• Social Media Links
  • Site Map
  • Accessibility Links
  • English
Close

The first three-day training of the newly appointed teachers of District Tarn Taran has started.

Publish Date : 11/08/2022

ਜ਼ਿਲ੍ਹਾ ਤਰਨ ਤਾਰਨ ਦੇ ਨਵ ਨਿਯੁਕਤ ਅਧਿਆਪਕਾਂ ਦੀ ਪਲੇਠੀ ਤਿੰਨ ਰੋਜ਼ਾ ਟ੍ਰੇਨਿੰਗ ਸ਼ੁਰੂ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਨੇ ਕੀਤੀ ਸ਼ਿਰਕਤ

ਤਰਨ ਤਾਰਨ 10 ਅਗਸਤ ( )- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰ ਪਲੇਠੀ ਤਿੰਨ ਰੋਜ਼ਾ ਟ੍ਰੇਨਿੰਗ ਕਮ ਇੰਡਕਸ਼ਨ ਕੋਰਸ ਸ਼ਹੀਦ ਭਗਤ ਸਿੰਘ ਬੀ ਐਡ ਕਾਲਜ ਕੈਰੋਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ੍ਰੀ ਅਨੂਪ ਮੈਣੀ ਨੇ ਸ਼ੁਰੂ ਕਰਵਾਈ । ਇਸ ਮੌਕੇ ਸਟੇਟ ਪੱਧਰ ਤੋਂ ਟ੍ਰੇਨਿੰਗ ਲੈਕੇ ਆਏ ਰਿਸੋਰਸ ਪਰਸਨਜ਼ ਨੇ ਬਾਖੂਬੀ ਨਿਭਾਈ । ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਅਨੂਪ ਮੈਣੀ ਨੇ ਕਿਹਾ ਕਿ ਇਸ ਟ੍ਰੇਨਿੰਗ ਵਿਚ ਨਵ ਨਿਯੁਕਤ ਅਧਿਆਪਕ ਸਹਿਬਾਨ ਨੂੰ ਸਿਲੇਬਸ ਵੰਡ ਦੇ ਨਾਲ ਨਾਲ ਨਵੀਆਂ ਤਕਨੀਕਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਤਿੰਨ ਦਿਨਾ ਇੰਡਕਸ਼ਨ ਕੋਰਸ ਕਮ ਟ੍ਰੇਨਿੰਗ ਦੌਰਾਨ ਨਵ ਨਿਯੁਕਤ ਅਧਿਆਪਕ ਸਹਿਬਾਨ ਨੂੰ ਟੀ ਐਲ ਐਮ ਬਣਾਉਣ ਦੀ ਸਿਖਲਾਈ ਦੇ ਨਾਲ ਨਾਲ ਹਰੇਕ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਉਹਨਾਂ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਤਿਆਰ ਕੀਤਾ ਜਾਵੇਗਾ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ੍ਰੀ ਅਨੂਪ ਮੈਣੀ ਦੀ ਯੋਗ ਅਗਵਾਈ ਵਿੱਚ ਸਮੂਹ ਨਵ ਨਿਯੁਕਤ ਅਧਿਆਪਕ ਸਹਿਬਾਨ ਬਹੁਤ ਹੀ ਦਿਲਚਸਪੀ ਨਾਲ ਟ੍ਰੇਨਿੰਗ ਲੈ ਰਹੇ ਹਨ ਅਤੇ ਖੁਦ ਵੀ ਹਰੇਕ ਗਤੀਵਿਧੀ ਵਿੱਚ ਭਾਗੀਦਾਰੀ ਕਰ ਰਹੇ ਹਨ । ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚਇਹ ਟ੍ਰੇਨਿੰਗ ਪੰਜ ਫੇਜ਼ਾਂ ਵਿੱਚ ਪੂਰੀ ਕਰ ਦਿੱਤੀ ਜਾਵੇਗੀ।