Close

Progressive farmer of village Sangatpura of the district Sh. Gurtej Singh Sarpanch increases the fertility of land by using crop residues in fields

Publish Date : 18/10/2021

ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਦੇ ਅਗਾਂਹਵਧੂ ਕਿਸਾਨ ਸ੍ਰ. ਗੁਰਤੇਜ ਸਿੰਘ ਸਰਪੰਚ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਰਤਦੇ ਹੋਏ ਜ਼ਮੀਨ ਦੀ ਉਪਜਾੳ ਸ਼ਕਤੀ ਨੰੁ ਵਧਾਇਆ
ਜੈਵਿਕ ਉੱਪਜ ਪ੍ਰਾਪਤ ਕਰਨ ਲਈ ਇਹ ਕਿਸਾਨ ਕੋਈ ਵੀ ਕੀਟ ਨਾਸ਼ਕ ਦਵਾਈ ਦਾ ਇਸਤੇਮਾਲ ਨਹੀਂ ਕਰਦਾ
ਤਰਨ ਤਾਰਨ, 15 ਅਕਤੂਬਰ :
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਗਤਪੁਰਾ ਦਾ ਅਗਾਂਹਵਧੂ ਕਿਸਾਨ ਸ੍ਰ. ਗੁਰਤੇਜ ਸਿੰਘ ਸਰਪੰਚ ਪੁੱਤਰ ਸ੍ਰ. ਅਮਰ ਸਿੰਘ ਪਿੰਡ ਵਿੱਚ ਤਕਰੀਬਨ 8 ਏਕੜ ਰਕਬੇ ‘ਤੇ ਖੇਤੀ ਕਰਦਾ ਹੈ ਇਹ ਕਿਸਾਨ  ਦੇਸੀ ਬਾਸਮਤੀ, ਕਣਕ, ਦਾਲਾਂ ਅਤੇ ਮਟਰ ਆਦਿ ਦੀ ਖੇਤੀ ਕਰਦਾ ਹੈ।ਸਾਲ 2006 ਤੋਂ ਜੈਵਿਕ ਖੇਤੀ ਨੰੁ ਲਗਾਤਾਰ ਅਪਣਾ ਰਹੇ ਇਸ ਕਿਸਾਨ  ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਰਤਦੇ ਹੋਏ ਜ਼ਮੀਨ ਦੀ ਉਪਜਾੳ ਸ਼ਕਤੀ ਨੰੁ ਵਧਾਇਆ ਹੈ।  
ਅਗਾਂਹਵਧੁ ਕਿਸਾਨ ਸ੍ਰ. ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਜੈਵਿਕ ਖੇਤੀ ਕਰਕੇ ਭਾਂਵੇ ਕਿ ੳੱੁਪਜ ਦੀ ਮਿਕਦਾਰ ਵਿੱਚ ਕਮੀ ਹੁੰਦੀ ਹੈ, ਪਰ ਉਪਜ ਦੀ ਕੁਆਲਿਟੀ ਵਿੱਚ ਸੁਧਾਰ  ਹੁੰਦਾ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਹੂਲਤਾਂ ਪ੍ਰਾਪਤ ਵੀ ਕਰ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕਿਸਾਨ ਜਾਗਰੂਕਤਾ ਕੈਂਪਾਂ, ਪ੍ਰਦਰਸ਼ਨੀ ਪਲਾਟਾਂ ਅਤੇ ਜੈਵਿਕ ਫਾਰਮਾਂ ਦੇ ਐਕਸਪੋਯਰ ਟੂਰਾਂ ਵਿੱਚ ਵੀ ਇਸ ਕਿਸਾਨ ਨੁੇ ਭਾਗ ਲੈ ਕੇ ਆਪਣੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕੀਤਾ ਹੈ।
ਕਿਸਾਨ ਸ੍ਰ. ਗੁਰਤੇਜ ਸਿੰਘ ਜੈਵਿਕ ਢੰਗ ਤਰੀਕੇ ਰਾਹੀਂ ਜੈਵਿਕ ਉੱਪਜ ਦੀ ਵਿਕਰੀ ਲਈ ਇਹ ਕਿਸਾਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਨਾਲ ਜੁੜਿਆ ਹੈ। ਜੈਵਿਕ ਉੱਪਜ ਪ੍ਰਾਪਤ ਕਰਨ ਲਈ ਇਹ ਕਿਸਾਨ ਕੋਈ ਵੀ ਕੀਟ ਨਾਸ਼ਕ ਦਵਾਈ ਦਾ ਇਸਤੇਮਾਲ ਨਹੀ ਕਰਦਾ ਸਗੋਂ ਆਪਣੇ ਫਾਰਮ ‘ਤੇ ਹੀ ਦੇਸੀ ਢੰਗ ਤਰੀਕੇ ਜਿਵੇਂ ਨਿੰਮ ਦਾ ਤੇਲ, ਪੁਰਾਣੀਆਂ ਪਾਥੀਆ ਦਾ ਪਾਣੀ ਅਤੇ ਜੀਵ ਅੰਮ੍ਰਿਤ ਆਦਿ ਦੀ ਵਰਤੋ  ਕਰਦਾ ਹੈ।ਜੈਵਿਕ ਖੇਤੀ ਦੀ ਉੱਪਜ ਦੀ ਮੰਡੀਕਾਰੀ ਪੰਜਾਬ ਐਗਰੋ ਅਕਸਪੋਰਟ ਕਾਰਪੋਰੇਸ਼ਨ ਰਾਂਹੀ ਕੀਤੀ ਜਾਂਦੀ ਹੈ ਅਤੇ  ਸਿੱਧੀ ਫਰਮ ਤੋਂ ਹੀ ਵਿਕਰੀ ਹੁੰਦੀ ਹੈ।
ਇਸ ਕਿਸਾਨ ਵੱਲੋਂ ਪੰਜਾਬ ਐਗਰੋ ਅਕਸਪੋਰਟ ਕਾਰਪੋਰੇਸ਼ਨ ਵੱਲੋਂ ਜੈੋਿਵਕ ਉਪਜ ਦੀ ਖ੍ਰੀਦ ਪ੍ਰੀਕ੍ਰਿਆਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਇਹ ਅਦਾਰਾ ਪੈਗਰੈਸਕੋ ਵੱਧ ਰੇਟ ਦੇ ਕੇ ਸਾਡੀਆਂ ਫਸਲਾ ਦੀ ਖ੍ਰੀਦ ਕਰਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਅਦਾਰਾ ਪੈਗਰੈਸਕੋ ਕਿਸਾਨਾਂ ਨੂੰ ਬਾਇਓ-ਇਨਪੱੁਟਸ ਵਗੈਰਾ ਅਤੇ ਕਿਸਾਨਾ ਪਾਸੋਂ ਬਿਨ੍ਹਾ ਕੋਈ ਫੀਸ ਲਏ ਆਰਗੈਨਿਕ ਸਰਟੀਫਿਕੇਸ਼ਨ ਕਰਵਾ ਕੇ ਦੇ ਰਿਹਾ ਹੈ ।
ਬਤੌਰ ਸਰਪੰਚ ਇਹ ਕਿਸਾਨ ਪਿੰਡ ਵਿੱਚ ਅਤੇ ਆਲੇ ਦੁਆਲੇ ਵਸਦੇ ਹਰੇਕ ਪਿੰਡ ਵਾਸੀ ਨੂੰ ਸ਼ੁੱਧ ਤਾਜਾ ਸਬਜੀਆਂ ਫਲ ਖਾਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ  ਸਮਾਜਿਕ ਦੂਰੀ ਬਣਾਉਂਦੇ ਹੋਏ ਮਾਸਿਕ ਜਰੂਰ ਪਾ ਕੇ ਰੱਖਣ ਦਾ ਹੋਕਾ ਦਿੰਦੇ ਹੋਏ ਸਰਕਾਰ ਵੱਲੋਂ ਕੋਵਿਡ-19 ਦੇ ਨਿਯਮਾ ਦਾ ਪਾਲਣ ਕਰਨ ਲਈ ਸਹਿਯੋਗ ਵੀ ਕਰਦੇ ਰਹਿੰਦੇ ਹਨ।ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਹਰੀਆਂ ਸਬਜੀਆਂ ਦਾ ਮੰਡੀਕਰਨ ਕਰਨ ਵਿੱਚ ਮੁਸ਼ਕਿਲ  ਆਈ ਹੈ ਅਤੇ ਸਾਡਾ ਆਰਥਿਕ ਤੌਰ ‘ਤੇ ਨੁਕਸਾਨ ਵੀ ਹੋ ਰਿਹਾ ਹੈ।
ਕਿਸਾਨ ਅਨੁਸਾਰ ਜੈਵਿਕ ੳੱੁਪਜ ਦੇ ਟੀਚੇ ਦੀ ਪ੍ਰਾਪਤੀ ਲਈ ਸਭ ਤੋਂ ਵੱਧ ਨਦੀਨਾਂ ਦੀ ਸਮੱਸਿਆ ਆੳਂਦੀ ਹੈ ਅਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ।ਇਸ ਲਈ ਕਿਸਾਨ ਦਾ ਸੁਝਾਅ ਹੈ ਕਿ ਲੇਬਰ ਦੀ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾ ਨੂੰ ਮਨਰੇਗਾ ਰਾਹੀਂ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ-ਮਜਦੂਰਾਂ ਨੂੰ ਦਿਹਾੜੀ ਮੁਹੱਈਆ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਇਸ ਨਾਲ ਜੈਵਿਕ ਖੇਤੀ ਵੱਲ ਕਿਸਾਨਾ ਦੇ ਰੁਝਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ।