Anti-Tobacco Awareness Seminar at Civil Hospital Tarn Taran
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਗਾਇਆ ਗਿਆ ਐਂਟੀ ਤੰਬਾਕੂ ਅਵੇਅਰਨੈੱਸ ਸੈਮੀਨਰ
ਤਰਨ ਤਾਰਨ, 31 ਮਈ :
ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਐਂਟੀ ਤੰਬਾਕੂ ਅਵੇਅਰਨੈੱਸ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਸਮੂਹ ਸੈਨਟਰੀ ਇੰਸਪੈਕਟਰ, ਵਰਕਰ ਅਤੇ ਬੀ. ਈ. ਈ. ਹਾਜ਼ਰ ਹੋਏ।
ਇਸ ਮੌਕੇ ਸਿਵਲ ਸਰਜਨ ਡਾ. ਸੀਮਾ ਨੇ ਕਿਹਾ ਕਿ ਜਨਤਕ ਥਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਸੇਵਨ ਕਰਨ ‘ਤੇ ਕਾਨੂੰਨੀ ਮਨਾਹੀ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਦਾ ਸੇਵਨ ਕਰਨ ਅਤੇ ਵੇਚਣ ਦੀ ਵੀ ਮਨਾਹੀ ਹੈ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀ ਜਿੰਨਾ ਅਧੀਨ ਜਨਤਕ ਥਾਵਾਂ ਹਨ, ਸਵੈ ਘੋਸ਼ਣਾ ਪੱਤਰ ਦੇਣਾ ਯਕੀਨੀ ਬਨਾਉਣ ਕਿ ਉਹਨਾਂ ਦੇ ਅਧੀਨ ਸੰਸਥਾ ਵਿੱਚ ਤੰਬਾਕੂ ਨੋਸ਼ੀ ਐਕਟ ਪੂਰੀ ਤਰਾਂ ਲਾਗੂ ਹੈ ਅਤੇ ਇਸ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਨਹੀ ਹੋ ਰਹੀ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਨੂੰ ਸੈਕਸ਼ਨ 4, 5, 6 ਅਧੀਨ ਜੁਰਮਾਨਾ, ਚਲਾਨ ਅਤੇ ਸਜ਼ਾਵਾਂ ਦਾ ਵੀ ਉਪਬੰਧ ਹੈ।
ਇਸ ਮੌਕੇ ਡਾ. ਸੁਖਬੀਰ ਜ਼ਿਲ੍ਹਾ ਹੈੱਲਥ ਅਫਸਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੱੁੱਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ।ਯੁਵਾ ਪੀੜੀ ਵਿੱਚ 18 ਸਾਲ ਤੋ ਛੋਟੀ ਉਮਰ ਦੇ ਬੱੱਚਿਆ ਵਿੱੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਨ ਵੇਖਿਆ ਗਿਆ ਹੈ ਜਿਵੇ ਕਿ ਚੈਨੀ ਖੈਨੀ, ਜਰਦਾ ਅਤੇ ਹੁੱੱਕਾ ਆਦਿ।ਇਸ ਨਾਲ ਕੈਂਸਰ ਦਾ ਖਤਰਾ ਵੱਧ ਜਾਦਾ ਹੈ।ਉਨਾ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਰਾਜ ਵਿੱਚ ਡੱਰੱੱਗ ਅਤੇ ਕੋਸਮੈਟਿਕ ਅੇਕਟ ਅਧੀਨ ਈ- ਸਿਗਰੇਟ ਨੂੰ ਅਨ- ਅਪ੍ਰਰੂਵਡ ਡੱਰਗ ਘੋਸ਼ਿਤ ਕੀਤਾ ਗਿਆ ਹੈ।ਜੂਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਅੇਕਟ 2015 ਅਨੁਸਾਰ ਬੱਚਿਆ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।
ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 12 ਫੀਸਦੀ ਮੌਤਾਂ ਜੋ ਕਿ ਦਿਲ ਦੀ ਬਿਮਾਰੀਆ ਨਾਲ ਹੁੂੰਦੀਆ ਹਨ, ਉਸਦਾ ਕਾਰਨ ਐਕਟਿਵ ਜਾਂ ਪੈਸਿਵ ਸਮੋਕਿੰਗ ਹੁੰਦਾ ਹੈ। ਐਕਟਿਵ ਸਮੋਕਿੰਗ ਤੋਂ ਭਾਵ ਜਿਹੜੇ ਲੋਕ ਆਪ ਖੁਦ ਸਿਗਰੇਟ ਪੀਦੇ ਹਨ, ਉਨਾਂ ‘ਤੇ ਤਾਂ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ, ਤੇ ਪੈਸਿਵ ਸਮੋਕਿੰਗ ਭਾਵ ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀਂ ਪੀਂਦੇ ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੌਰ ‘ਤੇ ਹੀ ਬਿਮਾਰੀਆ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਤੰਬਾਕੂ ਦੇ ਧੁੂੰਏ ਵਿੱੱਚ ਕਈ ਤਰਾਂ ਦੇ ਕੈਮਿਕਲ ਪਾਏ ਜਾਦੇ ਹਨ, ਜਿਨਾਂ ਦੇ ਨਾਲ ਅਲੱੱਗ ਅਲੱਗ ਤਰ੍ਹਾਂ ਦਾ ਕੈਂਸਰ ਹੰਦਾ ਹੈ।
ਇਸ ਮੌਕੇ ਸ੍ਰੀ ਰਜਵੰਤ ਬਾਗੜੀਆ ਸੀਨੀਅਰ ਲੈਬ ਟੈਕਨੀਸ਼ਨ ਨੇ ਕਿਹਾ ਕਿ ਖਾਣ ਵਾਲੇ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੇਫੜੇ ਦਾ ਕੈਂਸਰ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਸਾਨੂੰ ਇੰਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ‘ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ, ਡਾ. ਨੇਹਾ, ਵਿਰਸਾ ਸਿੰਘ, ਗੁਰਬਖਸ਼ ਸਿੰਘ, ਕਮਲ ਬਲਰਾਜ ਹਾਜ਼ਰ ਸਨ।