• Social Media Links
  • Site Map
  • Accessibility Links
  • English
Close

Availability of digital tools in government schools makes learning process simpler and more efficient – Education Officer

Publish Date : 27/09/2021
DEO
ਸਰਕਾਰੀ ਸਕੂਲਾਂ ‘ਚ ਡਿਜੀਟਲ ਸਾਧਨਾਂ ਦੀ ਉਪਲਬਧਤਾ ਨੇ ਸਿੱਖਣ ਪ੍ਰਕਿਰਿਆ ਸਰਲ ਅਤੇ ਪ੍ਰਭਾਵੀ ਬਣਾਈ-ਸਿੱਖਿਆ ਅਧਿਕਾਰੀ
 
ਤਰਨਤਾਰਨ,23 ਸਤੰਬਰ(   )-ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਮਿਆਰੀ ਬਣਾਉਣ ਦੇ ਨਾਲ ਨਾਲ ਪੜਾਉਣ ਤਕਨੀਕਾਂ ਪੱਖੋਂ ਵੀ ਸਮਾਰਟ ਬਣਾਇਆ ਗਿਆ ਹੈ।ਸਕੂਲ ਸਿੱਖਿਆ ਵਿਭਾਗ ਵੱਲੋਂ ਸਮਾਰਟ ਸਕੂਲ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਅਤੇ ਬਾਲ ਮਨੋਵਿਗਿਆਨ ਪੱਖੋਂ ਆਕਰਸ਼ਕ ਬਣਾਉਣ ਦੇ ਨਾਲ ਨਾਲ ਸਰਕਾਰੀ ਸਕੂਲਾਂ ‘ਚ ਪੜਾਉਣ ਦੇ ਆਧੁਨਿਕ ਸਾਧਨ ਐਜੂਸੈਟ,ਕੰਪਿਊਟਰ, ਪ੍ਰਾਜੈਕਟਰ ਆਦਿ ਵੀ ਉਪਲਬਧ ਕਰਵਾਏ ਗਏ ਹਨ।
 
                ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤਰਨਤਾਰਨ ਅਤੇ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪ੍ਰਾਜੈਕਟਰਾਂ ਅਤੇ ਪੜਾਉਣ ਦੇ ਹੋਰ ਆਧੁਨਿਕ ਸਾਧਨਾਂ ਦੀ ਉਪਲਬਧਤਾ ਨਾਲ ਸਿੱਖਣ ਪ੍ਰਕਿਰਿਆ ਸਰਲ ਅਤੇ ਪ੍ਰਭਾਵੀ ਬਣੀ ਹੈ।ਇਹਨਾਂ ਸਾਧਨਾਂ ਦੀ ਉਪਲਬਧਤਾ ਨਾਲ ਸਰਕਾਰੀ ਸਕੂਲ ਮਹਿੰਗੇ ਸਕੂਲਾਂ ਦੀ ਤਰਜ਼ ‘ਤੇ ਸਿੱਖਿਆ ਮੁਹੱਈਆ ਕਰਵਾਉਣ ਦੇ ਸਮਰੱਥ ਬਣੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਸਾਧਨਾਂ ਜਰੀਏ ਪਾਠਕ੍ਰਮ ਦੀ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਨੈਸ਼ਨਲ ਅਚੀਵਮੈਂਟ ਸਰਵੇਖਣ ਤਿਆਰੀ ਲਈ ਵੱਡੀ ਮੱਦਦ ਮਿਲ ਰਹੀ ਹੈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਦੇ ਦੌਰਿਆਂ ਦੌਰਾਨ ਵੇਖਣ ‘ਚ ਆਇਆ ਹੈ ਕਿ ਅਧਿਆਪਕਾਂ ਵੱਲੋਂ ਪ੍ਰਾਜੈਕਟਰਾਂ ਦੀ ਮੱਦਦ ਨਾਲ ਵਿਦਿਆਰਥੀਆਂ ਨੂੰ ਪਹਿਲਾਂ ਹੋ ਚੁੱਕੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੇ ਪੇਪਰ ਹੱਲ ਕਰਵਾਉਣ ਦੇ ਨਾਲ ਨਾਲ ਅਭਿਆਸ ਟੈਸਟ ਵੀ ਕਰਵਾਏ ਜਾ ਰਹੇ ਹਨ।ਪ੍ਰਾਜੈਕਟਰਾਂ ਦੀ ਮੱਦਦ ਨਾਲ ਵਿਦਿਆਰਥੀਆਂ ਨੂੰ ਸਰਵੇਖਣ ਟੈਸਟ ਦੇ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਵਿਸ਼ਾਵਾਰ ਅੰੰਕ ਵੰਡ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ।
 
                ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਗੁਰਬਚਨ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਪ੍ਰਾਜੈਕਟਰਾਂ ਦੇ ਇਸਤੇਮਾਲ ਜਰੀਏ ਕਰਵਾਈ ਜਾਣ ਵਾਲੀ ਪੜ੍ਹਾਈ ਵਧੇਰੇ ਕਾਰਗਰ ਸਿੱਧ ਹੋ ਰਹੀ ਹੈ।ਅਧਿਆਪਕਾਂ ਵੱਲੋਂ ਸਮਝਾਏ ਜਾਣ ਵਾਲੇ ਸੰਕਲਪਾਂ ਨੂੰ ਵਿਦਿਆਰਥੀ ਆਸਾਨੀ ਨਾਲ ਗ੍ਰਹਿਣ ਕਰ ਰਹੇ ਹਨ।ਉਪ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੜਾਉਣ ਦੇ ਆਧੁਨਿਕ ਸਹੂਲਤਾਂ ਦੀ ਉਪਲਬਧਤਾ ਦਾ ਪ੍ਰਭਾਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰਾਪਤੀਆਂ ‘ਤੇ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲੇਗਾ।
 
          ਜਸਵਿੰਦਰ ਸਿੰਘ ਬੀਪੀਈਓ ਚੋਹਲਾ ਸਾਹਿਬ ਅਤੇ ਗੰਡੀਵਿੰਡ, ਪਰਮਜੀਤ ਕੌਰ ਬੀਪੀਈਓ ਪੱਟੀ, ਹਰਜਿੰਦਰ ਪ੍ਰੀਤ ਸਿੰਘ ਬੀਪੀਈਓ ਨੂਰਦੀ, ਹਰਜੀਤ ਸਿੰਘ ਬੀਪੀਈਓ ਭਿੱਖੀਵਿੰਡ ਦਿਲਬਾਗ ਸਿੰਘ ਬੀਪੀਈਓ ਖਡੂਰ ਸਾਹਿਬ ਅਤੇ ਵੀਰਜੀਤ ਕੌਰ ਬੀਪੀਈਓ ਨੌਸ਼ਹਿਰਾ ਪਨੂੰਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਾਜੈਕਟਰਾਂ ਅਤੇ ਹੋਰ ਆਧੁਨਿਕ ਸਾਧਨਾਂ ਦੇ ਇਸਤੇਮਾਲ ਨਾਲ ਵਿਭਾਗ ਵੱਲੋਂ ਭੇਜੀ ਜਾ ਰਹੀ ਅਤੇ ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਤਿਆਰ ਕੀਤੀ ਪੜ੍ਹਨ ਸਮੱਗਰੀ ਦੀ ਵਰਤੋਂ ਪ੍ਰਭਾਵੀ ਰੂਪ ਵਿੱਚ ਸੰਭਵ ਹੋ ਸਕੀ ਹੈ।