Close

Constituency MLA Khadur Sahib Manjinder Singh Lalpura honored the students and teachers

Publish Date : 30/05/2022

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਨੇ ਕੀਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ

ਤਰਨ ਤਾਰਨ 28 ਮਈ :

ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਕੁਝ ਨਵਾਂ ਕਰ ਗੁਜ਼ਰਨ ਦੀ ਇੱਛਾ ਨਾਲ ਅੱਜ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਬ੍ਰਹਮਪੁਰਾ ਦਾ ਦੌਰਾ ਕੀਤਾ ।

ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ੍ਰੀ ਜਸਵਿੰਦਰ ਸਿੰਘ ਸੰਧੂ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ।

ਉਹਨਾਂ ਕਿਹਾ ਕਿ ਬਲਾਕ ਚੋਹਲਾ ਸਾਹਿਬ ਦੇ ਅਧਿਆਪਕਾਂ ਨੇ ਬਹੁਤ ਹੀ ਮਿਹਨਤ ਨਾਲ ਇਸ ਨੂੰ ਪੂਰੇ ਪੰਜਾਬ ਵਿਚ ਪਹਿਲੇ ਸਥਾਨ ਤੇ ਲਿਆਂਦਾ ਹੈ।

ਇਸ ਮੌਕੇ ਉਹਨਾਂ ਸ੍ਰੀ ਉੱਤਮ ਸਿੰਘ ਕਨੇਡਾ ਵਾਲਿਆਂ ਦਾ ਸਕੂਲਾਂ ਨੂੰ ਕੀਤੀ ਜਾ ਰਹੀ ਵੱਡੀ ਆਰਥਿਕ ਅਤੇ ਸਮਾਨ ਦੀ ਮਦਦ ਲਈ ਬਹੁਤ ਧੰਨਵਾਦ ਕੀਤਾ ।

ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰ ਮੈਡਮ ਰਾਜਵਿੰਦਰ ਕੌਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ ਉੱਤਮ ਸਿੰਘ ਨੇ ਸਕੂਲਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਮੱਦਦ ਕੀਤੀ ਹੈ ਉਹ ਸੱਚਮੁੱਚ ਹੀ ਕਾਬਿਲੇ ਤਾਰੀਫ ਹੈ।
ਉਹਨਾਂ ਅਧਿਆਪਕ ਸਹਿਬਾਨ ਨੂੰ ਹੋਰ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ।

ਉਹਨਾਂ ਹਲਕਾ ਵਿਧਾਇਕ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਕੂਲਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਹੱਲ ਕਰਵਾਉਣ ਲਈ ਬੇਨਤੀ ਕੀਤੀ ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਪਰਮਜੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰ ਉੱਤਮ ਸਿੰਘ ਕਨੇਡਾ ਵਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਲੋਕ ਸਮਾਜ ਲਈ ਇੱਕ ਆਦਰਸ਼ ਹਨ ਜੋ ਸਕੂਲਾਂ ਪ੍ਰਤੀ, ਇਥੇ ਪੜ ਰਹੇ ਵਿਦਿਆਰਥੀਆਂ ਲਈ ਇੰਜ ਦੀ ਸੋਚ ਰੱਖਦੇ ਹਨ ਉਹ ਦੂਸਰਿਆਂ ਲਈ ਪ੍ਰੇਰਨਾ ਸ੍ਰੋਤ ਹੁੰਦੇ ਹਨ । ਉਹਨਾਂ ਕਿਹਾ ਕਿ ਜਦੋਂ ਸਾਡੇ ਹਲਕੇ ਦੇ ਵਿਧਾਇਕ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਸਮਾਜ ਨੂੰ ਸੁਧਾਰਨ ਲਈ ਯਤਨਸ਼ੀਲ ਹਨ ਤਾਂ ਆਉਣ ਵਾਲੀ ਪੀੜ੍ਹੀ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ ।

ਇਸ ਮੌਕੇ ਬੋਲਦਿਆਂ ਸ੍ਰ ਉੱਤਮ ਸਿੰਘ ਕਨੇਡਾ ਵਾਲਿਆਂ ਨੇ ਕਿਹਾ ਕਿ ਉਹ ਸਮਾਜ ਨੂੰ ਸੁਧਾਰਨ ਲਈ ਵਾਹਿਗੁਰੂ ਦੀ ਮਿਹਰ ਅਤੇ ਪ੍ਰੇਰਨਾ ਸਦਕਾ ਵੱਧ ਤੋਂ ਵੱਧ ਸਹਾਇਤਾ ਕਰਨਗੇ । ਸਕੂਲ ਮੁਖੀ ਸ੍ਰ ਹਰਵਿੰਦਰ ਸਿੰਘ ਨੇ ਇਸ ਮੌਕੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿਚ ਇਸ ਸਕੂਲ ਨੂੰ ਵਿਸ਼ਵ ਪੱਧਰੀ ਬਣਾਇਆ ਜਾਵੇਗਾ ।

ਇਸ ਮੌਕੇ ਬੋਲਦਿਆਂ ਕਾਰਜ ਸਿੰਘ ਬ੍ਰਹਮਪੁਰਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਅਧਿਆਪਕ ਸਹਿਬਾਨ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਇਸ ਸਕੂਲ ਦੀ ਹਰ ਸੰਭਵ ਮੱਦਦ ਕਰਨਗੇ।

ਇਸ ਮੌਕੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪੰਜਵੀਂ ਜਮਾਤ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਹਰੇਕ ਕਲੱਸਟਰ ਦੇ ਤਿੰਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸਦੇ ਨਾਲ ਹੀ ਮੁੱਖ ਮਹਿਮਾਨਾਂ ਵੱਲੋਂ ਹਰੇਕ ਕਲੱਸਟਰ ਦੇ 2 ਅਧਿਆਪਕ ਸਹਿਬਾਨ ਨੂੰ ਉਹਨਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਕਲੱਸਟਰ ਫਤਿਆਬਾਦ ਵਿਚੋਂ ਐੱਚ ਟੀ ਮਨਜੀਤ ਸਿੰਘ, ਐਸ ਟੀ ਆਰ ਸਤਿੰਦਰਜੀਤ ਕੌਰ, ਜਾਮਾਰਾਏ ਕਲੱਸਟਰ ਵਿਚੋਂ ਹਰਭਿੰਦਰ ਸਿੰਘ ਅਤੇ ਲਵਦੀਪ ਸਿੰਘ, ਕਲੱਸਟਰ ਸਰਹਾਲੀ ਵਿਚੋਂ ਮੈਡਮ ਪਰਮਿੰਦਰ ਕੌਰ ਠੱਠੀਆਂ ਮਹੰਤਾਂ ਅਤੇ ਮੈਡਮ ਪਰਮਿੰਦਰ ਕੌਰ ਸਰਹਾਲੀ ਕਲਾਂ ਕੰਨਿਆਂ, ਕਲੱਸਟਰ ਗੰਡੀਵਿੰਡ ਵਿਚੋਂ ਨਿੰਦਰ ਕੁਮਾਰ ਅਤੇ ਗੁਰਪ੍ਰੀਤ ਕੌਰ , ਕਲੱਸਟਰ ਪੱਖੋਪੁਰ ਵਿਚੋਂ ਅਸ਼ੀਸ਼ ਕੁਮਾਰ ਅਤੇ ਸੰਦੀਪ ਕੌਰ, ਕਲੱਸਟਰ ਚੋਹਲਾ ਸਾਹਿਬ ਵਿਚੋਂ ਮੈਡਮ ਲਖਵਿੰਦਰ ਕੌਰ ਅਤੇ ਗੌਰਵ ਗੁਪਤਾ ਨੂੰ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਹੀ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰ ਮੈਡਮ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸ੍ਰ ਉੱਤਮ ਸਿੰਘ ਕਨੇਡਾ ਵਾਲੇ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਪਰਮਜੀਤ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ, ਸੈਂਟਰ ਹੈੱਡ ਟੀਚਰ ਰਛਪਾਲ ਸਿੰਘ ਨੂੰ ਬੈਸਟ ਆਰਗੇਨਾਈਜਰ, ਹਰਮਨਦੀਪ ਸਿੰਘ ਐੱਚ ਟੀ ਕਿੜੀਆਂ ਨੂੰ ਜ਼ਿਲ੍ਹੇ ਦਾ ਪਹਿਲਾ ਸਰਕਾਰੀ ਸਕੂਲ ਏ ਸੀ ਬਣਾਉਣ, ਕੈਪਟਨ ਤੇਜਿੰਦਰ ਸਿੰਘ , ਗੁਰਸ਼ਰਨ ਕੌਰ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਨੂੰ ਸ਼ੀਲਡ ਅਤੇ 5100 ਰੁਪਏ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਸਕੂਲ ਵਿੱਚ ਸੇਵਾ ਦੇ ਤੌਰ ਤੇ ਕੰਮ ਕਰ ਰਹੀਆਂ ਅਧਿਆਪਕਾਵਾਂ ਕੁਲਦੀਪ ਕੌਰ, ਕਮਲੇਸ਼ ਕੌਰ ਨੂੰ ਵੀ ਸਨਮਾਨਿਤ ਕੀਤਾ ।

ਇਸ ਮੌਕੇ ਗਗਨਦੀਪ ਕੌਰ ਕਮਿਊਨਿਟੀ ਹੈਲਥ ਅਫ਼ਸਰ ਜਿੰਨਾ ਨੇ ਆਪਣੀ ਪਹਿਲੀ ਤਨਖ਼ਾਹ ਸਕੂਲ ਨੂੰ ਦਾਨ ਦਿੱਤੀ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਨਜਿੰਦਰ ਸਿੰਘ ਲਾਲਪੁਰਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਪਰਮਜੀਤ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰ ਜਸਵਿੰਦਰ ਸਿੰਘ ਸੰਧੂ, ਸਕੂਲ ਮੁਖੀ ਹਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਵੱਲੋਂ ਸ੍ਰ ਉੱਤਮ ਸਿੰਘ ਕਨੇਡਾ ਵਾਲਿਆਂ ਦਾ ਸਨਮਾਨ ਕੀਤਾ ਗਿਆ ।

ਇਸ ਮੌਕੇ ਸਮੂਹ ਉੱਘੀਆਂ ਸ਼ਖਸ਼ੀਅਤਾਂ ਵੱਲੋਂ ਹਲਕਾ ਵਿਧਾਇਕ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਨਮਾਨਿਤ ਕੀਤਾ ਗਿਆ । ਸਮੂਹ ਅਧਿਆਪਕ ਸਹਿਬਾਨ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਸੱਚਮੁੱਚ ਹੀ ਸਰਕਾਰੀ ਸਕੂਲਾਂ ਵਿੱਚ ਬਹੁਤ ਬਦਲਾਅ ਆਇਆ ਹੈ । ਉਹਨਾਂ ਕਿਹਾ ਕਿ ਭਵਿੱਖ ਵਿਚ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਯਤਨ ਕੀਤੇ ਜਾਣਗੇ । ਇਸ ਮੌਕੇ ਉਹਨਾਂ ਐਨ ਆਰ ਆਈ ਲੋਕਾਂ ਨੂੰ ਅੱਗੇ ਆਕੇ ਸਰਕਾਰੀ ਸਕੂਲਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਅਧਿਆਪਕ ਪਰਮਿੰਦਰ ਸਿੰਘ, ਬਲਦੇਵ ਸਿੰਘ ਸਕੂਲ ਮੁਖੀ , ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ , ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਟਾਂਡਾ, ਅਮਨਦੀਪ ਸਿੰਘ ਭੋਈਆਂ, ਲਵਦੀਪ ਸਿੰਘ, ਗਗਨਦੀਪ ਸਿੰਘ , ਗੁਰਬੀਰ ਸਿੰਘ ਚੰਬਾ, ਗੁਰਸੇਵਕ ਸਿੰਘ, ਗੁਰਬ੍ਰਿੰਦਰ ਸਿੰਘ, ਸੁਰਿੰਦਰ ਸਿੰਘ ਲੈਕ ਅੰਗਰੇਜ਼ੀ, ਬਲਜੀਤ ਸਿੰਘ, ਬਰਿੰਦਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ ।