Close

Punjab State Commission for Scheduled Castes Member Mr. Raj Kumar Hans Visits Village Level In District Tarn Taran Today.

Publish Date : 05/04/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਧਰੀ ਦਾ ਦੌਰਾ
ਤਰਨ ਤਾਰਨ, 01 ਅਪ੍ਰੈਲ :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਧਰੀ ਦਾ ਦੌਰਾ ਕੀਤਾ ਗਿਆ ਅਤੇ ਉਹਨਾ ਵੱਲੋਂ ਇਸ ਪਿੰਡ ਦੇ ਦੋ ਐੱਸ. ਸੀ. ਐੱਸ. ਟੀ. ਐਕਟ 1989 ਅਧੀਨ ਆਉਂਦੇ ਦੋ ਕੇਸਾਂ ਬਾਰੇ ਹੁਕਮ ਜਾਰੀ ਕੀਤੇ ਗਏ ।
ਕੇਸ ਨੰਬਰ 1 ਅਧੀਨ ਸ਼੍ਰੀ ਦਿਲਬਾਗ ਸਿੰਘ ਉਰਫ ਬੱਗਾ ਸਿੰਘ ਪੁੱਤਰ ਸ਼੍ਰੀ ਹਵੇਲਾ ਸਿੰਘ ਵਾਸੀ ਪਿੰਡ ਪੱਧਰੀ ਕਲਾਂ, ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ਸੀ ਕਿ ਉਸ ਨੁੂੰ ਉੱਚ ਜਾਤੀ ਦੇ ਕੁਝ ਲੋਕ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਕਰਕੇ ਉੱਸ ਉੱਪਰ ਵਧੀਕੀਆਂ ਕਰ ਰਹੇ ਹਨ। ਸਾਲ 2018 ਵਿੱਚ ਉਸ ਦੀ ਪਤਨੀ ਵੱਲੋਂ ਜਨਰਲ ਕੈਟਾਗਿਰੀ ਦੀ ਮਨਦੀਪ ਕੌਰ ਵਿਰੁੱਧ ਪੰਚਾਇਤੀ ਚੋਣ ਲੜੀ ਸੀ ਅਤੇ ਉਸ ਦੀ ਪਤਨੀ ਵੱਲੋਂ ਵੱਡੇ ਬਹੁਮਤ ਨਾਲ ਸਰਪੰਚੀ ਚੋਣ ਜਿੱਤੀ ਗਈ ਸੀ। ਜਿਸ ਕਰਕੇ ਜਨਰਲ ਜਾਤੀ ਦੇ ਭਗਵੰਤ ਸਿੰਘ, ਸਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਉਹਨਾਂ ਨਾਲ ਰਾਜਨੀਤਿਕ ਰੰਜਿਸ਼ ਰੱਖੀ ਗਈ ਸੀ।
ਪੀੜਤ ਵੱਲੋਂ ਦੱਸਿਆ ਕਿ ਕਰੀਬ ਇੱਕ ਹਫਤਾ ਪਹਿਲਾਂ ਉਹ ਅਤੇ ਉਸ ਦੀ ਪਤਨੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਏ ਤਾਂ ਉਕਤ ਦੋਸ਼ੀਆਨ ਵੱਲੋਂ ਘੇਰ ਕੇ ਜਾਤੀ ਸੂਚਕ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਹੁਤ ਜ਼ਲੀਲ ਕੀਤਾ ਗਿਆ। ਉਸ ਵੱਲੋਂ ਦੱਸਿਆ ਕਿ ਭਗਵੰਤ ਸਿੰਘ ਵੱਲੋਂ ਉਸ ਅਤੇ ਉਸ ਦੀ ਪਤਨੀ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਦੂਸਰੇ ਦੋਸ਼ੀਆਨ (ਸਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ) ਨੇ ਉਸ ਦੀ ਪੱਗ ਲਾਹ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਉਸ ਨਾਲ ਕੁੱਟ ਮਾਰ ਵੀ ਕੀਤੀ ਗਈ। ਪੀੜਤ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਗੁਹਾਰ ਲਾਈ ਗਈ।
ਇਸ ਤੇ ਮਾਨਯੋਗ ਮੈਂਬਰ ਸਾਹਿਬ ਵੱਲੋਂ ਡੀ. ਐੱਸ. ਪੀ. ਤਰਨਤਾਰਨ ਨੰੁੂ ਆਦੇਸ਼ ਦਿੱਤੇ ਕਿ ਮਿਤੀ 02 ਅਪ੍ਰੈਲ, 2022 ਨੂੰ ਪੀੜਤਾਂ ਦੇ ਬਿਆਨ ਕਲਮਬੱਧ ਕੀਤੇ ਜਾਣ, ਉਪਰੰਤ ਦੋਸ਼ੀਆਨ ਵਿਰੁੱਧ ਐੱਸ. ਸੀ. ਐੱਸ. ਟੀ. ਐਕਟ 1989 ਤਹਿਤ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਕਰਕੇ, ਮੁਕੰਮਲ ਰਿਪੋਰਟ ਕਮਿਸ਼ਨ ਦੇ ਦਫਤਰ ਚੰਡੀਗੜ੍ਹ ਵਿਖੇ ਮਿਤੀ 15 ਅਪ੍ਰੈਲ, 2022 ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਪੇਸ਼ ਕੀਤਾ ਜਾਵੇ ।
ਕੇਸ ਨੰਬਰ 2 ਅਧੀਨ ਸ਼੍ਰੀ ਚਤਰ ਸਿੰਘ ਪੁੱਤਰ ਸ਼੍ਰੀ ਵੀਰ ਸਿੰਘ ਵਾਸੀ ਪੱਧਰੀ ਖੁਰਦ, ਤਹਿਸੀਲ ਤੇ ਜਿ਼ਲ੍ਹਾ ਤਰਨਤਾਰਨ ਵੱਲੋਂ ਸਿ਼ਕਾਇਤ ਕੀਤੀ ਗਈ ਕਿ ਉਹ ਡੇਰਾ ਮਾਤਾ ਭਾਗੋ ਪਿੰਡ ਸੁਰਸਿੰਘ-3 ਦਾ ਮੁੱਖ ਸੇਵਾਦਾਰ ਹੈ ਅਤੇ ਡੇਰੇ ਦੀ 7 ਕਨਾਲ ਮਾਲਕੀ ਜ਼ਮੀਨ ਦੀ ਦੇਖਭਾਲ ਕਰਦਾ ਹੈ ਜੋ ਕਿ ਲੋਹ ਲੰਗਰ ਲਈ ਵਰਤੀ ਜਾਂਦੀ ਹੈ।
ਉਸ ਵੱਲੋਂ ਦੱਸਿਆ ਕਿ ਦੋਸ਼ੀਆਨ ਸ਼੍ਰੀ ਸਵਰਨ ਸਿੰਘ, ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਹਰਦੇਵ ਸਿੰਘ, ਸ਼੍ਰੀ ਜਗਤਾਰ ਸਿੰਘ, ਸ਼੍ਰੀ ਰੂਪ ਸਿੰਘ, ਸ਼੍ਰੀ ਸੁਖਦੇਵ ਸਿੰਘ ਅਤੇ ਸ਼੍ਰੀ ਹਰਭੇਜ ਸਿੰਘ ਵੱਲੋਂਂ ਡੇਰੇ ਦੀ ਇਸ ਜ਼ਮੀਨ ਉੱਪਰ ਧੱਕੇ ਨਾਲ ਕਬਜਾ ਕਰਨਾ ਚਾਹੁੰਦੇ ਹਨ, ਪਰੰਤੂ ਜ਼ਮੀਨ ਮਾਲ ਰਿਕਾਰਡ ਵਿੱਚ ਲੋਹ ਲੰਗਰ ਡੇਰਾ ਮਾਤਾ ਭਾਗੋ ਦੇ ਨਾਮ ਬੋਲਦੀ ਹੈ। ਸਿ਼ਕਾਇਤ ਕਰਤਾ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ । ਇਸ ਤੇ ਮੈਂਬਰ ਸਾਹਿਬ ਵੱਲੋਂ ਤਹਿਸੀਲਦਾਰ, ਤਰਨਤਾਰਨ ਅਤੇ ਡੀ. ਐੱਸ. ਪੀ. ਤਰਨਤਾਰਨ ਦੀ ਦੋ ਮੈਂਬਰੀ ਕਮੇਟੀ ਦਾ ਗਠਨ ਕਰਨ ਦੇ ਹੁਕਮ ਕੀਤੇ ਗਏ ਅਤੇ ਡੀ. ਐੱਸ. ਪੀ. ਤਰਨਤਾਰਨ ਨੂੰ ਇਸ ਪੜਤਾਲ ਦੀ ਰਿਪੋਰਟ ਨਿੱਜੀ ਪੱਧਰ ‘ਤੇ ਮਿਤੀ 15 ਅਪ੍ਰੈਲ, 2022 ਤੱਕ ਕਮਿਸ਼ਨ ਦੇ ਦਫਤਰ ਚੰਡੀਗੜ੍ਹ ਵਿਖੇ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ ।
ਇਸ ਮੌਕੇ ਸ਼੍ਰੀ ਰਣਜੀਤ ਸਿੰਘ ਤਹਿਸੀਲ ਸਮਾਜਿਕ ਲਿਆਂ ਅਤੇ ਅਧਿਕਾਰਤਾ ਅਫਸ਼ਰ, ਤਰਨਤਾਰਨ, ਪੰਚਾਇਤ ਸੈਕਟਰੀ ਮਨਜਿੰਦਰ ਸਿੰਘ ਅਤੇ ਪੁਲਿਸ ਵਿਭਾਗ ਵੱਲੋਂ ਅਧਿਕਾਰੀ ਹਾਜਰ ਸਨ।