 10 ਜੁਲਾਈ, 2021 ਤੱਕ ਏ. ਸੀ. ਵੀ ਨਹੀਂ ਚਲਾਏ ਜਾਣਗੇ । ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਅੰਦਰ ਸਟਾਫ਼ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ।