Close

Health Department Organizes Special Program at Mai Bhago Nursing College on the occasion of World Malaria Day.

Publish Date : 26/04/2022

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆਂ ਦਿਵਸ ਦੇ ਮੌਕੇ ‘ਤੇ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਵਿਸ਼ੇਸ ਪ੍ਰੋਗਰਾਮ ਆਯੋਜਿਤ
ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ
ਤਰਨ ਤਾਰਨ, 25 ਅਪ੍ਰੈਲ :
ਵਿਸ਼ਵ ਮਲੇਰੀਆਂ ਦਿਵਸ ਦੇ ਮੌਕੇ ‘ਤੇ ਸਿਹਤ ਵਿਭਾਗ ਤਰਨ ਤਾਰਨ ਵੱਲੋਂ ਅੱਜ ਸਥਾਨਕ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਵਿਸ਼ੇਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੇਨੂੰ ਭਾਟੀਆ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਨੇ ਡਾ. ਕਸ਼ਮੀਰ ਸਿੰਘ ਸੋਹਲ ਨੂੰ ਜੀ ਆਇਆ ਕਿਹਾ। ਇਸ ਮੌਕੇ ‘ਤੇ ਸਿਵਲ ਸਰਜਨ ਤਰਨ ਤਾਰਨ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਮਿਹਨਤ ਨਾਲ ਨਿਭਾਈ ਡਿਊਟੀ ਕਰਕੇ ਅਸੀਂ ਮਲੇਰੀਆਂ ਨੂੰ ਖਤਮ ਕਰਨ ਦੇ ਕੰਢੇ ‘ਤੇ ਹਾਂ। ਸੰਸਾਰ ਵਿੱਚ ਮਲੇਰੀਆਂ ਨੂੰ ਖਤਮ ਕਰਨ ਦਾ 2030 ਤੱਕ ਵਿਸ਼ਵ ਸਿਹਤ ਸੰਸਥਾ ਵੱਲੋਂ ਟੀਚਾ ਮਿਥਿਆ ਗਿਆ ਹੈ। ਪਿਛਲੇ ਦੋ ਸਾਲਾਂ ਵਿੱਚ ਜਿਲਾ ਤਰਨ ਤਾਰਨ ਵਿੱਚ ਮਲੇਰੀਆਂ ਦਾ ਕੋਈ ਵੀ ਪੋਜਟਿਵ ਕੇਸ ਨਾ ਆਉਣ ਕਰਕੇ ਮਾਨਸਾ ਵਿਖੇ ਆਯੋਜਿਤ ਸਟੇਟ ਪੱਧਰੀ ਪ੍ਰੋਗਰਾਮ ਦੌਰਾਨ 10 ਜਿਲਿਆਂ ਦਾ ਵਧੀਆ ਕਾਰਗੁਜ਼ਾਰੀ ਕਰਕੇ ਸਨਮਾਨ ਕੀਤਾ ਗਿਆ। ਉਸ ਵਿੱਚ ਜਿਲਾ ਤਰਨ ਤਾਰਨ ਦਾ ਨਾਮ ਸ਼ਾਮਿਲ ਹੋਣਾ ਸਾਡੇ ਲਈ ਮਾਣ ਦੀ ਗੱਲ ਹੈ।
ਡਾ. ਨੇਹਾ ਅਗਰਵਾਲ ਜਿਲਾ ਐਪੀਡਿਮੋਲਜਿਸਟ ਨੇ ਮਲੇਰੀਆਂ ਦੇ ਕਾਰਨਾਂ, ਲੱਛਣਾਂ, ਬਚਾਓ ਅਤੇ ਇਲਾਜ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਨਰਸਿੰਗ ਕਾਲਜ ਦੀਆਂ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ, ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ।
ਮੁੱਖ ਮਹਿਮਾਨ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਸਿਹਤ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਆਮ ਜਨਤਾ ਤੱਕ ਸਿਹਤ ਸਹੂਲਤਾਂ ਚੰਗੀ ਤਰਾਂ ਪਹੁੰਚਾਉਣ ਲਈ ਡਿਊਟੀ ਤਨਦੇਹੀ ਨਾਲ ਕਰਨ ਲਈ ਕਿਹਾ।
ਇਸ ਮੌਕੇ ‘ਤੇ ਰਾਜਵੰਤ ਸਿੰਘ ਬਾਗੜੀਆਂ ਨੇ ਸਟੇਟ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਮਲੇਰੀਆਂ ਦਾ ਹਫਤਾ ਮਨਾਉਣ, ਭੱਠਿਆਂ ਸਲੱਮ ਏਰੀਆ, ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ‘ਤੇ ਮਲੇਰੀਆਂ ਦੀ ਰੋਕਥਾਮ ਸਬੰਧੀ ਜਿਲੇ ਭਰ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਲੇਰੀਆਂ ਵਿੰਗ ਨਾਲ ਸਬੰਧਿਤ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ ਮੱਲ, ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ, ਡਾ. ਸੁਧੀਰ ਅਰੋੜਾ, ਡਾ. ਸੁਖਜਿੰਦਰ ਸਿੰਘ, ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਦੇਵ ਸਿੰਘ ਪੱਖੋਕੇ, ਸਹਾਇਕ ਮਲੇਰੀਆਂ ਅਫਸਰ ਵਿਰਸਾ ਸਿੰਘ ਪੰਨੂੰ, ਕਵਲ ਬਲਰਾਜ ਸਿੰਘ, ਗੁਰਦੇਵ ਸਿੰਘ ਢਿੱਲੋ, ਗੁਰਬਖਸ਼ ਸਿੰਘ ਔਲਖ, ਬਿਹਾਰੀ ਲਾਲ ਸਰਹਾਲੀ, ਨਰਸਿੰਗ ਕਾਲਜ ਦੇ ਐਮ.ਡੀ. ਸ੍ਰੀ ਵਾਲੀਆਂ ਜੀ, ਪਿ੍ਰੰਸੀਪਲ ਨਰਸਿੰਗ ਕਾਲਜ ਕਮਲੇਸ਼ ਕੁਮਾਰੀ, ਜਸਵਿੰਦਰ ਸਿੰਘ ਲਹਿਰੀ, ਡੀ.ਓ.ਐਲੀਮੈਂਟਰੀ, ਹਰਜੀਤ ਸਿੰਘ ਮੀਆਂਵਿੰਡ, ਅਮਨਦੀਪ , ਅੰਗਰੇਜ ਸਿੰਘ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਭੋਜੀਆ, ਜਗਰਾਜ ਸਿੰਘ ਖੇਮਕਰਨ, ਅਮਰਜੀਤ ਭੁੱਲਰ, ਲਖਵਿੰਦਰ ਸਿੰਘ, ਜੋਰਾਵਰ ਸਿੰਘ, ਭੁਪਿੰਦਰ ਸਿੰਘ, ਮਨਰਾਜ ਸਿੰਘ, ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।