• Social Media Links
  • Site Map
  • Accessibility Links
  • English
Close

The Deputy Commissioner directed the officers of the concerned departments to resolve the feedback given by the GOG on priority basis.

Publish Date : 22/06/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰੈਸ ਨੋਟ
ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜੀ.ਓ.ਜ਼ੀ ਵੱਲੋਂ ਦਿੱਤੇ ਜਾਂਦੇ ਫੀਡਬੈਕ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਦੇ ਦਿੱਤੇ ਆਦੇਸ਼
ਜੀ.ਓ.ਜ਼ੀਜ਼ ਵੱਲੋਂ ਉਠਾਏ ਗਏੇ ਮਸਲਿਆਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਤਰਨ ਤਾਰਨ, 21 ਜੂਨ :
ਜ਼ਿਲ੍ਹੇ ਦੇ ਲੋਕਾਂ ਨੂੰ ਵੱਖ ਵੱਖ ਵਿਭਾਗਾਂ ਵਿਚ ਆ ਰਹੀਆਂ ਮੁਸ਼ਕਲਾਂ ਸਮੇਤ ਜ਼ਿਲ੍ਹੇ ਦੇ ਵਿਕਾਸ ਦੇ ਕੰਮਾਂ ਆਦਿ ਸਬੰਧੀ ਜੀ.ਓ.ਜ਼ੀਜ਼ ਵੱਲੋਂ ਲਗਾਤਾਰ ਜ਼ਿਲ੍ਰਾ ਪ੍ਰਸ਼ਾਸਨ ਨੂੰ ਫੀਡਬੈਕ ਦਿੱਤੇ ਜਾਂਦੇ ਹਨ। ਉਨ੍ਹਾਂ ਵੱਲੋਂ ਦਿੱਤੇ ਜਾਂਦੇ ਫੀਡਬੈਕ ਅਤੇ ਹੋਰ ਕੰਮਾਂ ਲਈ ਉਠਾਏ ਗਏ ਮਸਲਿਆਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮੀਟਿੰਗ ਕੀਤੀ ਗਈ।
ਇਸ ਮੌਕੇ ਉੱਪ-ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਜਗਵਿੰਦਰ ਸਿੰਘ, ਡੀਡੀਪੀਓ ਸਤੀਸ਼ ਕੁਮਾਰ ਸ਼ੁਰਮਾ, ਡੀਐਫਐਸਸੀ ਮੈਡਮ ਸੰਜੋਗਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਦੌਰਾਨ ਜੀ.ਓ.ਜ਼ੀ ਵੱਲੋਂ ਪਿੰਡਾਂ ਵਿਚ ਸਕੂਲਾਂ, ਮੈਡੀਕਲ ਸੁਵਿਧਾਵਾਂ, ਕਮਿਊਨਿਟੀ ਸੈਂਟਰਾਂ, ਆਰਓ ਸਿਸਟਮ, ਖੇਡਾਂ ਅਤੇ ਜਿੰਮਾਂ ਦੇ ਸਮਾਨ, ਪਿੰਡਾਂ ਵਿਚ ਛੱਪੜਾਂ, ਨਜਾਇਜ ਜਮੀਨੀ ਕਬਜਿਆਂ ਆਦਿ ਸਮੇਤ ਫੀਡਬੈਕ ਦਿੱਤੇ ਗਏ, ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕੰਮ ਕਰਨ ਲਈ ਆਖਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਜਿਲੇ ਅੰਦਰ ਜੀ. ੳ. ਜੀਜ਼ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਜੀ.ਓ.ਜ਼ੀਜ਼ ਵੱਲੋਂ ਜ਼ੋ ਵੀ ਫੀਡਬੈਕ ਜਾਂ ਸਿ਼ਕਾਇਤਾਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।