Deputy District Education Officer Ally Paramjit Singh Visits Pandori Takht Mall School
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਪਰਮਜੀਤ ਸਿੰਘ ਨੇ ਕੀਤਾ ਪੰਡੋਰੀ ਤੱਖ਼ਤ ਮੱਲ ਸਕੂਲ ਵਿਜ਼ਿਟ
ਜਗਜੀਤ ਸਿੰਘ ਨੂੰ ਮੁੱਖ ਅਧਿਆਪਕ ਬਣਨ ਤੇ ਦਿੱਤੀ ਵਧਾਈ।
ਤਰਨ ਤਾਰਨ 31 ਮਈ :
“ਜੇ ਪੁਰਾ ਕਰਨਾ ਖੁਆਬਾ ਨੂੰ, ਤਾਂ ਰੱਖਿਓ ਨਾਲ ਕਿਤਾਬਾਂ ਨੂੰ” “ਕਿਤਾਬਾਂ ਹੀ ਵਿਅਕਤੀ ਦੀਆਂ ਸੱਚੇ ਮਿੱਤਰ ਹਨ ” ਆਦਿ ਸ਼ਬਦ ਸਿੱਖਿਆ ਵਿਭਾਗ ਵੱਲੋਂ 30 ਅਤੇ 31 ਮਈ ਨੂੰ ਚਲਾਈ ਗਈ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖ਼ਤ ਮੱਲ ਵਿਖੇ ਬੱਚਿਆਂ ਅਤੇ ਮਾਪਿਆਂ ਲਈ ਲਗਾਏ ਗਏ ਲਾਇਬ੍ਰੇਰੀ ਸਟਾਲਾਂ ਮੌਕੇ ਬੱਚਿਆਂ ਅਤੇ ਮਾਪਿਆਂ ਨੂੰ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀ ਪਰਮਜੀਤ ਸਿੰਘ ਨੇ ਆਪਣੇ ਵਿਚਾਰਾਂ ਵਿਚ ਪ੍ਰਗਟ ਕਰਦਿਆਂ ਕਹੇ । ਇਸ ਮੌਕੇ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਪਰਮਜੀਤ ਸਿੰਘ ਨੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਉਹ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਲਈ ਬੱਚਿਆਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਸਕੂਲਾਂ ਵਿੱਚ ਵਿੱਜਟ ਕਰ ਰਹੇ ਹਨ ਉੱਥੇ ਨਾਲ ਹੀ ਵਿਸ਼ੇਸ਼ ਤੌਰ ਤੇ ਸਰਕਾਰੀ ਐਲੀਮੈਂਟਰੀ ਸਕੂਲ ਲਾਲੂ ਘੁੰਮਣ ਸਕੂਲ ਦਾ ਦੌਰਾ ਕੀਤਾ। ਇਸ ਉਪਰੰਤ ਉਹ ਪੰਡੋਰੀ ਤੱਖ਼ਤ ਮੱਲ ਦੇ ਨਵੇਂ ਬਣੇ ਮੁੱਖ ਅਧਿਆਪਕ ਸ਼੍ਰੀ ਜਗਜੀਤ ਸਿੰਘ ਨੂੰ ਅਸ਼ੀਰਵਾਦ ਦੇਣ ਪੁੱਜੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਜਗਜੀਤ ਸਿੰਘ ਜੋ ਕੇ ਬਹੁਤ ਮਿਹਨਤੀ ਅਤੇ ਮਜਬੂਤ ਇਰਾਦਿਆਂ ਦਾ ਮਾਲਿਕ ਹੈ ਲਈ ਇਹੀ ਦੁਆ ਕਰਦਿਆ ਆਸ ਕਰਦਾ ਹਾਂ ਕਿ ਕੇ ਉਹ ਆਪਣੇ ਮਿਹਨਤੀ ਅਤੇ ਨੇਕ ਨੀਅਤ ਸਕੂਲ ਸਟਾਫ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖ਼ਤ ਮੱਲ ਦਾ ਨਾਮ ਰਾਜ ਅਤੇ ਦੇਸ਼ ਪੱਧਰ ਤੇ ਚਮਕਾਉਣਗੇ । ਇਸ ਮੌਕੇ ਤੇ ਜਗਜੀਤ ਸਿੰਘ ਨੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਪਰਮਜੀਤ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਕੇ ਆਪ ਜੀ ਦੇ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਪਹਿਲੇ ਮੁੱਖ ਅਧਿਆਪਕ ਸ਼੍ਰੀ ਸੁਖਵਿੰਦਰ ਸਿੰਘ ਧਾਮੀ ਦੁਆਰਾ ਇਸ ਸਕੂਲ ਦੀ ਤਰੱਕੀ ਲਈ ਲਏ ਗਏ ਸੁਪਨਿਆਂ ਨੂੰ ਹਰ ਸੰਭਵ ਤਰੀਕੇ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਬੀ ਐਮ ਟੀ ਸ੍ ਗੁਰਮੀਤ ਸਿੰਘ ਖਹਿਰਾ, ਗੁਰਵੇਲ ਸਿੰਘ ਰਟੌਲ , ਗੁਰਿੰਦਰਪਾਲ ਸਿੰਘ ਰੰਧਾਵਾ, ਕੁਲਵਿੰਦਰ ਕੌਰ, ਕਿਰਨਦੀਪ ਕੌਰ, ਮਨਜੀਤ ਕੌਰ, ਰਾਜਬੀਰ ਕੌਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜਰ ਸਨ।