Close

Cabinet Minister Harbhajan Singh inaugurated 11 KV Breaker Bahila at Focal Point Tarn Taran

Publish Date : 18/07/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪ੍ਰੈਸ ਨੋਟ

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਫੋਕਲ ਪੁਆਇੰਟ ਤਰਨ ਤਾਰਨ ਵਿਖੇ 11 ਕੇ.ਵੀ ਬਰੇਕਰ ਬਹਿਲਾ ਦਾ ਕੀਤਾ ਉਦਘਾਟਨ

ਹਲਕੇ ਦੇ ਵੱਖ ਵੱਖ ਪਿੰਡਾਂ ਦੇ 2000 ਤੋ ਵੱਧ ਖਪਤਕਾਰਾਂ ਦੀ ਬਿਜਲੀ ਦੀ ਸਮੱਸਿਆ ਹੋਵੇਗੀ ਹੱਲ

ਪੰਜਾਬ ਵਿਚ ਨਿਰਵਿਘਣ ਬਿਜਲੀ ਦੀ ਸਪਲਾਈ ਲਈ ਪੰਜਾਬ ਸਰਕਾਰ ਵੱਚਨਬੱਧ

 

ਤਰਨ ਤਾਰਨ 15 ਜੁਲਾਈ (                  ) ਬਿਜਲੀ ਵਿਭਾਗ ਪੰਜਾਬ ਨੇ ਇਸ ਸਾਲ 14 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਸਪਲਾਈ ਦੇ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਅਤੇ ਤਰਨ ਤਾਰਨ ਸਰਕਲ ਵਿਚ ਪਿੱਛਲੇ ਚਾਰ ਮਹੀਨਿਆਂ ਵਿਚ 11 ਯੂਪੀਐਸ/ਬਰੇਕਰ ਇਨਸਟਾਲ ਕੀਤੇ ਗਏ ਹਨ ਤਾਂ ਜੋ ਨਿਰਵਿਘਣ ਬਿਜਲੀ ਦੀ ਸਪਲਾਈ ਦਿੱਤੀ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ 66 ਕੇ.ਵੀ ਸਬਸਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਵਿਖੇ ਨਵੇਂ 11 ਕੇ.ਵੀ ਬਰੇਕਰ ਬਹਿਲਾ ਦਾ ਉਦਘਾਟਨ ਕਰਨ ਮੌਕੇ ਕੀਤਾ।

          ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਬਰੇਕਰ ਦੇ ਚਾਲੂ ਹੋਣ ਨਾਲ ਪਿੰਡ ਕੱਕਾ ਕਡਿਆਲਾ, ਬਹਿਲਾ, ਮੁਗਲ ਚੱਕ ਆਦਿ ਪਿੰਡਾਂ ਸਮੇਤ ਹਲਕੇ ਦੇ 2000 ਤੋਂ ਵੱਧ ਖਪਤਕਾਰਾਂ ਨੂੰ ਨਿਰਵਿਘਣ ਅਤੇ ਵਧੀਆ ਬਿਜਲੀ ਸਪਲਾਈ ਮਿਲੇਗੀ। ਇਸ ਬਰੇਕਰ ਅਤੇ ਲਾਈਨ ਤੇ ਲਗਭਗ 25 ਲੱਖ ਰੁਪਏ ਦਾ ਖਰਚਾ ਆਇਆ ਹੈ।

          ਸ੍ਰ. ਹਰਭਜਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿਚ ਨਿਰਵਿਘਣ ਬਿਜਲੀ ਦੀ ਸਪਲਾਈ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਇਸ ਕਰ ਕੇ ਬਿਜਲੀ ਦੀ ਟਰਾਂਸਮਿਸ਼ਨ ਜੋ ਕਿ ਪਹਿਲਾਂ 6900 ਸੀ ਉਸ ਨੂੰ 8540 ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਟਰਾਂਸਮਿਸ਼ਨਰ ਨੂੰ 10 ਹਜ਼ਾਰ ਤੱਕ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਬਿਜਲੀ ਸਟਰਕਚਰ ਨੂੰ ਵੀ ਰੇਨੋਵੇਟ ਕੀਤਾ ਜਾਵੇਗਾ ਤਾਂ ਜੋ ਜਿੱਥੇ ਕਿਤੇ ਵੀ ਬਿਜਲੀ ਦੀ ਸਪਲਾਈ ਦੀ ਸਮੱਸਿਆ ਹੈ ਉਸ ਨੂੰ ਦੂਰ ਕੀਤਾ ਜਾ ਸਕੇ।

           ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਜੋ 300 ਯੂਨਿਟ ਪ੍ਰਤੀ ਮਹੀਨੀ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ ਸਰਕਾਰ ਵੱਲੋਂ 1 ਜੁਲਾਈ ਤੋਂ ਉਹ ਵੀ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਜੋ ਵੀ ਵਾਅਦੇ ਕੀਤੇ ਜਾਂਦੇ ਸਨ ਉਸਨੂੰ ਪੂਰਾ ਨਹੀਂ ਕੀਤਾ ਜਾਂਦਾ ਸੀ ਬਲਕਿ ਚੋਣਾਂ ਦੇ ਆਖਿਰੀ ਸਾਲ ਵਿਚ ਹੋਰ ਨਵੇਂ ਵਾਅਦੇ ਕਰ ਦਿੱਤੇ ਜਾਂਦੇ ਸਨ। ਪਰ ਪੰਜਾਬ ਸਰਕਾਰ ਵੱਲੋਂ ਜੋ ਵੀ ਗਰੰਟੀਆ ਜਾ ਵਾਅਦੇ ਕੀਤੇ ਗਏ ਹਨ ਉਹ ਸਾਰੇ ਹੀ ਜਲਦ ਹੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਆਪਣਾ ਸਹਿਯੋਗ ਦੇ ਕੇ ਪੰਜਾਬ ਵਿਚ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਹੈ ਹੁਣ ਉਸੇ ਤਰ੍ਹਾਂ ਹੀ ਪੰਜਾਬ ਵਿਚ ਵਿਗੜੇ ਸਿਸਟਮ ਨੂੰ ਮੁੜ ਮੁੜ ਲੀਹ ਤੇ ਲੈਕੇ ਆਉਣ ਲਈ ਵੀ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਦੇ ਵਰਗ ਦੀ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਜਲਦ ਹੀ ਬਦਲਾਅ ਦੇਖਣ ਨੂੰ ਮਿਲੇਗਾ।

          ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਕਸ਼ਮੀਰ ਸਿੰਘ ਸੋਹਲ ਨੇ ਹਲਕੇ ਦੇ ਵਾਸੀਆਂ ਨੂੰ ਨਵੇਂ 11 ਕੇ.ਵੀ ਬਰੇਕਰ ਦੇ ਉਦਘਾਟਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚੱ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋਕਾਂ ਦੀਆਂ ਮੁਸ਼ਕਲਾ ਦਾ ਹੱਲ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਪੈਡੀ ਦੇ ਸੀਜਨ ਵਿਚ ਸਭ ਤੋਂ ਵੱਧ ਬਿਜਲੀ ਦੀ ਸਪਲਾਈ ਮਿਲੀ ਹੈ ਅਤੇ ਬਿਜਲੀ ਦੀ ਨਿਰਵਿਘਣ ਸਪਲਾਈ ਕਰ ਕੇ ਲੋਕ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਵਿਚ ਇੱਕ ਵਧੀਆ ਸਿੱਖਿਆ ਅਤੇ ਸਿਹਤ ਸਿਸਟਮ ਦੇਖਣ ਨੂੰ ਵੀ ਮਿਲੇਗਾ। ਇਸ ਦੌਰਾਨ ਉਨ੍ਹਾਂ ਕੈਬਨਿਟ ਮੰਤਰੀ ਨੂੰ ਜੰਡਿਆਲਾ ਰੋਡ ਤੇ ਟ੍ਰੈਫਿਕ ਦੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ ਜਿਸ ਤੇ ਮੰਤਰੀ ਜੀ ਨੇ ਰੋਡ ਤੇ ਆਰ.ਓ.ਬੀ ਬਣਾਉਣ ਲਈ ਪ੍ਰਵੀਜਨ ਜਲਦ ਰੱਖਣ ਦਾ ਭਰੋਸਾ ਦਵਾਇਆ।

          ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਨੇ ਦੱਸਿਆ ਕਿ 66 ਕੇ.ਵੀ. ਸਬਸਟੇਸ਼ਨ ਫੋਕਲ ਪੁਅਇਂਟ ਤੋਂ ਚੱਲਦੇ 11 ਕੇ.ਵੀ ਯੂ.ਪੀ.ਐਸ ਕੱਦ ਗਿੱਲ ਫੀਡਰ ਤੇ ਪਿੰਡ ਕੱਕਾ ਕਡਿਆਲਾ, ਬਹਿਲਾ, ਮੁਗਲ ਚੱਕ,ਕੱਦ ਗਿਲ, ਬਾਗੜੀਆਂ ਅਤੇ ਕਲੇਰਇਹਨਾਂ ਫੀਡਰਾਂ ਤੇ ਪਿਛਲੇ ਸਾਲ 160 ਐਮਪੀਅਰ ਲੋਡ ਤੇ ਚੱਲ ਰਹੇ ਸਨ। ਜਿਸ ਕਾਰਨ ਇਸ ਫੀਡਰ ਤੇ ਪੈਂਦੇ ਜਿਆਦਾ ਪਿੰਡਾਂ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਅਕਸਰ ਰਾਤ ਨੂੰ ਫੀਡਰ ਵਿੱਚ ਨੁਕਸ ਪੈਣ ਕਾਰਨਪਰੇਸ਼ਾਨੀ ਦਾ ਸਾਹਮਨਾ ਕਰਨਾ ਪੈਂਦਾ ਸੀ। ਹੁਣ ਕੱਕਾ ਕੰਡਿਆਲਾ, ਬਹਿਲਾ, ਮੁਗਲ ਚੱਕ ਪਿੰਡਾ ਨੂੰ ਨਵੇਂ ਬਣੇ ਯੂ.ਪੀ.ਐਸ ਬਹਿਲਾ ਫੀਡਰ ਨਾਲ ਜੋੜਿਆ ਗਿਆ ਹੈ। ਜਿਸ ਨਾਲ ਇਨ੍ਹਾਂ ਡਾਂ ਦੇ ਲਗਭਗ 2000 ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮਿਲੇਗੀ।ਉਥੇ ਹੀ ਹੁਣ ਯੂ.ਪੀ.ਐਸ ਕੱਦ ਗਿੱਲ ਫੀਡਰ ਤੇ ਲੋਡ 70 ਐਮਪੀਅਰ ਰਹਿ ਗਿਆ ਹੈ ਅਤੇ ਇਸ ਫੀਡਰ ਤੇ 2500 ਖਪਤਕਾਰਾਂ ਨੂੰ ਵਧੀਆ ਸਪਲਾਈ ਮਿਲੇਗੀ ਅਤੇ ਇਸ ਫੀਡਰ ਤੇ ਚੱਲਦੇ ਪਿੰਡਾ ਨੂੰ ਵੀ ਬਿਜਲੀ ਸਪਲਈ ਸੰਬਧੀ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਨਵੇਂ ਫੀਡਰ ਨੂੰ ਉਸਾਰਨ ਨਾਲ 30 ਐਮਪੀਅਰ ਲੋਡ ਘੱਟ ਗਿਆ ਹੈ ਜਿਸ ਨਾਲ ਪਾਵਰ ਕਾਮ ਨੂੰ ਆਰਥਿਕ ਲਾਭ ਵੀ ਹੋਵੇਗਾ। ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਬਿਜਲੀ ਵਿਭਾਗ ਤਰਨ ਤਾਰਨ ਵਿਖੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸਕੱਤਰ ਸਿੰਘ ਬੱਲ, ਜੋਨ ਇੰਚਾਰਜ ਚੀਫ ਇੰਜੀ. ਬਾਲ ਕ੍ਰਿਸ਼ਨ ਸ਼ਰਮਾ, ਐਕਸੀਅਨ ਸ਼ਹਿਰੀ ਡਵੀਜਨ ਤਰਸੇਮ ਕੁਮਾਰ, ਐਕਸੀਅਨ ਦਿਹਾਤੀ ਹਰਪ੍ਰੀਤ ਸਿੰਘ, ਐਕਸੀਅਨ ਹੈੱਡਕੁਆਟਰ ਹਰਕ੍ਰਿਸ਼ਨ ਸਿੰਘ, ਐਕਸੀਅਨ ਰਈਆ ਸੁਰਿੰਦਰਪਾਲ ਸਿੰਘ ਸੋਂਧੀ, ਐਕਸੀਅਨ ਮਨਪ੍ਰੀਤ ਸਿੰਘ ਬਾਠ, ਐਕਸੀਅਨ ਹਰਿੰਦਰ ਸਿੰਘ, ਐਸਡੀਓ ਹਰਦੀਪ ਸਿੰਘ, ਐਮਸੀ ਸਰਬਰਿੰਦਰ ਸਿੰਘ, ਹਰਭਜਨ ਸਿੰਘ ਕੈਰੋਂ ਆਦਿ ਹਾਜ਼ਰ ਸਨ।