Awareness rally against drugs organized by G.O.G Tarn Taran on the occasion of Drug Free Day
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
ਨਸ਼ਾ ਮੁਕਤ ਦਿਵਸ ਮੌਕੇ ਜੀ.ਓ.ਜ਼ੀ ਤਰਨਤਾਰਨ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ
ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਦਿੱਤਾ ਸੰਦੇਸ਼
ਤਰਨ ਤਾਰਨ 26 ਜੂਨ ( ) ਡਿਪਟੀ ਕਮਿਸ਼ਨਰ ਤਰਨ ਤਾਰਨ ਮੋਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਤਰਨ ਤਾਰਨ ਦੇ ਪਿੰਡ ਮੀਂਆਪੁਰ ਵਿੱਚ ਨਸ਼ਾ ਮੁਕਤ ਦਿਵਸ ਸਮੇ ਬਲਾਕ ਗੰਡੀਵਿਂਡ ਦੇ ਜੀ.ਉ.ਜੀਜ਼ ਵੱਲੋਂ ਨਸ਼ਿਆਂ ਖਿਲਾਫ਼ ਰੈਲੀ ਕੱਢੀ ਗਈ, ਜਿਸ ਵਿੱਚ ਪਿੰਡ ਬੱਚਿਆਂ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਅਤੇ ਨਸ਼ਿਆਂ ਵਿੱਚ ਫਸੇ ਬੱਚਿਆਂ ਨੂੰ ਇਸ ਨਸ਼ਿਆਂ ਦੱਲਦਂਲ ਵਿਚੋ ਨਿਕਲਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੂਬੇਦਾਰ ਬਲਕਾਰ ਸਿੰਘ ਐਮਾ, ਹਰਜੀਤ ਸਿੰਘ ਗੱਗੋਬੂਆਂ, ਗੁਰਦੇਵ ਸਿੰਘ, ਦਲਬੀਰ ਸਿੰਘ ਸੋਹਲ, ਠੱਠੀ ਸਤਨਾਮ ਸਿੰਘ, ਕੁਲਜੀਤ ਸਿੰਘ, ਸ਼ਮਸ਼ੇਰ ਸਿੰਘ, ਅੰਗਰੇਜ਼ ਸਿੰਘ, ਬਾਵਾ ਸਿੰਘ, ਸਵਿੰਦਰ ਸਿੰਘ ਤੇ ਪਲਵਿੰਦਰ ਸਿੰਘ ,ਤਰਸੇਮ ਸਿੰਘ ਅਤੇ ਹਰਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
ਇਸ ਤੋਂ ਇਲਾਵਾ ਜੀ.ਓ.ਜ਼ੀ ਖਡੂਰ ਸਾਹਿਬ ਵੱਲੋਂ ਵੀ ਖਡੂਰ ਸਾਹਿਬ ਤੋਂ ਮਣਕ ਦੇਕੇ ਤੱਕ ਨਸ਼ਿਆਂ ਖਿਲਾਫ ਜਾਗੂਰਕਤਾ ਰੈਲੀ ਕੀਤੀ ਗਈ। ਇਸ ਰੈਲੀ ਦਾ ਮਕਸਦ ਸਮਾਜ ਵਿਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਹੈ।ਇਸ ਰੈਲੀ ਰਾਹੀਂ ਜੀ.ਓ.ਜ਼ੀਜ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ ਇਸ ਲਈ ਸਾਨੂੰ ਪ੍ਰਣ ਲੈਣ ਦੀ ਲੋੜ ਹੈ ਕਿ ਅਸੀਂ ਨਾਂ ਹੀ ਨਸ਼ਾ ਕਰਾਂਗੇ ਅਤੇ ਹੋਰਨਾਂ ਨੂੰ ਵੀ ਨਸ਼ਾ ਨਾ ਕਰਨ ਲਈ ਜਾਗਰੂਕ ਕਰਾਂਗੇ।