• Social Media Links
  • Site Map
  • Accessibility Links
  • English
Close

Mrs. Surinderpal Kaur Bhullar honored Madam Shaminder Kaur on the occasion of Independence Day

Publish Date : 16/08/2022

ਸ੍ਰੀਮਤੀ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਮੈਡਮ ਸ਼ਮਿੰਦਰ ਕੌਰ ਨੂੰ ਸਵਤੰਤਰਤਾ ਦਿਵਸ ਮੌਕੇ ਕੀਤਾ ਸਨਮਾਨਿਤ

ਤਰਨ ਤਾਰਨ 15 ਅਗਸਤ ( )- ਮੈਡਮ ਸ਼ਮਿੰਦਰ ਕੌਰ ਈ ਟੀ ਟੀ ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ ਪੱਟੀ ਨੰਬਰ 4 ਬਲਾਕ ਪੱਟੀ ਨੂੰ ਅੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਭੁੱਲਰ ਪਤਨੀ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ । ਇਹ ਪਲ ਸਮੁੱਚੇ ਅਧਿਆਪਕ ਵਰਗ ਲਈ ਮਾਣ ਵਾਲੇ ਸਨ । ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਨਮਾਨ ਮੇਰੇ ਨਹੀਂ ਹਰੇਕ ਮਿਹਨਤ ਕਰਨ ਵਾਲੇ ਅਧਿਆਪਕ ਦਾ ਹੈ । ਉਹਨਾਂ ਕਿਹਾ ਕਿ ਇਹ ਸਨਮਾਨ ਮੈਂ ਆਪਣੇ ਸਾਥੀ ਅਧਿਆਪਕਾਂ, ਵਿਦਿਆਰਥੀਆਂ ਅਤੇ ਉੱਚ ਅਧਿਕਾਰੀਆਂ ਨੂੰ ਸਮਰਪਿਤ ਕਰਦਾ ਹਾਂ ਜਿੰਨਾ ਨੇ ਮੇਰਾ ਹਰੇਕ ਕਦਮ ਤੇ ਸਾਥ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ ਨੇ ਮੈਡਮ ਸ਼ਮਿੰਦਰ ਕੌਰ ਨੂੰ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ।