Close

District Level Screening Committee Meeting chaired by District Social Justice and Empowerment Officer

Publish Date : 27/08/2021

ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਦੀ ਪ੍ਰਧਾਨਗੀ ਹੇਠ ਹੋਈ ਜਿ਼ਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ
10 ਬਿਨੈਕਾਰਾਂ ਦੇ ਕਰਜ਼ਾ ਕੇਸ ਤਿਆਰ ਕਰਨ ਹਿੱਤ 36 ਲੱਖ ਰੁਪਏ ਦੇ ਕਰਜ਼ੇ ਦੀਆਂ ਅਰਜ਼ੀਆਂ ਕੀਤੀਆਂ ਪ੍ਰਵਾਨ
ਤਰਨ ਤਾਰਨ, 26 ਅਗਸਤ :
ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਤਰਨਤਾਰਨ ਸ਼਼੍ਰ. ਬਿਕਰਮਜੀਤ ਸਿੰਘ ਪੁਰੇਵਾਲ ਦੀ ਪ੍ਰਧਾਨਗੀ ਹੇਠ ਅੱਜ ਜਿ਼ਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਬੈਕਫਿੰਕੋ ਜਿ਼ਲ੍ਹਾ ਤਰਨਤਾਰਨ ਦੀ ਐੱਨ. ਬੀ. ਸੀ., ਐੱਫ਼. ਡੀ. ਸੀ. ਸਕੀਮ ਅਧੀਨ ਕਰਜ਼ਾ ਲੈਣ ਦੇ ਯੋਗ ਚਾਹਵਾਨ ਬਿਨੈਕਾਰਾਂ ਦੀ ਇੰਟਰਵਿਊ ਕੀਤੀ ਗਈ । ਕੁੱਲ 10 ਬਿਨੈਕਾਰ ਇੰਟਰਵਿਊ ਵਿੱਚ ਹਾਜਰ ਹੋਏ, ਇਹਨਾਂ ਬਿਨੈਕਾਰਾਂ ਦੀ ਇੰਟਰਵਿਊ ਉਪਰੰਤ 10 ਬਿਨੈਕਾਰਾਂ ਦੇ ਹੀ ਕਰਜ਼ਾ ਕੇਸ ਤਿਆਰ ਕਰਨ ਹਿੱਤ ਕੁੱਲ 36 ਲੱਖ ਰੁਪਏ ਦੇ ਕਰਜ਼ੇ ਦੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ। ਇੰਟਰਵਿਊ ਵਿੱਚ ਸਾਰੇ ਬਿਨੈਕਾਰ ਹਾਜ਼ਰ ਹੋਏ ਸਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੈਂਕਫਿੰਕੋ ਦਫ਼ਤਰ ਤਰਨ ਤਾਰਨ ਵੱਲੋਂ ਟਨਙ ਸਕੀਮ ਅਧੀਨ ਪੱਛੜੀਆਂ ਜਾਤੀਆਂ ਦੇ ਯੋਗ ਵਿਅਕਤੀਆਂ ਨੂੰ ਪੰਜ ਲੱਖ ਰੁਪਏ ਤੱਕ ਦੇ ਕਰਜ਼ੇ ਬਹੁਤ ਹੀ ਘੱਟ ਵਿਆਜ ਦੀਆਂ ਦਰਾਂ ਉੱਪਰ ਪੰਜ ਸਾਲ ਤੱਕ ਦੇ ਸਮੇਂ ਵਾਸਤੇ ਦਿੱਤੇ ਜਾਂਦੇ ਹਨ। ਕਰਜ਼ਾ ਸਕੀਮਾਂ ਵਿੱਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮ, ਜਨਰਲ ਸਟੋਰ, ਸਪੇਅਰ ਪਾਰਟਸ ਸ਼ਾਪ, ਕਾਰਪੇਂਟਰ ਯੂਨਿਟ, ਆਟੋ ਵਰਕਸ਼ਾਪ, ਬੂਟੀਕ ਟੇਲਰਿੰਗ ਯੂਨਿਟ, ਬਿਊਟੀ ਪਾਰਲਰ ਆਦਿ ਕਾਰੋਬਾਰ ਕਰਨ ਵਾਸਤੇ ਕਰਜ਼ੇ ਦਿੱਤੇ ਜਾਂਦੇ ਹਨ। ਐਜੂਕੇਸ਼ਨ ਲੋਨ ਵੀ ਪਛੜੀਆਂ ਜਾਤੀਆਂ ਦੇ ਵਿਦਿਆਰਥੀਆਂ ਨੂੰ ਘੱਟ ਵਿਆਜ ਉੱਪਰ ਦਿੱਤੇ ਜਾਂਦੇ ਹਨ।
ਅੱਜ ਮੀਟਿੰਗ ਵਿੱਚ ਸ਼੍ਰੀ ਕਰਮਜੀਤ ਸਿੰਘ ਸੇਖੋਂ, ਇਨਫੋਰਸਮੈਂਟ ਅਫ਼ਸਰ, ਡਾ. ਜਤਿੰਦਰਪਾਲ ਸਿੰਘ ਐੱਲ. ਡੀ. ਐੱਮ, ਤਰਨਤਾਰਨ ਅਤੇ ਸ਼੍ਰ੍ਰੀ ਨਿਰਮਲ ਰਾਏ ਸ਼ਾਮਲ ਹੋਏ।