Close

Mother’s milk is nectar for the child – Civil Surgeon

Publish Date : 03/08/2022

ਮਾਂ ਦਾ ਦੱਧ ਬੱਚੇ ਲਈ ਅੰਮ੍ਰਿਤ ਹੈ-ਸਿਵਲ ਸਜਰਨ

ਤਰਨਤਾਰਨ, 2 ਅਗਸਤ
ਆਜਾਦੀ ਦਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ “ਵਰਲਡ ਬ੍ਰੈਸਟ ਫੀਡਿੰਗ ਵੀਕ” ਸੰਬਧੀ ਹਫਤੇ ਦੀ ਸੁਰੂਆਤ ਸਿਵਲ ਸਰਜਨ ਡਾ ਸੀਮਾ ਵਲੋਂ ਇੱਕ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਸੀਮਾ ਨੇ ਕਿਹਾ ਕਿ ਮਾਂ ਦਾ ਦੱਧ ਬੱਚੇ ਲਈ ਅੰਮ੍ਰਿਤ ਹੈ ਅਤੇ ਕੁਦਰਤ ਵਲੋ ਬਖਸ਼ੀ ਬਹਤੁ ਵੱਡੀ ਨਿਆਮਤ ਹੈ, ਜਿਸ ਦਾ ਕੋਈ ਵੀ ਮੇਲ ਨਹੀ ਹੈ।ਜਣੇਪੇ ਤੋ ਤੁਰੰਤ ਬਾਦ ਮਾਂ ਦਾ ਦੁੱਧ ਬਚੇ ਨੂੰ ਪਿਲਾਉਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ 6 ਮਹਿਨੇ ਤਾਂ ਕੇਵਲ ਮਾਂ ਦਾ ਦੁੱਧ ਬਚੇ ਲਈ ਸਪੂੰਰਨ ਖੁਰਾਕ ਹੈ ਅਤੇ ਮਾਂ ਦਾ ਪਹਿਲਾ ਗਾੜਾ ਪੀਲਾ ਦੁੱਧ ਬੱਚੇ ਵਿੱਚ ਬਿਮਾਰੀਆਂ ਤੋਂ ਬਚਣ ਦਾ ਸੁੱਰਖਿਆ ਕਵੱਚ ਦਾ ਕੰਮ ਕਰਦਾ ਹੈ।ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਹਰ ਸਾਲ ਮਿਤੀ 1 ਅਗਸਤ ਤੋਂ 7 ਅਗਸਤ ਤੱਕ “ਵਰਲਡ ਬ੍ਰੈਸਟ ਫੀਡੰਗ ਵੀਕ” ਮਨਾਇਆ ਜਾਂਦਾ ਹੈ।ਇਸ ਹਫਤੇ ਦੌਰਾਨ ਸਾਰੇ ਸਿਹਤ ਕੇਂਦਰਾਂ ਵਿਚ ਮਾਂ ਦੇ ਦੁੱਧ ਦੀ ਮੱਹਤਤਾ ਸੰਬਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕਤ ਕੀਤਾ ਜਾਵੇਗਾ।
ਇਸ ਮੋਕੇ ਤੇ ਜਿਲਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਨੇ ਦਸਿਆ ਕਿ ਮਾਂ ਦੇ ਦੁੱਧ ਦੀ ਤੁਲਨਾ ਕਿਸੇ ਵੀ ਗੈਰ ਕੁਦਰਤੀ ਖੁਰਾਕ ਨਾਲ ਨਹੀ ਕੀਤੀ ਜਾ ਸਕਦੀ।ਜਿਹੜੀਆ ਮਾਵਾਂ ਬਚੇ ਨੂੰ ਆਪਣਾ ਦੁੱਧ ਪਿਲਾਉਦੀਆ ਹਨ ਉਨਾਂ ਦੇ ਬੱਚੇ ਬਹੁਤ ਘੱਟ ਬਿਮਾਰ ਹੁੰਦੇ ਹਨ।ਉਹਨਾਂ ਵਲੋਂ ਬੋਤਲ ਨਾਲ ਦੁੱਧ ਪਿਲਾਉਣ ਦੀ ਸਖਤ ਨਿਖੇੇਦੀ ਕੀਤੀ ਅਤੇ ਕਿਹਾ ਕਿ ਆਪਣਾ ਦੁੱਧ ਪਿਲਾਉਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇ ਕਿ ਛਾਤੀ ਅਤੇ ਬਚੇਦਾਨੀ ਦਾ ਕੈਸਰ ਆਦਿ ਤੋ ਬਚ ਜਾਦੀਆਂ ਹਨ।