Close

Dr. Seema Tarn Taran Appoints New Civil Surgeon.

Publish Date : 29/04/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਾ. ਸੀਮਾ ਤਰਨ ਤਾਰਨ ਦੇ ਨਵੇਂ ਸਿਵਲ ਸਰਜਨ ਨਿਯੁਕਤ
ਤਰਨ ਤਾਰਨ, 26 ਅਪ੍ਰੈਲ :
ਪੰਜਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵੱਲੋ ਡਾ. ਸੀਮਾ ਨੂੰ ਤਰਨ ਤਾਰਨ ਦਾ ਨਵਾਂ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ । ਪਹਿਲੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਅਹੁੱਦਾ ਖਾਲੀ ਹੋ ਗਿਆ ਸੀ ਅਤੇ ਸਹਾਇਕ ਸਿਵਲ ਸਰਜਨ ਡਾ. ਰੇਨੂ ਭਾਟੀਆ ਕਾਰਜਕਾਰੀ ਸਿਵਲ ਸਰਜਨ ਵਜੋਂ ਸੇਵਾਵਾਂ ਨਿਭਾ ਰਹੇ ਸਨ ।
ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਵੱਲੋਂ ਜਾਣਕਾਰੀ ਦਿੰਦੇ ਕਿਹਾ ਗਿਆ ਕਿ 1991 ਵਿੱਚ ਉਹਨਾ ਨੇ ਪੀ. ਸੀ. ਐੱਮ. ਐੱਸ. ਬਤੌਰ ਮੈਡੀਕਲ ਅਫਸਰ ਕਪੂਰਥਲੇ ਜੁਆਇੰਨ ਕੀਤਾ ਸੀ।ਉਸ ਤੋਂ ਬਾਅਦ 2015 ਵਿੱਚ ਉਹਨਾਂ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਦਾ ਪਦ ਜਿਲ੍ਹਾ ਕਪੂਰਥਲੇ ਸੰਭਾਲਿਆਂ ਅਤੇ ਇਸ ਦੇ ਨਾਲ ਹੀ ਉਹ ਟੀਕਾਕਰਨ ਅਫਸਰ ਜਲੰਧਰ ਵੀ ਰਹੇ । 2021 ਵਿੱਚ ਸਰਕਾਰ ਵੱਲੋ ਉਹਨਾ ਨੂੰ ਸਿਵਲ ਸਰਜਨ ਪ੍ਰਮੋਟ ਕੀਤਾ ਗਿਆ। 2021 ਵਿੱਚ ਸਿਵਲ ਸਰਜਨ ਕਪੂਰਥਲਾ ਰਹੇ ਅਤੇ ਇਸ ਦੇ ਨਾਲ ਹੀ ਲੁਧਿਆਣੇ ਵਿਖੇ ਮੈਡੀਕਲ ਸੁਪਰਡੈਂਟ ਦਾ ਕਾਰਜਕਾਰ ਸੰਭਾਲਿਆਂ । ਉਹਨਾ ਨੇ ਕਿਹਾ ਕਿ ਉਹ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿੱਚ ਸਿਹਤ ਸੇਵਾਵਾਂ ਵਿੱਚ ਸਿਹਤ ਸੁਧਾਰ ਕਰਨਗੇ ।