Civil Surgeon Releases Banner Regarding Maternal and Child Protection Program and Maternal and Child Care Scheme
ਸਿਵਲ ਸਰਜਨ ਵੱਲੋਂ ਜਣਨੀ ਸ਼ਿਸ਼ੂ ਸੁੱਰਖਿਆ ਕਾਰੀਆਕਰਮ ਅਤੇ ਜੱਚਾ-ਬੱਚਾ ਸਾਂਭ ਸਕੀਮ ਸਬੰਧੀ ਬੈਨਰ ਰਿਲੀਜ਼
ਤਰਨ ਤਾਰਨ, 29 ਨਵੰਬਰ :
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵਲੋ ਪੀ. ਸੀ.-ਪੀ. ਐੱਨ. ਡੀ. ਟੀ. ਤਹਿਤ ਜਣਨੀ ਸ਼ਿਸ਼ੂ ਸੁੱਰਖਿਆ ਕਾਰੀਆਕਰਮ, ਜੱਚਾ-ਬੱਚਾ ਸਾਂਭ ਸਕੀਮ ਸਬੰਧੀ ਬੈਨਰ ਰਿਲੀਜ਼ ਕੀਤੇ ਗਏ।
ਇਸ ਅਵਸਰ ‘ਤੇ ਸੰਬੋਧਨ ਕਰਦਿਆ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਬੇਟੀਆਂ ਸਮਾਜ ਦਾ ਇੱਕ ਜ਼ਰੁਰੀ ਹਿੱਸਾ ਹਨ । ਔਰਤ ਤੋਂ ਬਗੈਰ ਸਮਾਜ ਦੀ ਕਲਪਨਾ ਅਸੰਭਵ ਹੈ। ਘਰ ਤੋਂ ਲੈ ਕੇ ਸਮਾਜ ਦੇ ਹਰੇਕ ਖੇਤਰ ਵਿੱਚ ਔਰਤ ਮਰਦ ਦੇ ਬਰਾਬਰ ਯੋਗਦਾਨ ਪਾ ਰਹੀ ਹੈ । ਔਰਤ ਦੀ ਘੱਟ ਰਹੀ ਗਿਣਤੀ ਸਾਡੇ ਸਮਾਜ ਤੇ ਇੱਕ ਸਵਾਲੀਆ ਚਿੰਨ੍ਹ ਲਗਾ ਰਹੇ ਹਨ । ਇਸ ਲਈ ਸਾਰੇ ਹੀ ਸਮਾਜ ਨੂੰ ਇਹ ਲੜਕੇ / ਲੜਕੀ ਦਾ ਭੇਦ ਮਿਟਾਉਣ ਲਈ ਯਤਨ ਕਰਨਾ ਪਵੇਗਾ ਤਾਂ ਹੀ ਇਸ ਕਲੰਕ ਨੂੰ ਸਮਾਜ ਤੋਂ ਹਟਾਇਆ ਜਾ ਸਕਦਾ ਹੈ।
ਔਰਤ ਅੱਜ ਘਰ ਦੀ ਚਾਰਦੀਵਾਰੀ ਵਿਚੋ ਨਹੀਂ ਬਲਕਿ ਹਰ ਇਕ ਖੇਤਰ ਵਿਚ ਮਰਦ ਦੇ ਬਰਾਬਰ ਮੋਡੇ ਨਾਲ ਮੋਡਾ ਜੋੜ ਕੇ ਕੰਮ ਕਰ ਰਹੀ ਹੈ। ਉਨਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਪੰਜਾਬ ਵਿੱਚ ਲੜਕੀਆਂ ਤੇ ਲੜਕੀਆਂ ਦੀ ਗਿਣਤੀ ਵਿੱਚ ਸਮਾਨਤਾ ਲਿਆਉਣ ਹਿੱਤ ਬਹੁਤ ਸਾਰੇ ਅਣਥੱਕ ਯਤਨ ਹੋ ਰਹੇ ਹਨ।ਇਨਾਂ ਯਤਨਾਂ ਤਹਿਤ ਪੂਰੇ ਜ਼ਿਲ੍ਹੇ ਭਰ ਵਿਚ ਅਲਟਰਾ ਸਾਊਂਡ ਸੈਂਟਰਾਂ ਦੀ ਅਚਨਚੇਤ ਜਾਂਚ/ਇੰਸਪੈਕਸ਼ਨ ਕੀਤੀ ਜਾ ਰਹੀ ਹੈ, ਜੱਚਾ-ਬੱਚਾ ਦੀ ਜਲਦੀ ਰਜਿਸਟ੍ਰੇਸ਼ਨ, ਨੁੱਕੜ ਨਾਟਕ, ਹੋਰਡਿੰਗ, ਬੈਨਰ, ਪੋਸਟਰ ਅਤੇ ਪੈਂਫ਼ਲਿਟਸ ਆਦਿ ਰਾਹੀਂ ਘਰ-ਘਰ ਸੁਨੇਹਾ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।