Close

Action will be taken against the shopkeepers who sell medicines and fertilizers required for farming to farmers without a bill

Publish Date : 01/08/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ।    

ਬਿਨਾਂ ਬਿਲ ਤੋਂ ਕਿਸਾਨ ਨੂੰ ਖੇਤੀ ਲਈ ਲੋੜੀਦੀਆਂ ਦਵਾਈਆਂ ਤੇ ਖਾਦਾਂ ਵੇਚਣ ਵਾਲੇ ਦੁਕਾਨਦਾਰਾਂ ਉਤੇ ਹੋਵੇਗੀ ਕਾਰਵਾਈ
–  ਪਰਾਲੀ ਪ੍ਬੰਧਨ ਲਈ ਸੰਦ ਲੈਣ ਵਾਲੇ ਕਿਸਾਨ ਕਰ ਸਕਦੇ ਹਨ 15 ਅਗਸਤ ਤੱਕ ਅਪਲਾਈ

ਤਰਨਤਾਰਨ 29 ਜੁਲਾਈ:
ਮਾਣਯੋਗ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸਾਂ ਤਹਿਤ ਕਿਸਾਨਾਂ ਨੂੰ ਮਿਆਰੀ ਖੇਤੀ ਇੰਨਪੁਟਸ ਮੁਹੱਈਆ ਕਰਾਉਣ ਲਈ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ: ਹਰਪਾਲ ਸਿੰਘ ਪੰਨੂ ਨੇ ਜਿਲ੍ਹਾ ਤਰਨ ਤਾਰਨ ਦੇ ਹੋਲਸੇਲ ਖਾਦ,  ਕੀੜੇਮਾਰ ਦਵਾਈਆਂ ਤੇ ਬੀਜ ਵਿਕਰੇਤਾਵਾਂ ਦੀ ਵਿਸੇਸ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਹਰਪਾਲ ਸਿੰਘ ਪੰਨੂ , ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਨੇ ਆਖਿਆ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਇੰਨਪੁਟਸ ਮੁਹੱਈਆ ਕਰਾਏ ਜਾਣ ਅਤੇ ਕਿਸੇ ਵੀ ਕਿਸਾਨ ਨੂੰ ਖਾਦਾਂ ਨਾਲ ਕਿਸੇ ਕਿਸਮ ਦੀ ਕੋਈ ਕੀੜੇਮਾਰ ਦਵਾਈ ਆਦਿ ਦੀ ਟੈਗਿੰਗ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਮੂਹ ਇੰਨਪੁਟਸ ਵਿਕਰੇਤਾ ਬਿਨ੍ਹਾਂ ਬਿੱਲ ਤੋ ਕਿਸਾਨਾਂ ਨੂੰ ਕੋਈ ਵਿਕਰੀ ਨਾ ਕਰਨ। ਉਹਨਾਂ ਹਦਾਇਤ ਕੀਤੀ ਕਿ ਬਾਸਮਤੀ ਦੀ ਮਿਆਰੀ ਉਪਜ ਲਈ ਕਿਸਾਨਾਂ ਨੂੰ ਗੈਰ ਸਿਫਾਰਿਸ ਦਸ ਦਵਾਈਆਂ ਜਿਵੇ ਕਿ ਕਲੋਰੋਪੈਰੀਫਾਸ, ਪ੍ਰੋਪੀਕੋਨਾਜੋਲ, ਕਾਰਬੈਡਾਜਿਮ, ਐਸੀਫੇਟ, ਬੂਪਰੋਫੈਜਿਨ, ਟਰਾਈਸਾਈਕਲਾਜੋਲ, ਥਾਇਆਮਿਥਾਕਸਮ, ਆਈਸੋਪ੍ਰੋਥਾਇੳਲੇਨ, ਪਰੋਫੈਨੋਫਾਸ, ਮੈਥਾਮੀਡੋਫਾਸ ਦੀ ਵਿਕਰੀ ਨਾ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋ ਬੈਨ ਕੀਤੀਆਂ ਹੋਈਆਂ ਪੈਸਟੀਸਾਈਡਜ ਸਬੰਧੀ ਜਿਲ੍ਹੇ ਦੇ ਵੱਖ – ਵੱਖ ਪਿੰਡਾਂ ਵਿੱਚ 126 ਕੈਂਪ ਲਗਾਏ ਜਾ ਰਹੇ ਹਨ ਅਤੇ ਵੱਧ ਤੋ ਵੱਧ ਕਿਸਾਨਾਂ ਨੂੰ ਇਹਨਾਂ ਕੈਂਪਾਂ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਪੈਸਟੀਸਾਈਡਜ ਦੇ ਮਾੜੇ ਪ੍ਰਭਾਵਾਂ ਤੋ  ਬਾਸਮਤੀ ਨੂੰ ਬਚਾਇਆ ਜਾ ਸਕੇ ਅਤੇ ਇਸ ਨਾਲ ਬਾਸਮਤੀ ਦੀ ਨਿਰਯਾਤ ਕੁਆਲਟੀ ਵਧਾਈ ਜਾ ਸਕੇ। ਉਹਨਾਂ ਦੱਸਿਆ ਕਿ ਜਿਲ੍ਹਾ ਅਤੇ ਬਲਾਕ ਪੱਧਰ ਦੀਆਂ ਕੁੱਲ 9 ਫਸਲ ਨਿਰੀਖਨ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਫਸਲਾਂ ਦਾ ਸਰਵੇਖਣ ਕਰਕੇ ਲਗਾਤਾਰ ਰਿਪੋਰਟ ਕਰ ਰਹੀਆਂ ਹਨ।
ਮਾਣਯੋਗ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਜੀ ਵੱਲੋ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਦੀ ਵੈਬਸਾਈਟ www.agrimachienerypb.com  ਤੇ ਪਰਾਲੀ ਪ੍ਰਬੰਧਨ ਖੇਤੀਬਾੜੀ ਸੰਦ ਅਪਲਾਈ ਕਰਨ ਲਈ ਦਿਸਾਂ ਨਿਰਦੇਸ ਦਿੱਤੇ ਗਏ ਹਨ, ਇਸ ਲਈ ਜਿਲ੍ਹਾ ਤਰਨ ਤਾਰਨ ਦੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਵੀਰ ਪਰਾਲੀ ਪ੍ਰਬੰਧਨ ਸੰਦ ਖਰੀਦਣਾ ਚਾਹੁੰਦੇ ਹਨ ਉਹ ਇਸ ਵੈਬਸਾਈਟ ਤੇ ਆਨਲਾਈਨ 15 ਅਗਸਤ 2022 ਤੱਕ ਅਪਲਾਈ ਕਰ ਸਕਦੇ ਹਨ।