Close

Child Welfare Committee Tarn Taran is reuniting missing children with parents

Publish Date : 13/10/2021

ਬਾਲ ਭਲਾਈ ਕਮੇਟੀ ਤਰਨ ਤਾਰਨ ਗੁਆਚੇ ਬੱਚਿਆਂ ਨੂੰ ਮਿਲਾ ਰਹੀ ਹੈ ਮਾਪਿਆ ਨਾਲ
ਤਰਨ ਤਾਰਨ, 12 ਅਕਤੂਬਰ :
ਜੁਵੇਨਾਈਲ ਜਸਟਿਸ ਐਕਟ 2015 ਅਧੀਨ ਸਥਾਪਿਤ ਜ਼ਿਲ੍ਹਾ ਬਾਲ ਭਲਾਈ ਕਮੇਟੀ ਤਰਨ ਤਾਰਨ ਵੱਲੋਂ ਜ਼ਿਲ੍ਹੇ ਵਿੱਚ ਬੱਚਿਆ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ ਹੈ, ਜਿਸ ਦੇ ਚੱਲਦੇ ਥਾਣਾ ਖਾਲੜਾ ਵੱਲੋਂ ਇੱਕ 17 ਸਾਲ ਦੇ ਮੰਧਬੁਧੀ ਬੱਚੇ ਸਬੰਧੀ ਸੂਚਨਾ ਪ੍ਰਾਪਤ ਹੋਈ ਜੋ ਕਿ ਖਾਲੜਾ ਪੁਲਿਸ ਨੂੰ ਲਾਵਾਰਿਸ ਹਾਲਤ ਵਿੱਚ ਮਿਲਿਆ ਸੀ।
ਬਾਲ ਭਲਾਈ ਕਮੇਟੀ ਨੇ ਬੱਚੇ ਨੂੰ ਬਾਲ ਘਰ ਰਾਜਪੁਰਾ ਵਿੱਚ ਦਾਖਿਲ ਕਰਵਾਇਆ ਅਤੇ ਬਾਲ ਭਲਾਈ ਕਮੇਟੀ ਨੇ ਕਾਰਵਾਈ ਕਰਦੇ ਹੋਏ ਸ਼੍ਰੀ ਰਾਜੇਸ਼ ਕੁਮਾਰ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਰਾਹੀਂ ਬੱਚੇ ਦੇ ਘਰ ਦੀ ਪੜਤਾਲ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ ਵਿੱਚ ਬੱਚੇ ਦੀ ਸੂਚਨਾ ਭੇਜੀ, ਜਿਸ ਉਪਰੰਤ ਬੱਚੇ ਦਾ ਘਰ ਸੂਰਯ ਨਗਰ ਉੱਤਾਰ, ਜਿਲ੍ਹਾ ਦਾਰਜਲਿੰਗ ਵੈਸਟ ਬੰਗਾਲ ਦਾ ਪਤਾ ਲਗਿਆ।
ਸ਼੍ਰੀਮਤੀ ਅਮਨਪ੍ਰੀਤ ਕੌਰ ਚੇਅਰਪਰਸਨ, ਬਾਲ ਭਲਾਈ ਕਮੇਟੀ ਤਰਨ ਤਾਰਨ ਨੇ ਦੱਸਿਆ ਕਿ ਬੱਚੇ ਦੀ ਮਾਸੀ ਨਾਲ ਜ਼ਿਲ੍ਹਾ ਜਿਲ੍ਹਾ ਦਾਰਜਲਿੰਗ ਦੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਪਤਾ ਲਗਿਆ ਕਿ ਬੱਚੇ ਦੇ ਮਾਤਾ ਦੀ ਮੌਤ ਹੋ ਗਈ ਅਤੇ ਪਿਤਾ ਬੀਮਾਰ ਹੋਣ ਕਰਕੇ ਬੱਚੇ ਦੀ ਦੇਖਭਾਲ ਕਰਨ ਵਿੱਚ ਵੀ ਅਸਮਰੱਥ ਸੀ, ਜਿਸ ਕਰਕੇ ਬੱਚੇ ਦੀ ਮਾਸੀ ਹੀ ਉਸਦੀ ਦੇਖਭਾਲ ਕਰਦੀ ਸੀ।
ਬੱਚੇ ਦੀ ਮਾਨਸਿਕ ਹਾਲਤ ਸਹੀ ਨਾ ਹੋਣ ਕਰਕੇ ਬੱਚਾ ਘਰੋਂ ਬਾਹਰ ਬਿਨ੍ਹਾਂ ਦੱਸੇ ਚਲਾ ਗਿਆ ਜਿਸ ਦੀ ਭਾਲ ਕਰਨ ਲਈ ਥਾਣੇ ਵਿੱਚ ਵੀ ਸੂਚਨਾ ਦਿੱਤੀ ਗਈ ਸੀ, ਬੱਚਾ ਘਰ ਤੋਂ ਲਗਭਗ 2 ਮਹੀਨੇ ਤੋਂ ਲਾਪਤਾ ਸੀ। ਘਰ ਦੇ ਹਾਲਤ ਸਹੀ ਨਾ ਹੋਣ ਕਰਕੇ ਬੱਚੇ ਨੂੰ ਆਪਣੇ ਘਰ ਵਾਪਿਸ ਤਰਨ ਤਾਰਨ ਤੋਂ ਦਾਰਜਲਿੰਗ ਲੈ ਜਾਣ ਵਿੱਚ ਵੀ ਅਸਮਰੱਥ ਸੀ ।
ਬਾਲ ਭਲਾਈ ਕਮੇਟੀ ਨੇ ਉਕਤ ਕੇਸ ਵਿੱਚ ਗੰਭੀਰਤਾ ਲੇਂਦੇ ਹੋਏ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਬੱਚੇ ਨੂੰ ਉਸ ਦੇ ਘਰ ਦਾਰਜਲਿੰਗ ਭੇਜਣ ਲਈ ਪੱਤਰ ਭੇਜਿਆ ਅਤੇ ਪੁਲਿਸ ਰਾਹੀਂ ਅਸਕਾਰਟ ਕਰਨ ਦੇ ਲਈ ਲਿਖਿਆ, ਜਿਸ ਤੇ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਲੋਂ ਬੱਚੇ ਨੂੰ ਦਾਰਜਲਿੰਗ ਅਸਕਾਰਟ ਕਰਨ ਲਈ ਪੁਲਿਸ ਮੁਲਾਜ਼ਮਾਂ ਦੀ ਡਿਉਟੀ ਲਗਾਈ ਅਤੇ ਬਾਲ ਭਲਾਈ ਕਮੇਟੀ ਤਰਨ ਤਾਰਨ ਨੇ ਬਾਲ ਭਲਾਈ ਕਮੇਟੀ, ਦਾਰਜਲਿੰਗ ਨੂੰ ਵੀ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗੱਲਬਾਤ ਕੀਤੀ ਗਈ।
ਬਾਲ ਭਲਾਈ ਕਮੇਟੀ ਮੈਂਬਰ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ 0 ਤੋਂ 18 ਸਾਲ ਦੇ ਬੱਚਿਆ ਦੀ ਸੁਰੱਖਿਆ ਅਤੇ ਦੇਖਭਾਲ ਲਈ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਭਾਰਤ ਦੇ ਹਰ ਜਿਲ੍ਹੇ ਵਿੱਚ ਬਾਲ ਭਲਾਈ ਕਮੇਟੀ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਚਾਇਲਡ ਲਾਈਨ 1098 ਸਥਾਪਿਤ ਹੈ, ਜੇਕਰ ਕਿਸੇ ਵਿਕ ਬੱਚੇ ਨੂੰ ਕੋਈ ਵੀ ਔਕੜ ਆਉਂਦੀ ਹੈ ਤਾਂ ਕੋਈ ਵੀ ਇਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਬਾਲ ਭਲਾਈ ਕਮੇਟੀ ਤਰਨਤਾਰਨ ਕਮਰਾ ਨੰਬਰ 307 ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 311 ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਹੈ।