Fourth Covid-19 Vaccination Campaign Launched in Judicial Court Complex Led by District and Sessions Judge
ਜਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਅਗਵਾਈ ਹੇਠ ਜੂਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਚਲਾਇਆ ਗਿਆ ਕੋਵਿਡ-19 ਟੀਕਾਕਰਨ ਦਾ ਚੌਥਾ ਅਭਿਆਨ
ਹਰ ਸ਼ੁੱਕਰਵਾਰ ਨੂੰ ਤਰਨ ਤਾਰਨ ਕਚਹਿਰੀ ਵਿੱਚ ਲੱਗੇੇਗਾ ਕੋਵਿਡ-19 ਟੀਕਾਕਰਨ ਦਾ ਕੈਂਪ
ਤਰਨ ਤਾਰਨ, 26 ਅਗਸਤ :
ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐੱਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ਼੍ਰੀ ਬਗੀਚਾ ਸਿੰਘ, ਸਿਵਲ ਜੱਜ ਸੀਨਿਅਰ ਡਵੀਜ਼ਨ ਅਤੇ ਸ਼੍ਰੀ ਰਾਜੇਸ਼ ਆਹਲੂਵਾਲੀਆ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਤਰਨ ਤਾਰਨ ਵਲੋਂ ਅੱਜ ਕੋਵਿਡ-19 ਟੀਕਾਕਰਨ ਦਾ ਚੌਥਾ ਅਭਿਆਨ ਜੂਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਚਲਾਇਆ ਗਿਆ।
ਜਿਸ ਵਿੱਚ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਜੀ ਦੀ ਅਗੁਵਾਈ ਹੇਠ ਸ਼੍ਰੀ ਬਗੀਚਾ ਸਿੰਘ, ਸਿਵਲ ਜੱਜ ਸੀਨਿਅਰ ਡਵੀਜ਼ਨ ਨੇ ਟੀਕਾ ਲਗਵਾਇਆ। ਇਸ ਤੋਂ ਇਲਾਵਾ ਕੋਰਟ ਦੇ ਸਟਾਫ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ ਨੇ ਵੀ ਟੀਕਾ ਲਗਵਾਇਆ। ਇਸ ਮੌਕੇ ਐਸ.ਐਮ.ਓ ਡਾ. ਸਵਰਨਜੀਤ ਧਵਨ, ਦੀ ਮੈਡੀਕਲ ਟੀਮ ਨੇ ਸਾਰੇਆਂ ਦਾ ਟੀਕਾਕਰਨ ਕੀਤਾ।
ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਇਸ ਮੌਕੇ ਸਾਰੇ ਜੱਜ ਸਾਹਿਬਾਂ ਨੂੰ ਅਤੇ ਸਟਾਫ ਨੂੰ ਕੋਵਿਡ-19 ਦੇ ਬਾਰੇ ਵੀ ਜਾਗਰੁਕ ਕੀਤਾ ਅਤੇ ਪਰਹੇਜਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਵੇਂ ਕਿ ਸੋਸ਼ਲ ਦੂਰੀ ਬਣਾ ਕੇ ਰਖਣਾ, ਸੈਣੀਟਾਇਜ਼ਰ ਦਾ ਉਪਯੋਗ ਕਰਦੇ ਰਹਿਣਾ, ਖਾਣ ਪੀਣ ਦਾ ਸਹੀ ਧਿਆਨ ਰੱਖਣਾ, ਘਰ ਦਾ ਬਣਿਆ ਖਾਣਾ ਖਾਉਣਾ ਅਤੇ ਬਾਜਾਰ ਦੇ ਖਾਣੇ ਤੋਂ ਬਚਣਾ ਆਦਿ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਟੀਕਾ ਲੱਗਣ ਤੋਂ ਬਾਅਦ ਵੀ ਉਹ ਪਰਹੇਜ਼ ਨਾ ਛੱਡਣ ਅਤੇ ਸਮੇਂ ਸਿਰ ਦੂਜੀ ਡੋਜ਼ ਜ਼ਰੂਰ ਲਗਵਾਉਣ।
ਸ਼੍ਰੀ ਗੁਰਬੀਰ ਸਿੰਘ ਜੱਜ ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅੱਜ 80 ਦੇ ਕਰੀਬ ਟੀਕੇ ਲੱਗੇ ਹਨ ਅਤੇ ਜੱਜ ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਕੀ ਇਹ ਟੀਕਾਕਰਨ ਦਾ ਕੈਂਪ ਹਰ ਸ਼ੁੱਕਰਵਾਰ ਨੂੰ ਤਰਨ ਤਾਰਨ ਕਚਹਿਰੀ ਵਿੱਚ ਲੱਗੇਆ ਕਰੇਗਾ, ਜਦੋਂ ਤੱਕ ਕਿ ਕੋਰਟ ਦਾ ਸਾਰਾ ਸਟਾਫ ਅਤੇ ਤਰਨ ਤਾਰਨ ਬਾਰ ਦੇ ਸਾਰੇ ਵਕੀਲ ਅਤੇ ਕਲਰਕਾਂ ਨੂੰ ਟੀਕਾ ਨਹੀਂ ਲੱਗ ਜਾਂਦਾ।